ਜਲੰਧਰ : 'ਜਗ ਬਾਣੀ' ਵਲੋਂ ਸ਼ੁਰੂ ਕੀਤੇ ਪ੍ਰੋਗਰਾਮ 'ਨੇਤਾ ਜੀ ਸਤਿ ਸ੍ਰੀ ਅਕਾਲ' ਵਿਚ ਅੱਜ ਪਟਿਆਲਾ ਤੋਂ ਮੈਂਬਰ ਪਾਰਲੀਮੈਂਟ ਅਤੇ ਪੀ. ਡੀ. ਏ. ਦੇ ਉਮੀਦਵਾਰ ਡਾ. ਧਰਮਵੀਰ ਗਾਂਧੀ ਨਾਲ ਖੁੱਲ੍ਹਾ ਸੰਵਾਦ ਹੋਵੇਗਾ। ਇਸ ਪ੍ਰੋਗਰਾਮ ਵਿਚ ਡਾ. ਧਰਮਵੀਰ ਗਾਂਧੀ 'ਜਗ ਬਾਣੀ' ਦੇ ਸੀਨੀਅਰ ਪੱਤਰਕਾਰ ਰਮਨਦੀਪ ਸਿੰਘ ਸੋਢੀ ਨਾਲ ਆਪਣੀ ਨਿੱਜੀ ਜ਼ਿੰਦਗੀ ਤੋਂ ਇਲਾਵਾ ਸਿਆਸੀ ਸਫਰ ਅਤੇ ਹੋਰ ਮੁੱਦਿਆਂ 'ਤੇ ਖੁੱਲ੍ਹ ਕੇ ਚਰਚਾ ਕਰਨਗੇ। ਇਸ ਪ੍ਰੋਗਰਾਮ ਦੌਰਾਨ ਖਾਸ ਗੱਲ ਇਹ ਹੈ ਕਿ ਡਾ. ਗਾਂਧੀ ਨੇ ਪਹਿਲੀ ਵਾਰ ਸੁਰਜੀਤ ਪਾਤਰ ਦੀਆਂ ਲਿਖੀਆਂ ਸਤਰਾਂ ਗਾ ਕੇ ਸੁਣਾਈਆਂ ਅਤੇ ਮੌਜੂਦਾ ਸਿਆਸੀ ਹਾਲਾਤ 'ਤੇ ਟਿੱਪਣੀ ਕੀਤੀ ਹੈ। ਪੂਰਾ ਪ੍ਰੋਗਰਾਮ ਤੁਸੀਂ ਅੱਜ (ਸ਼ਨੀਵਾਰ) ਰਾਤ 8 ਵਜੇ 'ਜਗ ਬਾਣੀ' ਦੇ ਫੇਸਬੁਕ ਤੇ ਯੂ-ਟਿਊਬ ਪੇਜ਼ 'ਤੇ ਲਾਈਵ ਦੇਖ ਸਕਦੇ ਹੋ।
'ਆਪ' ਨੂੰ ਵੱਡਾ ਝਟਕਾ, ਵਿਧਾਇਕ ਅਮਰਜੀਤ ਸਿੰਘ ਸੰਦੋਆ ਕਾਂਗਰਸ 'ਚ ਸ਼ਾਮਲ (ਵੀਡੀਓ)
NEXT STORY