ਲੁਧਿਆਣਾ (ਖੁੱਲਰ)- ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੂਬਾ ਜਨਰਲ ਸਕੱਤਰ ਅਨੀਲ ਸਰੀਨ ਨੇ ਬਾਘਾ ਪੁਰਾਣਾ ਦੇ ਐੱਸ. ਡੀ. ਐੱਮ. ਨਾਲ ਜੁੜੀ ਗੰਭੀਰ ਘਟਨਾ ’ਤੇ ਚਿੰਤਾ ਜਤਾਉਂਦਿਆਂ ਕਿਹਾ ਕਿ ਇਹ ਮਾਮਲਾ ਸੂਬੇ ਵਿਚ ਅਧਿਕਾਰੀਆਂ ’ਤੇ ਪੈ ਰਹੇ ਰਾਜਨੀਤਕ ਦਬਾਅ ਨੂੰ ਸਾਫ਼ ਤੌਰ ’ਤੇ ਬੇਨਕਾਬ ਕਰਦਾ ਹੈ। ‘ਆਪ’ ਸਰਕਾਰ ਦੇ ਰਾਜ ’ਚ ਅੱਜ ਸਰਕਾਰੀ ਕਰਮਚਾਰੀਆਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸੰਬੰਧਿਤ ਐੱਸ. ਡੀ. ਐੱਮ. ਵੱਲੋਂ ਮੁੱਖ ਸਕੱਤਰ ਨੂੰ ਲਿਖੇ ਪੱਤਰ ਵਿਚ ਆਪਣੀ ਜਾਨ ਨੂੰ ਖਤਰਾ ਹੋਣ ਅਤੇ ਰਾਜਨੀਤਕ ਨੁਮਾਇੰਦਿਆਂ ਵੱਲੋਂ ਕੀਤੇ ਜਾ ਰਹੇ ਮਾਨਸਿਕ ਦਬਾਅ ਬਾਰੇ ਜ਼ਿਕਰ ਕੀਤਾ ਗਿਆ ਹੈ। ਸਰੀਨ ਨੇ ਕਿਹਾ ਕਿ ਇਹ ਪੱਤਰ ਪੰਜਾਬ ਦੇ ਪ੍ਰਸ਼ਾਸਨਿਕ ਤੰਤਰ ਵਿਚ ਪੈਦਾ ਹੋ ਰਹੀ ਗੰਭੀਰ ਸਥਿਤੀ ਨੂੰ ਦਰਸਾਉਂਦਾ ਹੈ।
ਸਰੀਨ ਨੇ ਪੰਜਾਬ ਵੇਅਰਹਾਊਸਿੰਗ ਕਾਰਪੋਰੇਸ਼ਨ ਦੇ ਇਕ ਅਧਿਕਾਰੀ ਦੀ ਆਤਮਹੱਤਿਆ ਦਾ ਵੀ ਹਵਾਲਾ ਦਿੰਦਿਆਂ ਦਾਅਵਾ ਕੀਤਾ ਕਿ ਉਸ ਅਧਿਕਾਰੀ ਨੂੰ ਟੈਂਡਰ ਮਾਮਲਿਆਂ ਵਿਚ ਇਕ ਮੰਤਰੀ ਵੱਲੋਂ ਦਬਾਅ ਹੇਠ ਰੱਖਿਆ ਜਾ ਰਿਹਾ ਸੀ। ਉਨ੍ਹਾਂ ਕਿਹਾ ਕਿ ਅਧਿਕਾਰੀ ਦੇ ਪਰਿਵਾਰ ਨੂੰ ਵੀ ਧਮਕੀਆਂ ਮਿਲਣ ਕਾਰਨ ਉਹ ਗੰਭੀਰ ਮਾਨਸਿਕ ਤਣਾਅ ਵਿਚ ਸੀ, ਪਰ ਸ਼ਿਕਾਇਤਾਂ ਦੇ ਬਾਵਜੂਦ ਸਮੇਂ ਸਿਰ ਕੋਈ ਕਾਰਵਾਈ ਨਹੀਂ ਹੋਈ।
‘ਆਪ’ ਸਰਕਾਰ ’ਤੇ ਨਿਸ਼ਾਨਾ ਸਾਧਦਿਆਂ ਸਰੀਨ ਨੇ ਕਿਹਾ ਕਿ ਪੰਜਾਬ ਵਿਚ ਕਾਨੂੰਨ-ਵਿਵਸਥਾ ਦੀ ਸਥਿਤੀ ਬਹੁਤ ਖਰਾਬ ਹੋ ਚੁੱਕੀ ਹੈ ਤੇ “ਜੰਗਲ ਰਾਜ” ਵਰਗੀ ਹਾਲਤ ਬਣਦੀ ਜਾ ਰਹੀ ਹੈ। ਭਾਜਪਾ ਨੇਤਾ ਨੇ ਬਾਘਾ ਪੁਰਾਣਾ ਅਤੇ ਅੰਮ੍ਰਿਤਸਰ ਨਾਲ ਜੁੜੀਆਂ ਘਟਨਾਵਾਂ ਦੀ ਸੀ.ਬੀ.ਆਈ. ਜਾਂਚ ਦੀ ਮੰਗ ਕਰਦਿਆਂ ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਦੀ ਅਪੀਲ ਕੀਤੀ। ਨਾਲ ਹੀ ਉਨ੍ਹਾਂ ਸਰਕਾਰੀ ਅਧਿਕਾਰੀਆਂ ਨੂੰ ਸੰਵਿਧਾਨਕ ਮਰਿਆਦਾ ਬਰਕਰਾਰ ਰੱਖਣ ਤੇ ਰਾਜਨੀਤਕ ਦਬਾਅ ਦਾ ਡਟ ਕੇ ਵਿਰੋਧ ਕਰਨ ਦੀ ਅਪੀਲ ਕੀਤੀ।
ਇਸ ਮੌਕੇ ਭਾਜਪਾ ਦੇ ਜ਼ਿਲਾ ਪ੍ਰਧਾਨ ਰਜਨੀਸ਼ ਧੀਮਾਨ, ਜ਼ਿਲ੍ਹਾ ਜਨਰਲ ਸਕੱਤਰ ਡਾ. ਕਨਿਕਾ ਜਿੰਦਲ, ਨਰਿੰਦਰ ਸਿੰਘ ਮੱਲੀ, ਮਨੀਸ਼ ਚੋਪੜਾ, ਨਿਰਮਲ ਨਈਅਰ, ਬੌਬੀ ਜਿੰਦਲ, ਡਾ. ਸਤੀਸ਼ ਕੁਮਾਰ, ਸੌਰਭ ਕਪੂਰ, ਪਰਵੀਨ ਸ਼ਰਮਾ, ਸੁਰਿੰਦਰ ਕੌਸ਼ਲ, ਅਮਨ ਕੁਮਰਾ ਤੇ ਅਰੁਣ ਕੁਮਰਾ ਆਦਿ ਹਾਜ਼ਰ ਸਨ।
ਵੱਡੀ ਵਾਰਦਾਤ ਨਾਲ ਕੰਬਿਆ ਪੰਜਾਬ, ਮੌਜੂਦਾ ਸਰਪੰਚ ਦੇ ਭਰਾ 'ਤੇ ਚੱਲੀਆਂ ਤਾਬੜਤੋੜ ਗੋਲੀਆਂ
NEXT STORY