ਅੰਮ੍ਰਿਤਸਰ - ਰੇਲ ਯਾਤਰੀਆਂ ਦੇ ਫਾਇਦੇ ਲਈ ਰੇਲਵੇ ਵੱਲੋਂ ਛੇਹਰਟਾ ਅਤੇ ਸਹਰਸਾ ਰੇਲਵੇ ਸਟੇਸ਼ਨਾਂ ਵਿਚਕਾਰ ਇਕ ਨਵੀਂ ਅੰਮ੍ਰਿਤ ਭਾਰਤ ਹਫਤਾਵਾਰੀ ਰੇਲ ਗੱਡੀ ਸ਼ੁਰੂ ਕਰੇਗਾ। ਛੇਹਰਟਾ ਅਤੇ ਸਹਰਸਾ ਵਿਚਕਾਰ ਨਵੀਂ ਅੰਮ੍ਰਿਤ ਭਾਰਤ ਹਫਤਾਵਾਰੀ ਰੇਲਗੱਡੀ 14628 ਦਾ ਨਿਯਮਤ ਸੰਚਾਲਨ 20 ਸਤੰਬਰ ਤੋਂ ਸ਼ੁਰੂ ਹੋਵੇਗਾ। ਟ੍ਰੇਨ ਨੰਬਰ 14628 ਹਰ ਸ਼ਨੀਵਾਰ ਨੂੰ ਛੇਹਰਟਾ ਤੋਂ ਸਹਰਸਾ ਲਈ ਚੱਲੇਗੀ। ਰਾਤ 10:20 ਵਜੇ ਛੇਹਰਟਾ ਤੋਂ ਰਵਾਨਾ ਹੋ ਕੇ ਇਹ 35 ਘੰਟੇ ਦੀ ਯਾਤਰਾ ਤੋਂ ਬਾਅਦ ਸਵੇਰੇ 10 ਵਜੇ ਸਹਰਸਾ ਪਹੁੰਚੇਗੀ।
ਅੰਮ੍ਰਿਤ ਭਾਰਤ ਹਫਤਾਵਾਰੀ ਰੇਲ ਗੱਡੀ 14627 22 ਸਤੰਬਰ ਤੋਂ ਦੂਜੇ ਪਾਸੇ ਨਿਯਮਤ ਤੌਰ ’ਤੇ ਚੱਲੇਗੀ। ਟ੍ਰੇਨ ਨੰਬਰ 14627 ਹਰ ਸੋਮਵਾਰ ਨੂੰ ਸਹਰਸਾ ਤੋਂ ਛੇਹਰਟਾ ਲਈ ਰਵਾਨਾ ਹੋਵੇਗੀ। ਟਰੇਨ ਨੰਬਰ 14627 ਸਹਰਸਾ ਤੋਂ ਦੁਪਹਿਰ 1 ਵਜੇ ਰਵਾਨਾ ਹੋਵੇਗੀ ਅਤੇ ਲੱਗਭਗ 38 ਘੰਟਿਆਂ ਦੇ ਸਫ਼ਰ ਤੋਂ ਬਾਅਦ ਸਵੇਰੇ 3:20 ਵਜੇ ਛੇਹਰਟਾ ਪਹੁੰਚੇਗੀ।
ਕੇਂਦਰ ਸਰਕਾਰ ਪੰਜਾਬ ਦੇ ਸਕੂਲਾਂ ਨੂੰ ਮੁੜ ਕਰੇਗੀ ਸੁਰਜੀਤ : ਅਸ਼ਵਨੀ ਸ਼ਰਮਾ
NEXT STORY