ਲੁਧਿਆਣਾ (ਹਿਤੇਸ਼): ਲੁਧਿਆਣਾ ਦੇ ਰਾਹੋਂ ਰੋਡ 'ਤੇ ਭਾਰੀ ਵਾਹਨਾਂ ਕਾਰਨ ਵਾਪਰਣ ਵਾਲੇ ਹਾਦਸਿਆਂ ਦੇ ਮੱਦੇਨਜ਼ਰ ਪ੍ਰਸ਼ਾਸਨ ਵੱਲੋਂ ਸਖ਼ਤ ਫ਼ੈਸਲਾ ਲਿਆ ਗਿਆ ਹੈ। ਲੁਧਿਆਣਾ ਦੇ ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਮੈਜਿਸਟਰੇਟ ਹਿਮਾਂਸ਼ੂ ਜੈਨ ਵੱਲੋਂ ਸਵੇਰੇ 7 ਤੋਂ 10 ਵਜੇ ਤਕ ਅਤੇ ਰਾਤ 7 ਤੋਂ 10 ਵਜੇ ਤਕ ਰਾਹੋਂ ਰੋਡ 'ਤੇ ਭਾਰੀ ਵਾਹਨਾਂ ਜਿਵੇਂ ਲੋਡਿਡ ਟਿੱਪਰ ਟਰੱਕ ਆਦਿ ਚਲਾਉਣ 'ਤੇ ਪਾਬੰਦੀ ਲਗਾ ਦਿੱਤੀ ਹੈ।
ਇਹ ਖ਼ਬਰ ਵੀ ਪੜ੍ਹੋ - ਛੁੱਟੀਆਂ ਬਾਰੇ ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ

ਇਸ ਸਬੰਧੀ ਜਾਰੀ ਹੁਕਮਾਂ ਵਿਚ ਜ਼ਿਲ੍ਹਾ ਮੈਜਿਸਟਰੇਟ ਨੇ ਕਿਹਾ ਹੈ ਕਿ ਉਨ੍ਹਾਂ ਦੇ ਧਿਆਨ ਵਿਚ ਆਇਆ ਹੈ ਕਿ ਰਾਹੋਂ ਰੋਡ 'ਤੇ ਸਾਰਾ ਦਿਨ ਭਾਰੀ ਵਾਹਨ ਚੱਲਦੇ ਹਨ, ਜਿਸ ਕਾਰਨ ਟ੍ਰੈਫਿਕ ਦੀ ਨਿਰਵਿਘਨ ਪ੍ਰਵਾਹ ਵਿਚ ਮੁਸ਼ਕਲ ਆਉਂਦੀ ਹੈ ਤੇ ਕੋਈ ਅਣਸੁਖਾਵਾਂ ਹਾਦਸਾ ਵਾਪਰਣ ਦਾ ਵੀ ਖ਼ਦਸ਼ਾ ਰਹਿੰਦਾ ਹੈ। ਇਸ ਦੇ ਮੱਦੇਨਜ਼ਰ ਉਨ੍ਹਾਂ ਨੇ ਸਵੇਰੇ 7 ਤੋਂ 10 ਵਜੇ ਤਕ ਅਤੇ ਰਾਤ 7 ਤੋਂ 10 ਵਜੇ ਤਕ ਰਾਹੋਂ ਰੋਡ 'ਤੇ ਭਾਰੀ ਵਾਹਨਾਂ ਜਿਵੇਂ ਲੋਡਿਡ ਟਿੱਪਰ ਟਰੱਕ ਆਦਿ ਚਲਾਉਣ 'ਤੇ ਪਾਬੰਦੀ ਲਗਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਹ ਹੁਕਮ 22 ਅਪ੍ਰੈਲ ਤੋਂ ਅਗਲੇ ਹੁਕਮਾਂ ਤਕ ਲਾਗੂ ਰਹੇਗਾ।
ਇਹ ਖ਼ਬਰ ਵੀ ਪੜ੍ਹੋ - ਖ਼ੁਸ਼ਖ਼ਬਰੀ! ਪੰਜਾਬ ਸਰਕਾਰ ਵੰਡੇਗੀ Smart Phones, ਦੁੱਗਣੇ ਕੀਤੇ ਜਾਣਗੇ ਭੱਤੇ!
ਇੱਥੇ ਦੱਸ ਦਈਏ ਕਿ ਰਾਹੋਂ ਰੋਡ 'ਤੇ ਭਾਰੀ ਵਾਹਨਾਂ ਕਾਰਨ ਕਈ ਵਾਰ ਹਾਦਸੇ ਵਾਪਰ ਚੁੱਕੇ ਹਨ। ਪਿਛਲੇ ਹਫ਼ਤੇ ਹੀ ਰਾਹੋਂ ਰੋਡ 'ਤੇ ਰੇਤਾ ਨਾਲ ਭਰਿਆ ਟਿੱਪਰ ਬੇਕਾਬੂ ਹੋ ਕੇ ਸਵਾਰੀਆਂ ਲਿਜਾ ਰਹੇ ਈ-ਰਿਕਸ਼ਾ ਅਤੇ ਇਕ ਐਕਟਿਵਾ ਸਵਾਰ ਜੋੜੇ 'ਤੇ ਪਲਟ ਗਿਆ ਸੀ। ਇਸ ਕਾਰਨ ਈ-ਰਿਕਸ਼ਾ ਵਿਚ ਬੈਠੀਆਂ ਸਵਾਰੀਆਂ ਰੇਤਾ ਦੇ ਹੇਠਾਂ ਦੱਪ ਗਈਆਂ ਤੇ ਐਕਟਿਵਾ ਸਵਾਰ ਜੋੜਾ ਤੇ ਉਨ੍ਹਾਂ ਦਾ ਛੋਟਾ ਬੱਚਾ ਜ਼ਖ਼ਮੀ ਹੋ ਗਏ ਸੀ। ਇਸ ਮਗਰੋਂ ਆਲੇ-ਦੁਆਲੇ ਖੜ੍ਹੇ ਲੋਕਾਂ ਵੱਲੋਂ ਈ-ਰਿਕਸ਼ਾ ਵਿਚੋਂ ਜ਼ਖ਼ਮੀ ਹੋਈਆਂ ਸਵਾਰੀਆਂ ਨੂੰ ਬਾਹਰ ਕੱਢਿਆ ਗਿਆ ਤੇ ਇਲਾਜ ਲਈ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਸੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ 'ਚ ਵੱਡੇ ਪੱਧਰ 'ਤੇ ਅਫ਼ਸਰਾਂ ਦੇ ਤਬਾਦਲੇ, List 'ਚ ਵੇਖੋ ਨਾਮ
NEXT STORY