ਚੰਡੀਗੜ੍ਹ (ਸੁਸ਼ੀਲ) : ਰਾਮਦਰਬਾਰ ਤੇ ਸੈਕਟਰ-31 ਲਾਈਟ ਪੁਆਇੰਟ ਨੇੜੇ ਸ਼ਨੀਵਾਰ ਨੂੰ ਇਕ ਨਵਜੰਮੀ ਬੱਚੀ ਪਈ ਮਿਲੀ। ਬੱਚੀ ਦੇ ਰੋਣ ਦੀ ਆਵਾਜ਼ ਸੁਣ ਕੇ ਰਾਹਗੀਰ ਨੇ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ। ਪੀ. ਸੀ. ਆਰ. ਨੇ ਮੌਕੇ 'ਤੇ ਪਹੁੰਚ ਕੇ ਬੱਚੀ ਨੂੰ ਜੀ. ਐੱਮ. ਸੀ. ਐੱਚ. 32 'ਚ ਦਾਖਲ ਕਰਵਾਇਆ। ਸੈਕਟਰ-31 ਥਾਣਾ ਪੁਲਸ ਨੇ ਰਾਹਗੀਰ ਮਾਧਵ ਵਾਸੀ ਰਾਮਦਰਬਾਰ ਦੀ ਸ਼ਿਕਾਇਤ 'ਤੇ ਬੱਚੀ ਦੇ ਮਾਤਾ-ਪਿਤਾ 'ਤੇ ਮਾਮਲਾ ਦਰਜ ਕਰ ਲਿਆ। ਮਾਧਵ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਉਹ ਸ਼ਨੀਵਾਰ ਨੂੰ ਸੈਕਟਰ-31 ਵੱਲ ਜਾ ਰਿਹਾ ਸੀ, ਜਦੋਂ ਉਹ ਰਾਮਦਰਬਾਰ ਤੇ ਸੈਕਟਰ-31 ਲਾਈਟ ਪੁਆਇੰਟ 'ਤੇ ਪਹੁੰਚਿਆ ਤਾਂ ਉਸ ਨੂੰ ਬੱਚੀ ਦੇ ਰੋਣ ਦੀ ਆਵਾਜ਼ ਆਈ। ਉਸ ਨੇ ਵੇਖਿਆ ਤਾਂ ਕੱਪੜੇ 'ਚ ਬੱਚੀ ਲਿਪਟੀ ਪਈ ਸੀ। ਉਸ ਨੇ ਬੱਚੀ ਨੂੰ ਚੁੱਕਿਆ ਤੇ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ। ਪੁਲਸ ਨੇ ਬੱਚੀ ਨੂੰ ਹਸਪਤਾਲ 'ਚ ਦਾਖਲ ਕਰਵਾਇਆ। ਸੈਕਟਰ-31 ਥਾਣਾ ਪੁਲਸ ਬੱਚੀ ਦੇ ਮਾਤਾ-ਪਿਤਾ ਦਾ ਸੁਰਾਗ ਲਾਉਣ ਲਈ ਹਸਪਤਾਲ ਦਾ ਰਿਕਾਰਡ ਚੈੱਕ ਕਰ ਰਹੀ ਹੈ।
ਸ਼ਹਿਰ ਨੂੰ ਚਾਹੀਦਾ ਹੈ ਪਬਲਿਕ ਟਰਾਂਸਪੋਰਟ ਸਿਸਟਮ
NEXT STORY