ਹਮੀਰਪੁਰ- ਹਿਮਾਚਲ ਪ੍ਰਦੇਸ਼ ਦੇ ਹਮੀਰਪੁਰ ਜ਼ਿਲ੍ਹੇ ਤੋਂ ਇਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਕਾਰਟੂਨ ਦੇਖਣ ਤੋਂ ਰੋਕਣ ਅਤੇ ਮਾਂ ਦੀ ਝਿੜਕ ਤੋਂ ਨਾਰਾਜ਼ ਹੋ ਕੇ ਇਕ 7 ਸਾਲਾ ਬੱਚੀ ਘਰੋਂ ਚਲੀ ਗਈ। ਸ਼ੁੱਕਰਵਾਰ ਸਵੇਰੇ ਵਾਪਰੀ ਇਸ ਘਟਨਾ ਨੇ ਪਰਿਵਾਰ ਅਤੇ ਪੁਲਸ ਪ੍ਰਸ਼ਾਸਨ ਨੂੰ ਭਾਜੜਾਂ ਪਾ ਦਿੱਤੀਆਂ। ਸੂਤਰਾਂ ਅਨੁਸਾਰ, ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਬੱਚੀ ਦੀ ਮਾਂ, ਜੋ ਆਪਣੇ ਤਿੰਨ ਬੱਚਿਆਂ ਨਾਲ ਘਰ 'ਚ ਸੀ, ਨੇ ਆਪਣੀ ਸਭ ਤੋਂ ਵੱਡੀ ਧੀ ਨੂੰ ਕਾਰਟੂਨ ਦੇਖਣ ਦੀ ਬਜਾਏ ਖਾਣਾ ਖਾਣ ਲਈ ਕਿਹਾ। ਮਾਂ ਦੀ ਗੱਲ ਤੋਂ ਦੁਖੀ ਹੋ ਕੇ ਬੱਚੀ ਉਸ ਸਮੇਂ ਚੁੱਪਚਾਪ ਘਰੋਂ ਬਾਹਰ ਨਿਕਲ ਗਈ ਜਦੋਂ ਉਸ ਦੀ ਮਾਂ ਘਰ ਦੇ ਕੰਮਾਂ 'ਚ ਰੁੱਝੀ ਹੋਈ ਸੀ। ਕਾਫੀ ਦੇਰ ਤੱਕ ਜਦੋਂ ਬੱਚੀ ਦਾ ਕੋਈ ਪਤਾ ਨਹੀਂ ਲੱਗਿਆ, ਤਾਂ ਘਬਰਾਏ ਹੋਏ ਪਰਿਵਾਰ ਨੇ ਤੁਰੰਤ ਭੋਰੰਜ ਪੁਲਸ ਸਟੇਸ਼ਨ ਨੂੰ ਸੂਚਿਤ ਕੀਤਾ।
ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਪੁਲਸ ਨੇ ਤੁਰੰਤ ਕਾਰਵਾਈ ਸ਼ੁਰੂ ਕੀਤੀ ਅਤੇ ਆਲੇ-ਦੁਆਲੇ ਦੇ ਇਲਾਕਿਆਂ 'ਚ ਲੱਗੇ ਸੀਸੀਟੀਵੀ (CCTV) ਕੈਮਰਿਆਂ ਦੀ ਜਾਂਚ ਕੀਤੀ। ਲਗਭਗ ਚਾਰ ਘੰਟਿਆਂ ਦੀ ਸਖ਼ਤ ਭਾਲ ਤੋਂ ਬਾਅਦ, ਪੁਲਸ ਨੇ ਬੱਚੀ ਨੂੰ ਉਸ ਦੇ ਘਰ ਤੋਂ ਲਗਭਗ 5 ਕਿਲੋਮੀਟਰ ਦੂਰ ਸੁਰੱਖਿਅਤ ਲੱਭ ਲਿਆ। ਬੱਚੀ ਦੇ ਮਿਲਣ ਤੋਂ ਬਾਅਦ ਮਾਪਿਆਂ ਨੇ ਸੁੱਖ ਦਾ ਸਾਹ ਲਿਆ ਅਤੇ ਪੁਲਸ ਪ੍ਰਸ਼ਾਸਨ ਦੀ ਮੁਸਤੈਦੀ ਲਈ ਉਨ੍ਹਾਂ ਦਾ ਧੰਨਵਾਦ ਕੀਤਾ। ਐੱਸ.ਪੀ. ਬਲਬੀਰ ਸਿੰਘ ਨੇ ਦੱਸਿਆ ਕਿ ਪੁਲਸ ਦੀ ਤੁਰੰਤ ਅਤੇ ਤੇਜ਼ ਕਾਰਵਾਈ ਕਾਰਨ ਬੱਚੀ ਨੂੰ ਕੁਝ ਹੀ ਘੰਟਿਆਂ 'ਚ ਲੱਭ ਕੇ ਉਸ ਦੇ ਪਰਿਵਾਰ ਦੇ ਹਵਾਲੇ ਕਰ ਦਿੱਤਾ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
ਕੇਂਦਰ ਦੀ ਵਾਤਾਵਰਣ ਕਮੇਟੀ ਨੇ ਚੇਨਾਬ ਨਦੀ 'ਤੇ ਦੁਲਹਸਤੀ ਪਣ-ਬਿਜਲੀ ਪ੍ਰਾਜੈਕਟ ਨੂੰ ਦਿੱਤੀ ਮਨਜ਼ੂਰੀ
NEXT STORY