ਜਲੰਧਰ (ਖੁਰਾਣਾ)– ਇਨ੍ਹੀਂ ਦਿਨੀਂ ਜਲੰਧਰ ਨਿਗਮ ’ਤੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਦਬਾਅ ਬਣਾਇਆ ਹੋਇਆ ਹੈ ਕਿ ਉਹ ਸਾਲਿਡ ਵੇਸਟ ਮੈਨੇਜਮੈਂਟ ਰੂਲਜ਼ 2016 ਨੂੰ ਲਾਗੂ ਕਰੇ। ਅਜਿਹੀ ਹਾਲਤ ਵਿਚ ਨਗਰ ਨਿਗਮ ਨੇ ਇਹ ਐਲਾਨ ਕੀਤਾ ਹੋਇਆ ਹੈ ਕਿ ਜਿਹੜੀਆਂ ਸੰਸਥਾਵਾਂ 'ਚੋਂ 50 ਕਿਲੋ ਜਾਂ ਇਸ ਤੋਂ ਵੱਧ ਕੂੜਾ ਰੋਜ਼ਾਨਾ ਨਿਕਲਦਾ ਹੈ, ਉਨ੍ਹਾਂ ਨੂੰ ਆਪਣਾ ਕੂੜਾ ਆਪਣੇ ਕੰਪਲੈਕਸ ਵਿਚ ਖੁਦ ਮੈਨੇਜ ਕਰਨਾ ਹੋਵੇਗਾ।
ਨਗਰ ਨਿਗਮ ਦੀ ਧਮਕੀ ਦੇ ਬਾਵਜੂਦ ਵਧੇਰੇ ਸੰਸਥਾਵਾਂ ਨੇ ਇਸ ਅਲਟੀਮੇਟਮ ਨੂੰ ਗੰਭੀਰਤਾ ਨਾਲ ਨਹੀਂ ਲਿਆ। ਮੰਨਿਆ ਜਾ ਰਿਹਾ ਹੈ ਕਿ ਆਉਣ ਵਾਲੇ ਦਿਨਾਂ ਵਿਚ ਨਗਰ ਨਿਗਮ ਇਸ ਮਾਮਲੇ ਵਿਚ ਸਖ਼ਤੀ ਵਰਤ ਸਕਦਾ ਹੈ ਅਤੇ ਚਲਾਨ ਕੱਟਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾ ਸਕਦੀ ਹੈ।
ਇਹ ਵੀ ਪੜ੍ਹੋ- ਪੁੱਤ ਨੂੰ ਅਮਰੀਕਾ ਭੇਜਣ ਦੇ ਨਾਂ 'ਤੇ ਏਜੰਟ ਨੇ ਮਾਰੀ 25 ਲੱਖ ਦੀ ਠੱਗੀ, ਅੱਕ ਕੇ ਮਾਂ ਨੇ ਜੋ ਕੀਤਾ, ਪੁਲਸ ਨੂੰ ਪਈਆਂ ਭਾਜੜਾਂ
ਇਸ ਲਈ ਨਿਗਮ ਟੀਮ ਨੇ ਨੋਟਿਸ ਜਾਰੀ ਕਰ ਦਿੱਤਾ ਹੈ, ਜਿਸ ਵਿਚ ਸਾਰੀਆਂ ਸੰਸਥਾਵਾਂ ਨੂੰ 7 ਦਿਨਾਂ ਦਾ ਸਮਾਂ ਦਿੱਤਾ ਗਿਆ ਹੈ। ਸ਼ਹਿਰ ਦੇ ਹਰ ਹੋਟਲ ਅਤੇ ਰੈਸਟੋਰੈਂਟ ਲਈ ਅਜਿਹਾ ਕਰਨਾ ਜ਼ਰੂਰੀ ਹੋਵੇਗਾ ਪਰ ਜੇਕਰ ਕਿਸੇ ਦਾ ਰੋਜ਼ਾਨਾ ਕੂੜਾ 50 ਕਿਲੋ ਤੋਂ ਘੱਟ ਨਿਕਲਦਾ ਹੈ, ਉਸ ਨੂੰ ਸੈਲਫ ਡਿਕਲੇਰੇਸ਼ਨ ਦੇਣਾ ਹੋਵੇਗਾ।
ਇਹ ਵੀ ਪੜ੍ਹੋ- ਨਾਬਾਲਗਾਂ ਨੂੰ ਵਾਹਨ ਚਲਾਉਣ ਤੋਂ ਰੋਕਣ ਦੇ ਨਿਯਮਾਂ 'ਚ ਨਵੀਂ ਅਪਡੇਟ, ਬੱਚਿਆਂ ਦੇ ਮਾਪੇ ਜ਼ਰੂਰ ਪੜ੍ਹੋ ਇਹ ਖ਼ਬਰ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੰਜਾਬ 'ਚ ਬੰਦ ਹੋਣਗੀਆਂ ਹੈਦਰਾਬਾਦੀ ਬਰਿਆਨੀ ਦੀਆਂ ਦੁਕਾਨਾਂ ! ਜਾਣੋ ਕੀ ਹੈ ਪੂਰਾ ਮਾਮਲਾ
NEXT STORY