ਤਰਨਤਾਰਨ (ਰਮਨ)-ਵਿਧਾਨ ਸਭਾ ਹਲਕਾ ਤਰਨਤਾਰਨ ਵਿਚ ਜ਼ਿਮਨੀ ਚੋਣ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਬਾਦਲ ਪਾਰਟੀ ਵੱਲੋਂ ਭਾਰਤੀ ਚੋਣ ਕਮਿਸ਼ਨ ਨੂੰ ਕੀਤੀ ਗਈ ਸ਼ਿਕਾਇਤ ਦੇ ਚੱਲਦਿਆਂ ਜਿੱਥੇ ਬੀਤੇ ਦਿਨੀਂ ਜ਼ਿਲ੍ਹੇ ਦੇ ਦੋ ਡੀ.ਐੱਸ.ਪੀ. ਅਤੇ ਇਕ ਥਾਣਾ ਮੁਖੀ ਦਾ ਤਬਾਦਲਾ ਕਰ ਦਿੱਤਾ ਗਿਆ ਸੀ, ਉਥੇ ਹੀ ਹੁਣ ਮਾਣਯੋਗ ਚੋਣ ਕਮਿਸ਼ਨ ਦੀਆਂ ਹਦਾਇਤਾਂ ਉਪਰ ਇਨ੍ਹਾਂ ਖਾਲੀ ਪਈਆਂ ਪੋਸਟਾਂ ਉਪਰ ਪੁਲਸ ਕਰਮਚਾਰੀਆਂ ਨੂੰ ਤੈਨਾਤ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਪਵੇਗੀ ਕੜਾਕੇ ਦੀ ਠੰਡ, ਕਰ ਲਓ ਪਹਿਲਾਂ ਹੀ ਤਿਆਰੀ, ਅਗਲੇ ਹਫ਼ਤੇ ਤੋਂ...
ਵਿਧਾਨ ਸਭਾ ਹਲਕਾ ਤਰਨਤਾਰਨ ਵਿਚ 11 ਨਵੰਬਰ ਨੂੰ ਹੋਣ ਜਾ ਰਹੀ ਜ਼ਿਮਨੀ ਚੋਣ ਦੇ ਚੱਲਦਿਆਂ ਜਿੱਥੇ ਚੋਣ ਕਮਿਸ਼ਨ ਦੀਆਂ ਸਖ਼ਤ ਹਦਾਇਤਾਂ ਉਪਰ ਵੱਖ-ਵੱਖ ਪਾਰਟੀਆਂ ਨਾਲ ਸਬੰਧਤ ਉਮੀਦਵਾਰ ਆਪਣਾ ਚੋਣ ਪ੍ਰਚਾਰ ਕਰਨ ਵਿਚ ਲੱਗੇ ਹੋਏ ਹਨ, ਉਥੇ ਹੀ ਸ਼੍ਰੋਮਣੀ ਅਕਾਲੀ ਦਲ ਬਾਦਲ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਵਿਧਾਨ ਸਭਾ ਹਲਕਾ ਤਰਨਤਾਰਨ ਵਿਚ ਬੀਤੇ ਸਮੇਂ ਦੌਰਾਨ ਡਿਊਟੀ ਉਪਰ ਤੈਨਾਤ ਰਹਿ ਚੁੱਕੇ ਦੋ ਡੀ.ਐੱਸ.ਪੀ ਤੇ ਇਕ ਥਾਣਾ ਮੁਖੀ ਨੂੰ ਇਸ ਹਲਕੇ ਤੋਂ ਤਬਦੀਲ ਕਰਨ ਦੀ ਸ਼ਿਕਾਇਤ ਦਰਜ ਕਰਵਾਈ ਗਈ ਸੀ, ਜਿਸ ਦਾ ਗੰਭੀਰ ਨੋਟਿਸ ਲੈਂਦੇ ਹੋਏ ਚੋਣ ਕਮਿਸ਼ਨ ਵੱਲੋਂ ਬੀਤੇ ਕੱਲ ਸ਼ਾਮ, ਸਬ ਡਵੀਜ਼ਨ ਤਰਨਤਾਰਨ ਦੇ ਡੀ.ਐੱਸ.ਪੀ ਜਗਜੀਤ ਸਿੰਘ ਤੇ ਥਾਣਾ ਝਬਾਲ ਦੇ ਮੁਖੀ ਸਬ ਇੰਸਪੈਕਟਰ ਗੁਰਦੀਪ ਸਿੰਘ ਦਾ ਤਬਾਦਲਾ ਜ਼ਿਲੇ ਤੋਂ ਬਾਹਰ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ- ਪੰਜਾਬ 'ਚ ਅੱਜ ਫਿਰ ਅੱਤਵਾਦੀਆਂ ਦੇ 2 ਹੋਰ ਸਾਥੀ ਗ੍ਰਿਫ਼ਤਾਰ, ਟਾਰਗੇਟ ਕਿਲਿੰਗ ਦਾ ਸੀ ਇਰਾਦਾ, DGP ਨੇ ਕੀਤਾ ਖੁਲਾਸਾ
ਜਿਸ ਤੋਂ ਬਾਅਦ ਚੋਣ ਕਮਿਸ਼ਨ ਦੇ ਹੁਕਮਾਂ ਉਪਰ ਡੀ.ਜੀ.ਪੀ. ਪੰਜਾਬ ਗੌਰਵ ਯਾਦਵ ਵੱਲੋਂ ਜ਼ਿਲੇ ਵਿਚ ਡੀ.ਐੱਸ.ਪੀ ਡਿਟੈਕਟਿਵ ਦੀ ਖਾਲੀ ਪਈ ਪੋਸਟ ਉਪਰ ਹਰਿੰਦਰ ਸਿੰਘ ਅਤੇ ਡੀ.ਐੱਸ.ਪੀ. ਸਿਟੀ (ਸਬ ਡਵੀਜ਼ਨ ਤਰਨ ਤਾਰਨ) ਵਿਖੇ ਰਾਜੇਸ਼ ਕੱਕੜ ਨੂੰ ਤੈਨਾਤ ਕਰ ਦਿੱਤਾ ਗਿਆ ਹੈ ਜਦਕਿ ਥਾਣਾ ਝਬਾਲ ਵਿਖੇ ਬੀਤੀ ਦੇਰ ਰਾਤ 1 ਵਜੇ ਜ਼ਿਲਾ ਫਿਰੋਜ਼ਪੁਰ ਤੋਂ ਆਏ ਇੰਸਪੈਕਟਰ ਨਵਨੀਤ ਕੌਰ ਨੇ ਆਪਣਾ ਚਾਰਜ ਸੰਭਾਲ ਲਿਆ ਹੈ।
ਇਹ ਵੀ ਪੜ੍ਹੋ- ਪੰਜਾਬ ਦੇ 3 ਜ਼ਿਲ੍ਹਿਆਂ ਦਾ ਫਿਰ ਉਹੀ ਹਾਲ, ਪਰਾਲੀ ਸਾੜਨ ਦੇ ਮਾਮਲੇ 'ਚ ਸਭ ਤੋਂ ਅੱਗੇ, ਹੈਰਾਨ ਕਰੇਗਾ ਅੰਕੜਾ
ਜ਼ਿਕਰਯੋਗ ਹੈ ਕਿ ਨਵ ਨਿਯੁਕਤ ਡੀ.ਐੱਸ.ਪੀ. ਡੀ ਹਰਿੰਦਰ ਸਿੰਘ ਇਸ ਤੋਂ ਪਹਿਲਾਂ ਥਾਣਾ ਝਬਾਲ ਵਿਖੇ ਕੁਝ ਦਿਨ ਲਈ ਥਾਣਾ ਮੁਖੀ ਦੀਆਂ ਸੇਵਾਵਾਂ ਦੇ ਚੁੱਕੇ ਹਨ, ਇਸੇ ਤਰ੍ਹਾਂ ਨਵ ਨਿਯੁਕਤ ਡੀ.ਐੱਸ.ਪੀ. ਸਿਟੀ ਰਾਜੇਸ਼ ਕੱਕੜ ਵੀ ਜ਼ਿਲਾ ਤਰਨਤਾਰਨ ਦੇ ਵੱਖ-ਵੱਖ ਥਾਣਿਆਂ ’ਚ ਬਤੌਰ ਮੁਖੀ ਵਜੋਂ ਸੇਵਾਵਾਂ ਦੇ ਚੁੱਕੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਬਿਨਾਂ ਮਨਜ਼ੂਰੀ ਬੱਜਰੀ ਲਿਜਾ ਰਿਹਾ ਟਿੱਪਰ ਜ਼ਬਤ, ਮਾਮਲਾ ਦਰਜ
NEXT STORY