ਲੁਧਿਆਣਾ (ਵਿੱਕੀ) : ਪੰਜਾਬ ਸਕੂਲ ਸਿਖਿਆ ਬੋਰਡ ਨੇ ਮਾਰਚ 2025 'ਚ ਹੋਣ ਵਾਲੀਆਂ ਸਾਲਾਨਾ ਪ੍ਰੀਖਿਆਵਾਂ ਦੇ ਲਈ ਜ਼ਰੂਰੀ ਤਿਆਰੀਆਂ ਦੀ ਸ਼ੁਰੂਆਤ ਕਰ ਦਿੱਤੀ ਹੈ। ਬੋਰਡ ਦਾ ਮਕਸਦ ਇਹ ਯਕੀਨੀ ਕਰਨਾ ਹੈ ਕਿ ਪ੍ਰੀਖਿਆ ਦੇ ਦੌਰਾਨ ਕਿਸੇ ਤਰ੍ਹਾਂ ਦੀ ਦਿੱਕਤ ਨਾ ਆਵੇ। ਇਸ ਦਿਸ਼ਾ 'ਚ ਬੋਰਡ ਨੇ ਸਾਰੇ ਵਿੱਦਿਆਲਿਆ ਤੋਂ ਉਨ੍ਹਾਂ ਦੇ ਇੰਫਰਾਸਟਰਕੱਚਰ ਦੀ ਵਿਸ਼ੇਸ਼ ਰਿਪੋਰਟ ਮੰਗੀ ਹੈ ਤਾਂ ਕਿ ਸਾਰੀਆਂ ਜ਼ਰੂਰੀ ਸੁਵਿਧਾਵਾਂ ਅਤੇ ਸੰਸਾਧਨ ਪਹਿਲਾ ਤੋਂ ਯਕੀਨੀ ਕੀਤੇ ਜਾ ਸਕਣ।
ਇਹ ਵੀ ਪੜ੍ਹੋ : ਪੰਜਾਬੀਓ ਕੱਢ ਲਓ ਕੰਬਲ ਤੇ ਰਜਾਈਆਂ! ਮੌਸਮ ਵਿਭਾਗ ਦੀ ਆ ਗਈ ਵੱਡੀ Update
ਬੋਰਡ ਨੇ ਸਾਰੇ ਸਕੂਲਾਂ ਨੂੰ ਆਪਣੀ ਸਕੂਲ ਲਾਗਿਨ ਆਈ. ਡੀ. ਦਾ ਉਪਯੋਗ ਕਰਕੇ ਬੋਰਡ ਦੇ ਰਜਿਸਟਰੇਸ਼ਨ ਪੋਰਟਲ ’ਤੇ ਲਾਗਿਨ ਕਰਨ ਅਤੇ ਸਕੂਲ ਪ੍ਰੋਫਾਈਲ ਦੇ ਇੰਫਰਾਸਟਰੱਕਚਰ ਫਾਰਮ ਭਰਨ ਦਾ ਨਿਰਦੇਸ਼ ਦਿੱਤਾ ਹੈ। ਇਸ ਦੇ ਇਲਾਵਾ ਸਕੂਲਾਂ ਨੂੰ ਪ੍ਰੀਖਿਆ ਕੇਂਦਰਾਂ ਦੇ ਪ੍ਰਸ਼ਨ ਪੱਤਰਾਂ ਨੂੰ ਸੁਰੱਖਿਅਤ ਰੱਖਣ ਦੇ ਲਈ ਨੇੜਲੇ ਬੈਂਕ 'ਚ ਸੁਰੱਖਿਅਤ ਵਿਵਸਥਾ 'ਚ ਰੱਖਣ ਦੇ ਨਿਰਦੇਸ਼ ਵੀ ਦਿੱਤੇ ਗਏ ਹਨ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਅਮਨ ਅਰੋੜਾ ਹੋ ਸਕਦੇ ਹਨ AAP ਪੰਜਾਬ ਦੇ ਨਵੇਂ ਪ੍ਰਧਾਨ!
ਬੋਰਡ ਨੇ ਸਾਰੇ ਸਕੂਲਾਂ ਨੂੰ 11 ਨਵੰਬਰ ਤੱਕ ਇਹ ਰਿਪੋਰਟ ਜਮ੍ਹਾਂ ਕਰਨ ਦੇ ਲਈ ਕਿਹਾ ਹੈ। ਇਸ ਸਾਲ ਬੋਰਡ ਸਿਰਫ 8ਵੀਂ, 10ਵੀਂ ਅਤੇ 12ਵੀਂ ਦੀਆਂ ਪ੍ਰੀਖਿਆਵਾਂ ਆਯੋਜਿਤ ਕਰੇਗਾ, ਜਦੋਂ ਕਿ 5ਵੀਂ ਜਮਾਤ ਦੀ ਪ੍ਰੀਖਿਆ ਦੀ ਜ਼ਿੰਮੇਦਾਰੀ ਰਾਜ ਐੱਸ. ਟੀ. ਆਰ. ਟੀ ਨੂੰ ਸੌਂਪੀ ਗਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਸੁਖਬੀਰ ਬਾਦਲ ਦੇ ਮਾਮਲੇ 'ਚ ਸੱਦੀ ਮੀਟਿੰਗ
NEXT STORY