ਜਲੰਧਰ (ਬਿਊਰੋ) - ਕੋਰੋਨਾ ਵਾਇਰਸ ਦਾ ਕਹਿਰ ਪੂਰੀ ਦੁਨੀਆਂ ਵਿੱਚ ਵੇਖਣ ਨੂੰ ਮਿਲ ਰਿਹਾ ਹੈ। ਇਸ ਲਈ ਕਈ ਦੇਸ਼ ਇਸ ਦਾ ਇਲਾਜ ਲੱਭ ਰਹੇ ਹਨ ਅਤੇ ਕਈ ਦੇਸ਼ ਕੋਰੋਨਾ ਵਾਇਰਸ ਨੂੰ ਲੈ ਕੇ ਵੱਖ-ਵੱਖ ਤਰ੍ਹਾਂ ਦੀਆਂ ਖੋਜਾਂ ਵੀ ਕਰ ਰਹੇ ਹਨ। ਇਸੇ ਨੂੰ ਲੈ ਕੇ ਸਿੰਗਾਪੁਰ 'ਚ ਇੱਕ ਨਵੀਂ ਖੋਜ ਹੋਈ ਹੈ, ਜਿਸ ਵਿੱਚ ਇਹ ਦਾਅਵਾ ਕੀਤਾ ਗਿਆ ਹੈ ਕਿ ਜਦੋਂ ਕਿਸੇ ਬੰਦੇ ਨੂੰ ਕੋਰੋਨਾ ਵਾਇਰਸ ਦੀ ਲਾਗ ਲੱਗ ਜਾਂਦੀ ਹੈ ਤਾਂ ਇਸ ਤੋਂ 11 ਦਿਨਾਂ ਬਾਅਦ ਉਹ ਕਿਸੇ ਹੋਰ ਨੂੰ ਇਸ ਦੀ ਲਾਗ ਵੰਡ ਨਹੀਂ ਸਕਦਾ, ਭਾਵ ਕਿ ਉਹ ਕੋਰੋਨਾ ਵਾਇਰਸ ਨਹੀਂ ਫੈਲਾ ਸਕਦਾ। ਜਾਣਕਾਰੀ ਅਨੁਸਾਰ ਇਹ ਖੋਜ 73 ਮਰੀਜ਼ਾਂ ਉੱਪਰ ਕੀਤੀ ਗਈ ਹੈ, ਜਿਸ ਵਿੱਚ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਜੇਕਰ 11 ਦਿਨਾਂ ਬਾਅਦ ਮਰੀਜ਼ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਵੀ ਆਉਂਦੀ ਹੈ ਤਾਂ ਵੀ ਉਹ ਕੋਰੋਨਾ ਵਾਇਰਸ ਨਹੀਂ ਫੈਲਾ ਸਕਦਾ ਅਤੇ ਉਸ ਨੂੰ ਹਸਪਤਾਲ ਤੋਂ ਛੁੱਟੀ ਦੇ ਕੇ ਘਰ ਭੇਜ ਦੇਣਾ ਚਾਹੀਦਾ ਹੈ।
ਪੜ੍ਹੋ ਇਹ ਵੀ ਖਬਰ - ਕੋਵਿਡ -19 : ਅਮਰੀਕਾ 'ਚ ਮ੍ਰਿਤਕਾਂ ਦੀ ਗਿਣਤੀ ਦਾ ਅੰਕੜਾ ਇੱਕ ਲੱਖ ਤੋਂ ਪਾਰ (ਵੀਡੀਓ)
ਜੇਕਰ ਇਸ ਤਰ੍ਹਾਂ ਕਰਨ ਨਾਲ ਮਰੀਜ਼ ਨੂੰ ਛੇਤੀ ਛੁੱਟੀ ਮਿਲ ਜਾਂਦੀ ਹੈ ਅਤੇ ਉਹ ਕੋਰੋਨਾ ਵਾਇਰਸ ਨਹੀਂ ਫੈਲਾਵੇਗਾ ਤਾਂ ਹਸਪਤਾਲ ਵਿੱਚ ਹੋਰ ਲੋੜਵੰਦਾਂ ਨੂੰ ਇਲਾਜ ਮੁਹੱਈਆ ਹੋ ਸਕੇਗਾ। ਹੁਣ ਤੱਕ ਕੋਰੋਨਾ ਵਾਇਰਸ ਨੂੰ ਲੈ ਕੇ ਜੋ ਇਲਾਜ ਹੋ ਰਹੇ ਹਨ, ਉਨ੍ਹਾਂ ਵਿੱਚ ਮਰੀਜ਼ਾਂ ਨੂੰ ਉਦੋਂ ਹੀ ਛੁੱਟੀ ਦਿੱਤੀ ਜਾਂਦੀ ਹੈ, ਜਦੋਂ ਉਨ੍ਹਾਂ ਦੀ ਰਿਪੋਰਟ ਨੈਗੇਟਿਵ ਆਉਂਦੀ ਹੈ। ਦੱਸ ਦੇਈਏ ਕਿ ਸਿੰਗਾਪੁਰ ਵਿੱਚ ਹੋਈ ਇਸ ਖੋਜ ਦਾ ਪ੍ਰੀਖਣ ਕੋਰੋਨਾ ਮਹਾਮਾਰੀ ਦੇ ਸ਼ੁਰੂਆਤੀ ਦੌਰ ਤੋਂ ਹੀ ਕੀਤਾ ਗਿਆ ਹੈ। ਨਤੀਜੇ ਵਜੋਂ ਇਹ ਗੱਲ ਸਾਹਮਣੇ ਆਈ ਕਿ ਮਰੀਜ਼ ਦੇ ਲੱਛਣ ਵਿਖਣ ਦਾ ਸਮਾਂ ਲਾਗ ਦੇ 7 ਤੋਂ 10 ਦਿਨਾਂ ਤੱਕ ਰਹਿੰਦਾ ਹੈ।
ਪੜ੍ਹੋ ਇਹ ਵੀ ਖਬਰ - ਪੰਜਾਬ ਦੇ ਨਾਲ ਲੱਗਦੇ ਗੰਗਾਨਗਰ ਜ਼ਿਲ੍ਹੇ ਵਿੱਚ ਆਇਆ ਟਿੱਡੀ ਦਲ
ਨੈਸ਼ਨਲ ਸੈਂਟਰ ਫਾਰ ਇਨਫੈਕਸੀਅਸ ਡਿਸੀਜ਼ ਨੇ ਖੋਜ ਖਰੜਾ ਜਾਰੀ ਕੀਤਾ ਹੈ, ਜਿਸ ਵਿੱਚ ਦੱਸਿਆ ਗਿਆ ਹੈ ਕਿ ਮਰੀਜ਼ਾਂ ਵਿੱਚ ਵਾਇਰਸ ਦੇ ਸੂਖਮ ਹਿੱਸੇ ਜਾਂ ਡੈੱਡ ਪਾਰਟੀਕਲ ਮਿਲਣ ’ਤੇ ਕੋਰੋਨਾ ਰਿਪੋਰਟ ਪਾਜ਼ੇਟਿਵ ਆਉਂਦੀ ਹੈ ਪਰ ਇਸ ਨਾਲ ਲਾਗ ਲੱਗਣ ਦਾ ਖ਼ਤਰਾ ਨਹੀਂ ਹੁੰਦਾ। ਮਰੀਜ਼ ਦੇ ਇਲਾਜ ਤੋਂ ਦੋ ਹਫ਼ਤੇ ਬਾਅਦ ਵੀ ਰਿਪੋਰਟ ਪਾਜ਼ੇਟਿਵ ਆ ਸਕਦੀ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਵਾਇਰਲ ਦੇ ਰੇਪਲਿਕੇਸ਼ਨ ਯਾਨੀ ਕਿ ਆਪਣੀ ਸੰਖਿਆ ਵਧਾ ਕੇ ਅੱਗੇ ਫੈਲਣ ਦਾ ਖਤਰਾ ਬੀਮਾਰੀ ਦੇ ਪਹਿਲੇ ਹਫਤੇ ਹੀ ਹੁੰਦਾ ਹੈ। ਜਦ ਕਿ ਬੀਮਾਰੀ ਦੇ ਦੂਜੇ ਹਫ਼ਤੇ ਵਾਇਰਸ ਰੇਪਲਿਕੇਸ਼ਨ ਨਹੀਂ ਵੇਖਿਆ ਗਿਆ। ਮਾਹਿਰਾਂ ਵੱਲੋਂ ਖੋਜ ਦਾ ਕੰਮ ਹਾਲੇ ਵੀ ਜਾਰੀ ਹੈ ਤੇ ਵੱਧ ਤੋਂ ਵੱਧ ਡਾਟਾ ਸਾਹਮਣੇ ਨਹੀਂ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਪੜ੍ਹੋ ਇਹ ਵੀ ਖਬਰ - ਜੈਪੁਰ ’ਤੇ ਟਿੱਡੀਆਂ ਦਾ ਹਮਲਾ, ਚਿੰਤਾ ’ਚ ਪੰਜਾਬ ਦੇ ਕਿਸਾਨ
ਪੜ੍ਹੋ ਇਹ ਵੀ ਖਬਰ - ‘ਜਗਬਾਣੀ ਸੈਰ ਸਪਾਟਾ ਵਿਸ਼ੇਸ਼’ ਦੀਆਂ ਸਾਰੀਆਂ ਕਿਸ਼ਤਾਂ ਮੁੜ ਤੋਂ ਪੜ੍ਹਨ ਲਈ ਇਸ ਲਿੰਕ ’ਤੇ ਕਰੋ ਕਲਿੱਕ
ਸਾਊਥ ਕੋਰੀਆ ਦੇ ਸੈਂਟਰ ਫੋਰ ਡਸੀਜ਼ ਕੰਟਰੋਲ ਐਂਡ ਪ੍ਰੋਵੈਨਸ਼ਨ ਦੇ ਵਿਗਿਆਨੀਆਂ ਨੇ ਵੀ ਆਪਣੀ ਖੋਜ ਵਿੱਚ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ 285 ਅਜਿਹੇ ਮਰੀਜ਼ਾਂ ’ਤੇ ਖੋਜ ਕੀਤੀ ਸੀ, ਜੋ ਇਲਾਜ ਤੋਂ ਬਾਅਦ ਵੀ ਪਾਜ਼ੇਟਿਵ ਪਾਏ ਗਏ। ਇਸ ਦਾ ਕਾਰਨ ਸਰੀਰ ਵਿੱਚ ਮੌਜੂਦ ਕੋਰੋਨਾ ਵਾਇਰਸ ਦੇ ਮਰੇ ਹੋਏ ਕਾਰਣ ਹੋ ਸਕਦੇ ਹਨ। ਇਨ੍ਹਾਂ ਮਰੀਜ਼ਾਂ ਦੇ ਸੈਂਪਲਾਂ ਵਿੱਚ ਕੋਰੋਨਾ ਵਾਇਰਸ ਦੇ ਨਿਊ ਕਲਿੱਕ ਐਸਿਡ ਦੇ ਪੁਸ਼ਟੀ ਲਈ ਪੀ.ਸੀ.ਆਰ ਟੈਸਟ ਕੀਤਾ ਗਿਆ। ਜਾਂਚ ਵਿੱਚ ਇਹ ਸਮਝਣ ਦੀ ਕੋਸ਼ਿਸ਼ ਕੀਤੀ ਗਈ ਕਿ ਦੁਬਾਰਾ ਪਾਜ਼ੀਟਿਵ ਆਉਣ ਵਾਲੇ ਮਰੀਜ਼ਾਂ ਚ ਵਾਇਰਸ ਜਿਉਂਦਾ ਹੈ ਜਾਂ ਫਿਰ ਇਹ ਵਾਇਰਸ ਦਾ ਕੋਈ ਹੋਰ ਹਿੱਸਾ ਹੈ। ਇਸ ਸਬੰਧ ਵਿਚ ਹੋਰ ਜਾਣਕਾਰੀ ਹਾਸਲ ਕਰਨ ਦੇ ਲਈ ਤੁਸੀਂ ਸੁਣ ਸਕਦੇ ਹੋ ਜਗਬਾਣੀ ਪੋਡਕਾਸਟ ਦੀ ਇਹ ਰਿਪੋਰਟ...
ਪੜ੍ਹੋ ਇਹ ਵੀ ਖਬਰ - ਪਿੱਤੇ ਦੀ ਪੱਥਰੀ ਤੋਂ ਪਰੇਸ਼ਾਨ ਲੋਕ ਪੀਣ ‘ਸੇਬ ਦਾ ਜੂਸ’, ਅੱਖਾਂ ਦੀ ਰੋਸ਼ਨੀ ਵਧਾਉਣ 'ਚ ਵੀ ਕਰੇ ਮਦਦ
ਫਲਾਂ-ਸਬਜ਼ੀਆਂ ਨੂੰ ਕੀਟਾਣੂ ਮੁਕਤ ਕਰਨ ਲਈ ਵਿਗਿਆਨੀਆ ਨੇ ਬਣਾਇਆ 'ਔਜੋਨ ਸਿਸਟਮ'
NEXT STORY