ਜਲੰਧਰ (ਇੰਟ.)– ਸਰਕਾਰ ਨੇ ਸਖ਼ਤ ਕਦਮ ਚੁੱਕਦੇ ਹੋਏ ਨਕਲੀ ਦਵਾਈਆਂ ਵੇਚਣ ਵਾਲੇ ਕੈਮਿਸਟਾਂ ਤੇ ਰਿਟੇਲ ਵਿਕ੍ਰੇਤਾਵਾਂ ’ਤੇ ਮੁਕੱਦਮਾ ਚਲਾਉਣ ਲਈ ਨਿਯਮ ਬਣਾਉਣ ਵਾਸਤੇ ਇਕ ਕਮੇਟੀ ਬਣਾਈ ਹੈ। ਕੇਂਦਰੀ ਔਸ਼ਧੀ ਮਾਪਦੰਡ ਨਿਯੰਤਰਣ ਸੰਗਠਨ (ਸੀ. ਡੀ. ਐੱਸ. ਸੀ. ਓ.) ਅਨੁਸਾਰ ਜਾਂਚ ਤੋਂ ਬਾਅਦ ਪਤਾ ਲੱਗਾ ਹੈ ਕਿ ਨਕਲੀ ਦਵਾਈਆਂ ਦੇ ਮਾਮਲੇ ’ਚ ਕੈਮਿਸਟ ਜਾਂ ਰਿਟੇਲ ਸਟੋਰ ਵੱਲੋਂ ਖਰੀਦੀ ਗਈ ਦਵਾਈ ਦਾ ਜੀ. ਐੱਸ. ਟੀ. ਬਿਲ/ਇਨਵੁਆਇਸ ਦਿਖਾਉਣ ਦਾ ਦਾਅਵਾ ਕੀਤਾ ਜਾਂਦਾ ਹੈ। ਹਾਲਾਂਕਿ ਜ਼ਿਆਦਾਤਰ ਮਾਮਲਿਆਂ ਵਿਚ ਦਵਾਈ ਦੀ ਖਰੀਦ ਦਾ ਸਥਾਨ ਦੇਸ਼ ਦਾ ਦੂਜਾ ਹਿੱਸਾ ਹੁੰਦਾ ਹੈ।
ਇਹ ਖ਼ਬਰ ਵੀ ਪੜ੍ਹੋ - ਲੁਧਿਆਣਾ 'ਚ ਲਗਾਤਾਰ ਹੋਏ ਕਈ ਧਮਾਕੇ!
ਮੁਕੱਦਮਾ ਚਲਾਉਣ ਦੇ ਤਰੀਕਿਆਂ ਦੀ ਜਾਂਚ ਕਰੇਗੀ ਕਮੇਟੀ
ਇਕ ਸੀਨੀਅਰ ਅਧਿਕਾਰੀ ਦੇ ਹਵਾਲੇ ਨਾਲ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਇਸ ਦਾ ਮਤਲਬ ਇਹ ਹੈ ਕਿ ਜਦੋਂ ਵੀ ਦੁਕਾਨਦਾਰ ਜਾਂ ਕੈਮਿਸਟ ਘਟੀਆ ਜਾਂ ਨਕਲੀ ਦਵਾਈ ਵੇਚਦੇ ਫੜੇ ਜਾਂਦੇ ਹਨ ਤਾਂ ਉਹ ਜਾਇਜ਼ ਬਿੱਲ ਵਿਖਾਉਂਦੇ ਹਨ, ਜੋ ਆਮ ਤੌਰ ’ਤੇ ਦੂਜੇ ਸੂਬੇ ਤੋਂ ਖਰੀਦਿਆ ਜਾਂਦਾ ਹੈ। ਅਧਿਕਾਰੀ ਨੇ ਕਿਹਾ ਕਿ ਪੈਨਲ ਨਕਲੀ ਦਵਾਈਆਂ ਦੇ ਵਧਦੇ ਖਤਰੇ ’ਤੇ ਕਾਬੂ ਪਾਉਣ ਲਈ ਦੋਸ਼ੀ ਕੈਮਿਸਟ ਤੇ ਰਿਟੇਲ ਦੁਕਾਨਾਂ ’ਤੇ ਮੁਕੱਦਮਾ ਚਲਾਉਣ ਦੇ ਤਰੀਕਿਆਂ ਦੀ ਜਾਂਚ ਕਰੇਗਾ।
ਉਨ੍ਹਾਂ ਕਿਹਾ ਕਿ ਸਰਕਾਰ ਦਾ ਇਹ ਕਦਮ ਇਸ ਲਈ ਵੀ ਅਹਿਮ ਹੈ ਕਿਉਂਕਿ ਕੈਮਿਸਟ ਤੇ ਰਿਟੇਲ ਵਿਕਰੀ ਦੀਆਂ ਦੁਕਾਨਾਂ ਜਨਤਾ ਨੂੰ ਦਵਾਈਆਂ ਵੇਚਣ ਦੇ ਮਾਮਲੇ ’ਚ ਅੰਤਿਮ ਸਿਰੇ ’ਤੇ ਹਨ ਅਤੇ ਡਰੱਗਜ਼ ਐਂਡ ਕਾਸਮੈਟਿਕਸ ਐਕਟ ਤੇ ਨਿਯਮ ਲੋਕਾਂ ਦੀ ਸਿਹਤ ਦੀ ਭਲਾਈ ਤੇ ਦੇਖ-ਰੇਖ ਲਈ ਬਣਾਏ ਗਏ ਹਨ, ਜਿਸ ਨਾਲ ਵਿਕਰੀ ਸਥਾਨ ਤੋਂ ਹੀ ਨਕਲੀ ਦਵਾਈਆਂ ਦੀ ਵਿਕਰੀ ਦੀ ਸਮੱਸਿਆ ਦਾ ਹੱਲ ਕੱਢਣਾ ਅਹਿਮ ਹੋ ਜਾਂਦਾ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਬੰਦ ਦੌਰਾਨ ਖੁੱਲ੍ਹੇ ਰਹਿਣਗੇ ਪੈਟਰੋਲ ਪੰਪ! ਹੋ ਗਿਆ ਨਵਾਂ ਐਲਾਨ
ਇਕ ਮਹੀਨੇ ’ਚ ਰਿਪੋਰਟ ਸਰਕਾਰ ਨੂੰ ਸੌਂਪੇਗੀ ਕਮੇਟੀ
ਕਮੇਟੀ ’ਚ ਸੀ. ਡੀ. ਐੱਸ. ਸੀ. ਓ. ਦੇ ਕਾਨੂੰਨੀ ਸਲਾਹਕਾਰ ਰਿਸ਼ੀਕਾਂਤ ਸਿੰਘ, ਐਡਵੋਕੇਟ ਤੇ ਸਾਲਿਸਿਟਰ ਸੁਸ਼ਾਂਤ ਮਹਾਪਾਤਰਾ, ਓਡਿਸ਼ਾ ਦੇ ਸਾਬਕਾ ਡਰੱਗ ਕੰਟਰੋਲਰ ਰਿਸ਼ੀਕੇਸ਼ ਮਹਾਪਾਤਰਾ ਤੇ ਕਰਨਾਟਕ ਦੇ ਸਾਬਕਾ ਡਰੱਗ ਕੰਟਰੋਲਰ ਬੀ. ਆਰ. ਜਗਸ਼ੈੱਟੀ ਸਮੇਤ ਕਈ ਅਧਿਕਾਰੀ ਸ਼ਾਮਲ ਹਨ। ਕਮੇਟੀ ਦਾ ਗਠਨ ਪਿਛਲੇ ਹਫਤੇ ਡਰੱਗਜ਼ ਕੰਟਰੋਲਰ ਜਨਰਲ ਆਫ ਇੰਡੀਆ (ਡੀ. ਸੀ. ਜੀ. ਆਈ.) ਵੱਲੋਂ ਕੀਤਾ ਗਿਆ ਸੀ। ਕਮੇਟੀ ਨੇ ਇਕ ਮਹੀਨੇ ਅੰਦਰ ਆਪਣੀ ਰਿਪੋਰਟ ਸਰਕਾਰ ਨੂੰ ਸੌਂਪਣੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਦਿਲਜੀਤ ਦੋਸਾਂਝ ਦੇ ਸ਼ੋਅ ਨੂੰ ਲੈ ਕੇ ਲੁਧਿਆਣਾ 'ਚ ਵਿਆਹ ਵਰਗਾ ਮਾਹੌਲ
NEXT STORY