ਜਲੰਧਰ (ਇੰਟ.) : ਸਰਦੀਆਂ ’ਚ ਰਾਜਧਾਨੀ ਸਮੇਤ ਕਈ ਸੂਬੇ ਪ੍ਰਦੂਸ਼ਣ ਦੀ ਲਪੇਟ ਵਿਚ ਆ ਚੁੱਕੇ ਹਨ। ਗੰਧਲੀ ਹਵਾ ਕਾਰਨ ਲੋਕ ਕਈ ਤਰ੍ਹਾਂ ਦੀਆਂ ਬੀਮਾਰੀਆਂ ਦਾ ਸ਼ਿਕਾਰ ਹੋਣ ਲੱਗਦੇ ਹਨ। ਪਾਰਟੀਕੁਲੇਟ ਮੈਟਰ ਪੀ. ਐੱਮ. 2.5 ਤੇ ਪੀ. ਐੱਮ. 10 ਵਾਲੇ ਪ੍ਰਦੂਸ਼ਿਤ ਚੁਗਿਰਦੇ ਵਿਚ ਔਰਤਾਂ ਨੂੰ ਖ਼ਾਸ ਧਿਆਨ ਰੱਖਣ ਦੀ ਲੋੜ ਹੈ ਕਿਉਂਕਿ ਇਕ ਅਧਿਐਨ ’ਚ ਪਤਾ ਲੱਗਾ ਹੈ ਕਿ ਹਵਾ ਪ੍ਰਦੂਸ਼ਣ ਨਾਲ ਔਰਤਾਂ ਵਿਚ ਬ੍ਰੈਸਟ ਕੈਂਸਰ ਦੀਆਂ ਸੰਭਾਵਨਾਵਾਂ ਵਧ ਜਾਂਦੀਆਂ ਹਨ।
ਇਹ ਵੀ ਪੜ੍ਹੋ : ਡਾ. ਓਬਰਾਏ ਨੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਲਈ ਲਿਆ ਵੱਡਾ ਫ਼ੈਸਲਾ
20 ਸਾਲ ਤਕ ਕੀਤਾ ਗਿਆ ਅਧਿਐਨ
ਹਵਾ ਪ੍ਰਦੂਸ਼ਣ ਨਾਲ ਔਰਤਾਂ ਵਿਚ ਬ੍ਰੈਸਟ ਕੈਂਸਰ ਸਬੰਧੀ ਅਮਰੀਕਾ ਤੇ ਫਰਾਂਸ ਤੋਂ 20 ਸਾਲ ਦਾ ਇਕ ਅਧਿਐਨ ਸਾਹਮਣੇ ਆਇਆ ਹੈ। ਰਿਪੋਰਟ ਵਿਚ ਪਾਰਟੀਕੁਲੇਟ ਮੈਟਰ ਤੇ ਬ੍ਰੈਸਟ ਕੈਂਸਰ ਦੇ ਘਰ ਦੇ ਅੰਦਰ ਤੇ ਬਾਹਰ ਦੇ ਸੰਪਰਕ ਵਿਚਾਲੇ ਸਬੰਧ ਵਿਖਾਇਆ ਗਿਆ ਹੈ। ਅਧਿਐਨ ਵਿਚ ਸਲਫਰ ਡਾਈਆਕਸਾਈਡ, ਨਾਈਟ੍ਰੋਜਨ ਆਕਸਾਈਡ ਵਰਗੀਆਂ ਗੈਸਾਂ ਦੀਆਂ ਰਸਾਇਣਕ ਪ੍ਰਤੀਕਿਰਿਆਵਾਂ ਦੇ ਮਾਧਿਅਮ ਰਾਹੀਂ ਚੁਗਿਰਦੇ ਵਿਚ ਬਣਨ ਵਾਲੇ ਕਣਾਂ–ਪੀ. ਐੱਮ. 2.5 ਨੂੰ ਜੋੜਨ ਬਾਰੇ ਕਈ ਗੱਲਾਂ ਸਾਹਮਣੇ ਆਈਆਂ ਹਨ। ਇਸ ਵਿਚ ਕੁਝ ਕਾਰਬਨਿਕ ਯੌਗਿਕ ਬੇਵਕਤੀ ਮੌਤਾਂ ਨਾਲ ਜੁੜੇ ਹਨ। ਇਨ੍ਹਾਂ ਵਿਚ ਖ਼ਾਸ ਤੌਰ ’ਤੇ ਉਹ ਲੋਕ ਸ਼ਾਮਲ ਸਨ, ਜਿਨ੍ਹਾਂ ਨੂੰ ਦਿਲ ਜਾਂ ਫੇਫੜਿਆਂ ਨਾਲ ਸਬੰਧਤ ਪੁਰਾਣੀਆਂ ਬੀਮਾਰੀਆਂ ਸਨ। 2015 ’ਚ ਹੀ ਇੰਟਰਨੈਸ਼ਨਲ ਏਜੰਸੀ ਫਾਰ ਰਿਸਰਚ ਆਨ ਕੈਂਸਰ ਨੇ ਸਿੱਟਾ ਕੱਢਿਆ ਸੀ ਕਿ ਬਾਹਰੀ ਹਵਾ ਪ੍ਰਦੂਸ਼ਣ ਵਿਚ ਮੌਜੂਦ ਪੀ. ਐੱਮ. ਫੇਫੜਿਆਂ ਦੇ ਕੈਂਸਰ ਦਾ ਕਾਰਨ ਬਣਦਾ ਹੈ।
ਇਹ ਵੀ ਪੜ੍ਹੋ : ਕੁਲਚਾ ਵਿਵਾਦ 'ਤੇ ਮੀਤ ਹੇਅਰ ਦਾ ਵੱਡਾ ਬਿਆਨ, ਬਿਕਰਮ ਮਜੀਠੀਆ ਨੂੰ ਕੀਤਾ ਚੈਲੰਜ
ਇੰਝ ਕੀਤਾ ਗਿਆ ਅਧਿਐਨ
ਫਰਾਂਸ ਦਾ ਅਧਿਐਨ ਮੈਡ੍ਰਿਡ ’ਚ ਆਯੋਜਿਤ ਯੂਰਪੀਅਨ ਸੁਸਾਇਟੀ ਫਾਰ ਮੈਡੀਕਲ ਓਂਕੋਲੋਜੀ (ਈ. ਐੱਸ. ਐੱਮ. ਓ.) ਕਾਂਗਰਸ 2023 ’ਚ ਪੇਸ਼ ਕੀਤਾ ਗਿਆ ਸੀ। ਇਸ ਵਿਚ ਵੇਖਿਆ ਗਿਆ ਕਿ ਜਦੋਂ ਸੂਖਣ ਕਣ (ਪੀ. ਐੱਮ. 2.5) ਵਿਚ ਹਵਾ ਪ੍ਰਦੂਸ਼ਣ ਦੇ ਸੰਪਰਕ ’ਚ 10 ਗ੍ਰਾਮ/ਘਣ ਮੀਟਰ ਦਾ ਵਾਧਾ ਹੋਇਆ ਤਾਂ ਬ੍ਰੈਸਟ ਕੈਂਸਰ ਦਾ ਖਤਰਾ 28 ਫ਼ੀਸਦੀ ਵਧ ਗਿਆ। ਇਸ ਵਿਚ 1990 ਤੋਂ 2011 ਵਿਚਾਲੇ ਬ੍ਰੈਸਟ ਕੈਂਸਰ ਨਾਲ ਪੀੜਤ 2,419 ਔਰਤਾਂ ਅਤੇ ਬਿਨਾਂ ਬ੍ਰੈਸਟ ਕੈਂਸਰ ਵਾਲੀਆਂ 2,984 ਔਰਤਾਂ ਦੇ ਅਧਿਐਨ ਨੂੰ ਸ਼ਾਮਲ ਕੀਤਾ ਗਿਆ। ਅਮਰੀਕੀ ਅਧਿਐਨ ਸਤੰਬਰ ਦੇ ਸ਼ੁਰੂ ’ਚ ਨੈਸ਼ਨਲ ਕੈਂਸਰ ਇੰਸਟੀਚਿਊਟ ਦੇ ਜਰਨਲ ’ਚ ਪ੍ਰਕਾਸ਼ਿਤ ਕੀਤਾ ਗਿਆ ਸੀ। ਇਸ ਵਿਚ ਉੱਚ ਪੀ. ਐੱਮ. 2.5 ਜੋਖਮ ਵਾਲੇ ਖੇਤਰਾਂ ਵਿਚ ਰਹਿ ਰਹੇ ਲੋਕਾਂ ਵਿਚ ਬ੍ਰੈਸਟ ਕੈਂਸਰ ਨਾਲ ਸਬੰਧਤ ਘਟਨਾਵਾਂ ਵਿਚ 8 ਫ਼ੀਸਦੀ ਦਾ ਵਾਧਾ ਵੇਖਿਆ ਗਿਆ। ਅਧਿਐਨ ਵਿਚ 20 ਸਾਲ ਦੀ ਮਿਆਦ ’ਚ 5 ਲੱਖ ਔਰਤਾਂ ਤੇ ਪੁਰਸ਼ਾਂ ਨੂੰ ਫਾਲੋ ਕੀਤਾ ਗਿਆ। ਇਨ੍ਹਾਂ ਵਿਚੋਂ 15,870 ਵਿਚ ਬ੍ਰੈਸਟ ਕੈਂਸਰ ਦੇ ਮਾਮਲੇ ਵੇਖੇ ਗਏ।
ਇਹ ਵੀ ਪੜ੍ਹੋ : ਅੰਮ੍ਰਿਤਪਾਲ ਸਿੰਘ ਦਾ ਫ਼ੌਜੀ ਸਨਮਾਨਾਂ ਨਾਲ ਸਸਕਾਰ ਨਾ ਕੀਤੇ ਜਾਣ 'ਤੇ ਫ਼ੌਜ ਦਾ ਵੱਡਾ ਬਿਆਨ
ਕੀ ਕਹਿੰਦੇ ਹਨ ਡਾਕਟਰ?
ਫੋਰਟਿਸ ਹਸਪਤਾਲ ਮੁੰਬਈ ਦੀ ਮੈਡੀਕਲ ਓਂਕੋਲੋਜਿਸਟ ਡਾ. ਉਮਾ ਡਾਂਗੀ ਨੇ ਕਿਹਾ ਕਿ ਹਵਾ ਪ੍ਰਦੂਸ਼ਣ ਨਾਲ ਸਰੀਰ ਵਿਚ ਸੋਜ਼ ਪੈਦਾ ਹੁੰਦੀ ਹੈ, ਜੋ ਕੈਂਸਰ ਦੇ ਖਤਰੇ ਨੂੰ ਵਧਾਉਣ ਦਾ ਕਾਰਨ ਬਣ ਸਕਦੀ ਹੈ। ਉਨ੍ਹਾਂ ਕਿਹਾ ਕਿ ਜੋਖਮ ਦੇ ਕਾਰਨਾਂ ਦੀ ਪਛਾਣ ਕਰਨੀ ਜ਼ਰੂਰੀ ਹੈ ਤਾਂ ਜੋ ਜੋਖਮ ਨੂੰ ਘੱਟ ਕਰਨ ਲਈ ਉਨ੍ਹਾਂ ਵਿਚ ਸੋਧ ਕੀਤੀ ਜਾ ਸਕੇ। ਹਾਲਾਂਕਿ ਬ੍ਰੈਸਟ ਕੈਂਸਰ ਸਰਜਨ ਡਾ. ਵਾਣੀ ਪਰਮਾਰ ਸ਼ੱਕ ’ਚ ਹੈ। ਉਨ੍ਹਾਂ ਕਿਹਾ ਕਿ ਇਕ-ਦੂਜੇ ਨਾਲ ਸਬੰਧ ਦਾ ਮਤਲਬ ਇਹ ਨਹੀਂ ਕਿ ਹਵਾ ਪ੍ਰਦੂਸ਼ਣ ਵਿਚਲੇ ਕਣ ਬ੍ਰੈਸਟ ਕੈਂਸਰ ਦਾ ਕਾਰਨ ਹਨ। ਇਸ ਲਈ ਇਨ੍ਹਾਂ ’ਚ ਸਿੱਧਾ ਸਬੰਧ ਸਥਾਪਤ ਕਰਨ ਤੋਂ ਪਹਿਲਾਂ ਜ਼ਿਆਦਾ ਡੂੰਘੇ ਅਧਿਐਨ ਦੀ ਉਡੀਕ ਕਰਨੀ ਸਹੀ ਰਹੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਤਿਉਹਾਰਾਂ ਦੇ ਮੱਦੇਨਜ਼ਰ ਲੋਕਲ ਬਾਡੀਜ਼ ਮੰਤਰੀ ਨੇ ਨਿਗਮ ਅਧਿਕਾਰੀਆਂ ਨੂੰ ਦਿੱਤੇ ਇਹ ਦਿਸ਼ਾ-ਨਿਰਦੇਸ਼
NEXT STORY