ਲੁਧਿਆਣਾ (ਵਿੱਕੀ) : ਸੀ. ਬੀ. ਐੱਸ. ਈ. 12ਵੀਂ ਜਮਾਤ ਦੇ ਰੀ-ਇਵੈਲਿਊਏਸ਼ਨ ਦੇ ਨਤੀਜਿਆਂ ਨੇ ਕਈ ਵਿਦਿਆਰਥੀਆਂ ਦੇ ਚਿਹਰਿਆਂ ’ਤੇ ਮੁਸਕਾਨ ਤਾਂ ਲਿਆ ਦਿੱਤੀ ਹੈ ਪਰ ਇਸ ਦੇ ਨਾਲ ਹੀ ਇਕ ਨਵਾਂ ਇੰਤਜ਼ਾਰ ਵੀ ਸ਼ੁਰੂ ਹੋ ਗਿਆ ਹੈ। ਰੀ-ਇਵੈਲਿਊਏਸ਼ਨ ’ਚ ਨੰਬਰ ਵੱਧਣ ਤੋਂ ਬਾਅਦ ਹੁਣ ਵਿਦਿਆਰਥੀਆਂ ਅਤੇ ਮਾਪਿਆਂ ਦੀਆਂ ਨਜ਼ਰਾਂ ਸਿੱਧੀਆਂ ਬੋਰਡ ਦੀ ਤਿਜ਼ੌਰੀ ’ਤੇ ਟਿਕ ਗਈਆਂ ਹਨ ਕਿਉਂਕਿ ਸੀ. ਬੀ. ਐੱਸ. ਈ. ਨੇ ਨੰਬਰ ਵੱਧਣ ’ਤੇ ਫ਼ੀਸ ਵਾਪਸੀ ਦਾ ਵਾਅਦਾ ਕੀਤਾ ਸੀ। ਹੁਣ ਸ਼ਹਿਰ ਦੇ ਕਈ ਪਰਿਵਾਰ ਰਾਹਤ ਮਹਿਸੂਸ ਕਰਨ ਦੇ ਨਾਲ-ਨਾਲ ਇਹ ਸਵਾਲ ਉਠਾ ਰਹੇ ਹਨ ਕਿ ਆਖ਼ਰ ਉਨ੍ਹਾਂ ਦੇ ਹੱਕ ਦਾ ਪੈਸਾ ਕਦੋਂ ਅਤੇ ਕਿਵੇਂ ਵਾਪਸ ਮਿਲੇਗਾ। ਦੱਸ ਦੇਈਏ ਕਿ ਸੀ. ਬੀ. ਐੱਸ. ਈ. ਨੇ 17 ਮਈ ਨੂੰ ਪੋਸਟ ਰਿਜ਼ਲਟ ਸਹੂਲਤਾਂ ਨੂੰ ਲੈ ਕੇ ਜਾਰੀ ਨੋਟਿਸ ’ਚ ਰੀ-ਇਵੈਲਿਊਏਸ਼ਨ ਫ਼ੀਸ 100 ਰੁਪਏ ਪ੍ਰਤੀ ਪ੍ਰਸ਼ਨ ਤੋਂ ਘਟਾ ਕੇ 25 ਰੁਪਏ ਪ੍ਰਤੀ ਪ੍ਰਸ਼ਨ ਕਰ ਦਿੱਤੀ ਸੀ। ਇਸੇ ਨੋਟਿਸ ’ਚ ਇਹ ਵੀ ਕਿਹਾ ਗਿਆ ਸੀ ਕਿ ਰੀ-ਇਵੈਲਿਊਏਸ਼ਨ ਤੋਂ ਬਾਅਦ ਜੇਕਰ ਕਿਸੇ ਵਿਦਿਆਰਥੀ ਦੇ ਨੰਬਰ ਵੱਧਦੇ ਹਨ ਤਾਂ ਉਸ ਤੋਂ ਲਈ ਗਈ ਫ਼ੀਸ ਵਾਪਸ ਕੀਤੀ ਜਾਵੇਗੀ। ਬੋਰਡ ਦੇ ਇਸ ਫ਼ੈਸਲੇ ਨੂੰ ਉਸ ਸਮੇਂ ਵਿਦਿਆਰਥੀਆਂ ਲਈ ਵੱਡੀ ਰਾਹਤ ਵਜੋਂ ਦੇਖਿਆ ਗਿਆ ਸੀ।
ਇਹ ਵੀ ਪੜ੍ਹੋ : ਪੰਜਾਬ : ਬਿਜਲੀ ਕੁਨੈਕਸ਼ਨਾਂ ਨੂੰ ਲੈ ਕੇ ਹਾਈਕੋਰਟ ਦਾ ਵੱਡਾ ਫ਼ੈਸਲਾ! ਇਨ੍ਹਾਂ ਪਰਿਵਾਰਾਂ ਨੂੰ ਮਿਲੀ ਵੱਡੀ ਰਾਹਤ
ਬਿਨਾਂ ਕਿਸੇ ਵਾਧੂ ਰਸਮੀ ਕਾਰਵਾਈ ਦੇ ਮਿਲੇ ਰਿਫੰਡ
ਹੁਣ ਜਦੋਂ ਰੀ-ਇਵੈਲਿਊਏਸ਼ਨ ਦਾ ਨਤੀਜਾ ਸਾਹਮਣੇ ਆ ਚੁੱਕਾ ਹੈ ਅਤੇ ਸ਼ਹਿਰ ਦੇ ਕਈ ਵਿਦਿਆਰਥੀਆਂ ਦੇ ਨੰਬਰ ਵਧੇ ਹਨ ਤਾਂ ਫ਼ੀਸ ਵਾਪਸੀ ਦਾ ਮੁੱਦਾ ਚਰਚਾ ’ਚ ਆ ਗਿਆ ਹੈ। ਮਾਪਿਆਂ ਦਾ ਕਹਿਣਾ ਹੈ ਕਿ ਜਦੋਂ ਬੋਰਡ ਨੇ ਆਪਣੇ ਨੋਟਿਸ ’ਚ ਫ਼ੀਸ ਮੋੜਨ ਦੀ ਗੱਲ ਕਹੀ ਸੀ ਤਾਂ ਹੁਣ ਇਸ ’ਤੇ ਜਲਦ ਅਮਲ ਵੀ ਹੋਣਾ ਚਾਹੀਦਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜਿਨ੍ਹਾਂ ਬੱਚਿਆਂ ਦੇ ਨੰਬਰ ਵਧੇ ਹਨ, ਉਨ੍ਹਾਂ ਦੀ ਫ਼ੀਸ ਬਿਨਾਂ ਕਿਸੇ ਵਾਧੂ ਰਸਮੀ ਕਾਰਵਾਈ (ਫਾਰਮੈਲਿਟੀ) ਦੇ ਸਿੱਧੀ ਖ਼ਾਤੇ ’ਚ ਵਾਪਸ ਕੀਤੀ ਜਾਣੀ ਚਾਹੀਦੀ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਜਲੰਧਰ-ਜੰਮੂ ਨੈਸ਼ਨਲ ਹਾਈਵੇਅ ਬੰਦ ਕਰਨ ਦੀ ਚਿਤਾਵਨੀ, ਇਸ ਤਾਰੀਖ਼ ਲਈ ਹੋਇਆ ਵੱਡਾ ਐਲਾਨ
ਪ੍ਰਕਿਰਿਆ ਨੂੰ ਲੈ ਕੇ ਉਲਝਣ ’ਚ ਮਾਪੇ ਅਤੇ ਵਿਦਿਆਰਥੀ
ਇਕ ਮਾਪਿਆਂ ਨੇ ਕਿਹਾ ਕਿ ਰੀ-ਇਵੈਲਿਊਏਸ਼ਨ ਤੋਂ ਬਾਅਦ ਬੱਚਿਆਂ ਦੇ ਨੰਬਰ ਵੱਧਣ ਨਾਲ ਸੰਤੁਸ਼ਟੀ ਜ਼ਰੂਰ ਹੈ ਪਰ ਹੁਣ ਸਭ ਦੀ ਨਜ਼ਰ ਫ਼ੀਸ ਵਾਪਸੀ ’ਤੇ ਹੈ। ਬੋਰਡ ਨੂੰ ਇਹ ਵੀ ਸਾਫ਼ ਕਰਨਾ ਚਾਹੀਦਾ ਹੈ ਕਿ ਰਿਫੰਡ ਆਪਣੇ ਆਪ ਹੋਵੇਗਾ ਜਾਂ ਇਸ ਲਈ ਵੱਖਰੇ ਤੌਰ ’ਤੇ ਅਰਜ਼ੀ ਦੇਣੀ ਪਵੇਗੀ, ਉੱਥੇ ਹੀ ਇਕ ਵਿਦਿਆਰਥੀ ਨੇ ਕਿਹਾ ਕਿ ਨੰਬਰ ਵੱਧਣ ਨਾਲ ਰਿਜ਼ਲਟ ਬਿਹਤਰ ਹੋਇਆ ਹੈ ਪਰ ਹੁਣ ਇਹ ਇੰਤਜ਼ਾਰ ਹੈ ਕਿ ਬੋਰਡ ਫ਼ੀਸ ਵਾਪਸੀ ਨੂੰ ਲੈ ਕੇ ਅਗਲਾ ਕਦਮ ਕਦੋਂ ਚੁੱਕੇਗਾ। ਫਿਲਹਾਲ ਸੀ. ਬੀ. ਐੱਸ. ਈ. ਵੱਲੋਂ ਫ਼ੀਸ ਵਾਪਸੀ ਦੀ ਪ੍ਰਕਿਰਿਆ ਅਤੇ ਸਮਾਂ-ਹੱਦ ਨੂੰ ਲੈ ਕੇ ਵੱਖਰੇ ਤੌਰ ’ਤੇ ਕੋਈ ਜਨਤਕ ਸੂਚਨਾ ਜਾਰੀ ਨਹੀਂ ਕੀਤੀ ਗਈ। ਇਹੀ ਕਾਰਨ ਹੈ ਕਿ ਸ਼ਹਿਰ ਦੇ ਕਈ ਵਿਦਿਆਰਥੀ ਅਤੇ ਉਨ੍ਹਾਂ ਦੇ ਮਾਪੇ ਹੁਣ ਬੋਰਡ ਦੇ ਅਗਲੇ ਨੋਟੀਫਿਕੇਸ਼ਨ ਦਾ ਇੰਤਜ਼ਾਰ ਕਰ ਰਹੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੇ ‘ਪੰਜਾਬ ਕੇਸਰੀ’ ਸਮੂਹ ਦੇ ਮੁੱਖ ਸੰਪਾਦਕ ਵਿਜੇ ਚੋਪੜਾ ਨਾਲ ਕੀਤੀ ਮੁਲਾਕਾਤ
NEXT STORY