ਜਲੰਧਰ (ਵਰੁਣ)– ਸ਼ਹਿਰ 'ਚ ਠੱਗੀ ਮਾਰਨ ਦਾ ਇਕ ਅਨੋਖਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇਕ ਔਰਤ ਨੇ ਮਕਾਨ ਦਾ ਸੌਦਾ ਕਰ ਕੇ 30 ਲੱਖ ਰੁਪਏ ਲੈ ਲਏ ਤੇ ਫ਼ਿਰ ਰਜਿਸਟਰੀ ਵੀ ਨਾ ਕਰਵਾਈ। ਇਹੀ ਨਹੀਂ, ਬਾਅਦ ਵਿਚ ਉਸੇ ਮਕਾਨ ’ਤੇ 34 ਲੱਖ ਰੁਪਏ ਦਾ ਲੋਨ ਲੈ ਕੇ ਫਰਾਰ ਹੋ ਗਈ। ਫਰਾਡ ਕਰਨ ਵਾਲੀ ਔਰਤ ਨੂੰ ਥਾਣਾ ਨਵੀਂ ਬਾਰਾਦਰੀ ਦੀ ਪੁਲਸ ਨੇ ਨਾਮਜ਼ਦ ਕਰ ਲਿਆ ਹੈ। ਫਿਲਹਾਲ ਮੁਲਜ਼ਮ ਔਰਤ ਦੀ ਗ੍ਰਿਫ਼ਤਾਰੀ ਨਹੀਂ ਹੋ ਸਕੀ।
ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਸ਼ਾਂਤੀ ਵਿਹਾਰ ਨਿਵਾਸੀ ਵਿਕ੍ਰਾਂਤ ਭੋਪਾਲ ਨੇ ਦੱਸਿਆ ਕਿ ਉਸ ਨੇ ਸਲੇਮਪੁਰ ਮੁਸਲਮਾਨਾਂ ਨਿਵਾਸੀ ਸਰਬਜੀਤ ਕੌਰ ਤੋਂ ਨਿਊ ਗੁਰੂ ਅਮਰਦਾਸ ਨਗਰ ਵਿਚ ਸਥਿਤ 8 ਮਰਲੇ ਦਾ ਮਕਾਨ ਖਰੀਦਿਆ ਸੀ। ਔਰਤ ਨਾਲ 30 ਲੱਖ ਰੁਪਏ ਵਿਚ ਮਕਾਨ ਦਾ ਸੌਦਾ ਹੋਇਆ ਸੀ ਤੇ ਸਾਰੀ ਰਕਮ ਉਸ ਨੂੰ ਦੇ ਦਿੱਤੀ ਗਈ ਸੀ। ਦੋਸ਼ ਹੈ ਕਿ ਸਰਬਜੀਤ ਕੌਰ ਨੇ ਮਕਾਨ ਦਾ ਸੌਦਾ ਕਰ ਕੇ ਪੈਸੇ ਲੈਣ ਦੇ ਬਾਵਜੂਦ ਉਸੇ ਮਕਾਨ ’ਤੇ ਹਾਊਸਿੰਗ ਫਾਈਨਾਂਸ ਕੰਪਨੀ ਤੋਂ 34 ਲੱਖ ਰੁਪਏ ਦਾ ਲੋਨ ਲੈ ਲਿਆ।
ਇਹ ਵੀ ਪੜ੍ਹੋ- ਪੜ੍ਹਾਈ ਪੂਰੀ ਕਰ ਕੇ ਕੰਮ ਲੱਭ ਰਿਹਾ ਸੀ ਨੌਜਵਾਨ, ਬਦਮਾਸ਼ਾਂ ਨੇ ਸ਼ਰੇਆਮ ਦਿਲ 'ਚ ਚਾਕੂ ਉਤਾਰ ਕੇ ਕੀਤਾ ਕਤਲ
ਪੀੜਤਾ ਦਾ ਦੋਸ਼ ਹੈ ਕਿ 30 ਲੱਖ ਰੁਪਏ ਦੇਣ ਤੋਂ ਬਾਅਦ ਸਰਬਜੀਤ ਕੌਰ ਨੂੰ ਰਜਿਸਟਰੀ ਕਰਵਾਉਣ ਲਈ ਕਿਹਾ ਪਰ ਟਾਲ-ਮਟੋਲ ਕਰਨ ਲੱਗੀ। ਉਸ ਨੂੰ ਬਾਅਦ ਵਿਚ ਪਤਾ ਲੱਗਾ ਕਿ ਉਕਤ ਔਰਤ ਨੇ ਉਸ ਨਾਲ ਸੌਦਾ ਕਰ ਕੇ 30 ਲੱਖ ਰੁਪਏ ਤਾਂ ਲਏ ਹੀ, ਇਸ ਦੇ ਨਾਲ-ਨਾਲ ਉਸੇ ਮਕਾਨ ’ਤੇ ਐੱਲ.ਆਈ.ਸੀ. ਹਾਊਸਿੰਗ ਫਾਈਨਾਂਸ ਕੰਪਨੀ ਤੋਂ 34 ਲੱਖ ਰੁਪਏ ਦਾ ਹਾਊਸਿੰਗ ਲੋਨ ਲੈ ਲਿਆ।
ਥਾਣਾ ਬਾਰਾਦਰੀ ਦੀ ਪੁਲਸ ਨੂੰ ਇਸ ਸਬੰਧੀ ਸ਼ਿਕਾਇਤ ਦਿੱਤੀ ਗਈ, ਜਿਸ ਤੋਂ ਬਾਅਦ ਪੁਲਸ ਨੇ ਜਾਂਚ ਉਪਰੰਤ ਸਰਬਜੀਤ ਕੌਰ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਮੁਲਜ਼ਮ ਔਰਤ ਸਰਬਜੀਤ ਕੌਰ ਦੀ ਭਾਲ ਵਿਚ ਪੁਲਸ ਵੱਲੋਂ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ- ਕੇਸ ਦੀ ਸੁਣਵਾਈ ਦੌਰਾਨ ਵਕੀਲ ਨੂੰ ਆ ਗਿਆ ਹਾਰਟ ਅਟੈਕ, ਅਦਾਲਤ 'ਚ ਹੀ ਡਿੱਗੇ ਹੇਠਾਂ, ਹੋ ਗਈ ਮੌਤ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਤੈਅ ਸਮੇਂ ਤੋਂ ਕਈ-ਕਈ ਘੰਟੇ ਲੇਟ ਪਹੁੰਚ ਰਹੀਆਂ ਟਰੇਨਾਂ, ਯਾਤਰੀਆਂ ਨੂੰ ਕਰਨਾ ਪੈ ਰਿਹੈ ਦਿੱਕਤਾਂ ਦਾ ਸਾਹਮਣਾ
NEXT STORY