ਚੰਡੀਗੜ੍ਹ : ਆਮ ਆਦਮੀ ਪਾਰਟੀ ਪੰਜਾਬ ਦੇ ਜਨਰਲ ਸਕੱਤਰ ਅਤੇ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਸ. ਹਰਚੰਦ ਸਿੰਘ ਬਰਸਟ ਵੱਲੋਂ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਭਾਰੀ ਅਤੇ ਦਿੱਲੀ ਦੇ ਸਾਬਕਾ ਉਪ-ਮੁੱਖ ਮੰਤਰੀ ਸ੍ਰੀ ਮਨੀਸ਼ ਸਿਸੋਦੀਆ ਜੀ ਨਾਲ ਮੁਲਾਕਾਤ ਕੀਤੀ ਗਈ। ਉਨ੍ਹਾਂ ਦਾ ਸਨਮਾਨ ਕਰਕੇ ਸਹਿਜ ਮੰਚ ਵੱਲੋਂ ਪ੍ਰਕਾਸ਼ਿਤ ਨਵੇਂ ਸਾਲ 2026 ਦਾ ਕੈਲੰਡਰ ਜਾਰੀ ਕੀਤਾ ਗਿਆ। ਇਸ ਮੌਕੇ ਸ੍ਰੀ ਮਨੀਸ਼ ਸਿਸੋਦੀਆ ਨੇ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਲੋਕ ਕੇਂਦਰਤ ਮਾਡਲ ਤੇ ਕੰਮ ਕਰ ਰਹੀ ਹੈ। ਕਿਸਾਨਾਂ ਲਈ ਮੁਫ਼ਤ ਬਿਜਲੀ ਤੇ ਖੇਤੀਬਾੜੀ ਸਹਾਇਤਾ ਯੋਜਨਾਵਾਂ, ਵਿਦਿਆਰਥੀਆਂ ਲਈ ਸਕੂਲ ਆਫ਼ ਐਮੀਨੈਂਸ ਪ੍ਰੋਜੈਕਟ ਅਤੇ ਯੁੱਧ ਨਸ਼ਿਆਂ ਵਿਰੁੱਧ ਵਰਗੀ ਨਸ਼ਾ-ਰੋਕੂ ਅਭਿਆਨਾਂ ਰਾਹੀਂ ਪੰਜਾਬ ਨੂੰ ਇੱਕ ਪ੍ਰਗਤੀਸ਼ੀਲ ਦਿਸ਼ਾ ਵੱਲ ਮੋੜਿਆ ਜਾ ਰਿਹਾ ਹੈ।
ਪੜ੍ਹੋ ਇਹ ਵੀ - 20 ਦਸੰਬਰ ਤੋਂ ਸਕੂਲ ਬੰਦ, ਇਸ ਸੂਬੇ 'ਚ ਸਰਦੀਆਂ ਦੀਆਂ ਛੁੱਟੀਆਂ ਦਾ ਐਲਾਨ
ਉਨ੍ਹਾਂ ਕਿਹਾ ਕਿ “ਆਪ” ਸਰਕਾਰ ਦਾ ਮਕਸਦ ਹਰ ਪਰਿਵਾਰ ਤੱਕ ਸਿੱਖਿਆ, ਸਿਹਤ ਅਤੇ ਵਿਕਾਸ ਦੇ ਮੌਕੇ ਪਹੁੰਚਾਉਣਾ ਹੈ।” ਸ.ਹਰਚੰਦ ਸਿੰਘ ਬਰਸਟ ਨੇ ਸਹਿਜ ਮੰਚ ਦੇ ਕੰਮਾਂ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਇਹ ਸੰਗਠਨ ਸਮਾਜਿਕ ਏਕਤਾ, ਸਿੱਖਿਆ ਪ੍ਰਚਾਰ, ਵਾਤਾਵਰਣ ਸੰਭਾਲ ਅਤੇ ਨਸ਼ਾ ਮੁਕਤੀ ਵਰਗੀਆਂ ਮੁਹਿੰਮਾਂ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਹੈ। ਸਹਿਜ ਮੰਚ ਦਾ ਮਕਸਦ ਸਿਰਫ਼ ਇੱਕ ਸੰਗਠਨ ਨੂੰ ਸਿਰਜਣਾ ਨਹੀਂ, ਸਗੋਂ ਲੋਕਾਂ ਦੇ ਜੀਵਨ ਵਿੱਚ ਚੰਗੇ ਵਿਚਾਰਾਂ ਤੇ ਵਿਹਾਰਕ ਬਦਲਾਅ ਲਿਆਉਣਾ ਹੈ। ਉਨ੍ਹਾਂ ਨੇ ਸਹਿਜ ਮੰਚ ਦੇ ਉਦੇਸ਼ਾਂ ਬਾਰੇ ਜਾਣ ਕਰਵਾਉਂਦਿਆਂ ਦੱਸਿਆ ਕਿ ਇਸਦਾ ਮੁੱਖ ਉਦੇਸ਼ ਚੰਗੀਆਂ ਵਿੱਦਿਆ ਤੇ ਸਿਹਤ ਸੇਵਾਵਾਂ ਸਭ ਲਈ ਉਪਲਬਧ ਕਰਨਾ ਹੈ। ਸਾਰੇ ਬੱਚਿਆਂ ਲਈ ਖੇਡ ਦੇ ਮੈਦਾਨ ਤੇ ਖੇਡਾਂ ਦਾ ਸਮਾਨ ਅਧਿਕਾਰ ਹੋਵੇ।
ਪੜ੍ਹੋ ਇਹ ਵੀ - ਪੁਰਾਣੀ ਕਾਰ, ਬਾਈਕ, ਸਕੂਟਰ ਖਰੀਦਣ ਵਾਲੇ ਜ਼ਰੂਰ ਪੜ੍ਹ ਲੈਣ ਇਹ ਖ਼ਬਰ, ਨਹੀਂ ਤਾਂ...
ਉਨ੍ਹਾਂ ਕਿਹਾ ਕਿ ਸਫ਼ਾਈ, ਰੁਜ਼ਗਾਰ ਅਤੇ ਮਿਹਨਤ ਕਰਨ ਵਾਲਿਆਂ ਦਾ ਸਮਾਜ ਵਿੱਚ ਸਤਿਕਾਰ ਹੋਵੇ। ਈਰਖਾ, ਦਵੈਸ਼, ਨਫ਼ਰਤ ਅਤੇ ਨਸ਼ਿਆਂ ਦਾ ਤਿਆਗ ਕਰਨਾ ਹੀ ਸੱਚੇ ਜੀਵਨ ਦੀ ਸ਼ੁਰੂਆਤ ਹੈ। ਪੰਜਾਬੀ ਮਾਂ ਬੋਲੀ, ਸਭਿਆਚਾਰ, ਆਪਸੀ ਭਾਈਚਾਰੇ ਅਤੇ ਇਨਸਾਨੀਅਤ ਦੀ ਸੇਵਾ ਕਰਨਾ ਹੀ ਸਾਡਾ ਸਭ ਦਾ ਮਕਸਦ ਹੈ। ਪਾਣੀ ਅਤੇ ਵਾਤਾਵਰਣ ਦੀ ਸੰਭਾਲ ਨਾਲ ਹੀ ਚੋਗਿਰਦੇ ਨੂੰ ਹਰਾ-ਭਰਾ ਬਣਾ ਕੇ ਹੀ ਸਿਹਤਮੰਦ ਜੀਵਨ ਤੇ ਖੁਸ਼ਹਾਲੀ ਸੰਭਵ ਹੈ। ਨਵੀਂ ਤਕਨੀਕ ਨਾਲ ਜੁੜ ਕੇ ਅਤੇ ਸਮੇਂ ਦੇ ਹਾਣੀ ਬਣ ਕੇ ਹੀ ਦੁਨੀਆਂ ਨਾਲ ਬਰਾਬਰੀ ਕੀਤੀ ਜਾ ਸਕਦੀ ਹੈ। ਇਸ ਕੈਲੰਡਰ ਵਿੱਚ ਸਾਲ ਦੇ ਦੇਸੀ ਮਹੀਨਿਆਂ, ਦਿਨ, ਤਿਓਹਾਰ ਦੇ ਨਾਲ ਨਾਲ ਸੰਗਰਾਦ, ਪੂਰਨਮਾਸ਼ੀ, ਮੱਸਿਆਂ, ਪੰਚਮੀ ਬਾਰੇ ਵੀ ਲਿਖਿਆ ਹੋਇਆ ਹੈ। ਇਸ ਸਬੰਧੀ ਗੱਲ ਕਰਦਿਆਂ ਸ. ਬਰਸਟ ਨੇ ਪਟਿਆਲਾ ਦੀ ਕੇਂਦਰੀ ਰਾਜ ਲਾਇਬ੍ਰੇਰੀ ਦੇ ਨਵੀਨੀਕਰਨ ਬਾਰੇ ਵੀ ਜ਼ਿਕਰ ਕੀਤਾ।
ਪੜ੍ਹੋ ਇਹ ਵੀ - ਹੁਣ ਫਟੀ ਹੋਈ ਜੀਨਸ ਅਤੇ ਸਲੀਵਲੇਸ ਕੱਪੜੇ ਨਹੀਂ ਪਾ ਸਕਣਗੇ ਸਰਕਾਰੀ ਕਰਮਚਾਰੀ
ਉਨ੍ਹਾਂ ਨੇ ਸ੍ਰੀ ਮਨੀਸ਼ ਸਿਸੋਦੀਆ ਨਾਲ ਇਸ ਪ੍ਰਾਜੈਕਟ 'ਤੇ ਵਿਸਥਾਰਪੂਰਵਕ ਗੱਲਬਾਤ ਕੀਤੀ। ਦੋਵਾਂ ਨੇ ਸਹਿਮਤੀ ਜਤਾਈ ਕਿ ਇਹ ਲਾਇਬ੍ਰੇਰੀ, ਜੋ ਪਟਿਆਲਾ ਦੀ ਸੱਭਿਆਚਾਰਕ ਤੇ ਮੂਲ ਪਛਾਣ ਦਾ ਕੇਂਦਰ ਹੈ, ਨੂੰ ਆਧੁਨਿਕ ਤਕਨੀਕੀ ਸਹੂਲਤਾਂ ਤੇ ਨਵੀਆਂ ਪਾਠਕ ਸਹੂਲਤਾਂ ਨਾਲ ਸੁਧਾਰਿਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਲਾਇਬ੍ਰੇਰੀ ਦਾ ਨਵੀਨੀਕਰਨ ਸਿਰਫ਼ ਇੱਕ ਇਮਾਰਤੀ ਕੰਮ ਨਹੀਂ, ਸਗੋਂ ਜਨਤਾ ਦੇ ਗਿਆਨ ਤੇ ਪਾਠਕਤਾ ਪ੍ਰਤੀ ਨਵੀਂ ਸੋਚ ਦਾ ਪ੍ਰਤੀਕ ਹੋਵੇਗਾ। ਇਸ ਮੌਕੇ ਪਟਿਆਲਾ ਸੋਸ਼ਲ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸ੍ਰੀ ਵਿਜੇ ਗੋਇਲ ਨੇ ਸਮਾਜਕ ਸੇਵਾ ਦੇ ਖੇਤਰਾਂ ਵਿੱਚ ਕੀਤੇ ਉਪਰਾਲਿਆਂ ਤੇ ਰੌਸ਼ਨੀ ਪਾਈ। ਉਨ੍ਹਾਂ ਦੱਸਿਆ ਕਿ ਸੁਸਾਇਟੀ ਵੱਲੋਂ ਅਨਾਥ ਬੱਚਿਆਂ ਲਈ ਸਿੱਖਿਆ ਸਹਾਇਤਾ, ਰਕਤਦਾਨ ਕੈਂਪ ਤੇ ਸਾਫ਼-ਸੁਥਰੇ ਪੰਜਾਬ ਲਈ ਵਾਤਾਵਰਣ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ। ਸਾਂਝੇ ਜਤਨ ਹੀ ਸਮਾਜ ਨੂੰ ਵਿਕਸਤ ਕਰ ਸਕਦੇ ਹਨ। ਸ੍ਰੀ ਮਨੀਸ਼ ਸਿਸੋਦੀਆ ਵੱਲੋਂ ਕੈਲੰਡਰ ਦੀਆਂ ਕਾਪੀਆਂ ਜਾਰੀ ਕੀਤੀਆਂ ਗਈਆਂ ਅਤੇ ਸਹਿਜ ਮੰਚ ਅਤੇ ਪਟਿਆਲਾ ਸੋਸ਼ਲ ਵੈਲਫੇਅਰ ਸੁਸਾਇਟੀ ਨੂੰ ਹੋਰ ਮਜ਼ਬੂਤੀ ਨਾਲ ਸਮਾਜਕ ਕਾਰਜਾਂ ਵੱਲ ਅੱਗੇ ਵਧਣ ਲਈ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਵਿਜੇ ਗੋਇਲ ਪ੍ਰਧਾਨ, ਗਗਨਇੰਦਰ ਸਿੰਘ ਬਰਸਟ, ਹਰਿੰਦਰ ਸਿੰਘ ਧਬਲਾਨ, ਗੋਪੀ ਚੰਦ ਹਾਜ਼ਰ ਰਹੇ।
ਪੜ੍ਹੋ ਇਹ ਵੀ - 4 ਗਰਲਫ੍ਰੈਂਡ, 3 ਪ੍ਰੇਗਨੇਂਟ ਤੇ SDM ਨੂੰ ਜੜ੍ਹਿਆ ਥੱਪੜ..., AI ਨਾਲ ਬਣੇ ਫਰਜ਼ੀ IAS ਦਾ ਕਾਰਾ ਉੱਡਾ ਦੇਵੇਗਾ ਤੁਹਾਡੇ
ਮੋਗਾ ਪੁਲਸ ਵੱਲੋਂ ਮੀਟ ਸ਼ਾਪ ’ਤੇ ਫਾਇਰਿੰਗ ਦੇ ਮਾਮਲੇ ’ਚ ਅਸਲੇ ਸਮੇਤ 2 ਕਾਬੂ
NEXT STORY