ਮਾਛੀਵਾੜਾ ਸਾਹਿਬ (ਟੱਕਰ) : ਇੱਥੋਂ ਦੇ ਨੇੜਲੇ ਪਿੰਡ ਮੰਡ ਜੋਧਵਾਲ ਵਿਖੇ ਬੀਤੀ ਰਾਤ ਵਿਆਹੁਤਾ ਪ੍ਰਵੀਨ ਕੌਰ (25) ਨੇ ਆਪਣੇ ਸਹੁਰੇ ਘਰ 'ਚ ਹੀ ਫ਼ਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕਾ ਦੀ ਮਾਤਾ ਰੇਸ਼ਮ ਕੌਰ ਨੇ ਪੁਲਸ ਕੋਲ ਬਿਆਨ ਦਰਜ ਕਰਵਾਏ ਕਿ ਉਸਦੀ ਧੀ ਦਾ ਵਿਆਹ 2018 'ਚ ਪਲਵਿੰਦਰ ਸਿੰਘ ਵਾਸੀ ਮੰਡ ਜੋਧਵਾਲ ਨਾਲ ਹੋਇਆ ਸੀ। ਉਸ ਦੀ ਧੀ ਦੀ ਕੁੱਖੋਂ ਪਹਿਲਾਂ 2 ਧੀਆਂ ਨੇ ਜਨਮ ਲਿਆ ਅਤੇ ਕਰੀਬ ਡੇਢ ਮਹੀਨਾ ਪਹਿਲਾਂ ਹੀ ਤੀਜੀ ਧੀ ਵੱਡੇ ਆਪਰੇਸ਼ਨ ਨਾਲ ਪੈਦਾ ਹੋਈ ਸੀ, ਜਿਸ ਦੀ 14 ਦਿਨ ਬਾਅਦ ਮੌਤ ਹੋ ਗਈ।
ਇਹ ਵੀ ਪੜ੍ਹੋ : ਸੂਬੇ ਭਰ 'ਚ ਅੱਜ ਪੰਜਾਬ ਪੁਲਸ ਚਲਾਵੇਗੀ ਵੱਡਾ ਸਰਚ ਆਪਰੇਸ਼ਨ, ਬਾਹਰੋਂ ਆਉਣ ਵਾਲਿਆਂ ਦੀ ਵੀ ਹੋਵੇਗੀ ਚੈਕਿੰਗ
ਆਪਣੀ ਨਵਜੰਮੀ ਧੀ ਦੀ ਮੌਤ ਤੋਂ ਬਾਅਦ ਪ੍ਰਵੀਨ ਕੌਰ ਡਿਪ੍ਰੈਸ਼ਨ 'ਚ ਰਹਿਣ ਲੱਗ ਪਈ ਸੀ। 8 ਮਈ ਨੂੰ ਉਸਦਾ ਪਤੀ ਪਲਵਿੰਦਰ ਸਿੰਘ ਅਤੇ ਸਹੁਰਾ ਭਜਨ ਸਿੰਘ ਰੋਜ਼ਾਨਾ ਦੀ ਤਰ੍ਹਾਂ ਆਪਣੇ ਕੰਮ ’ਤੇ ਚਲੇ ਗਏ, ਜਿਸ ਕਾਰਨ ਪ੍ਰਵੀਨ ਕੌਰ ਆਪਣੇ ਘਰ 'ਚ ਇਕੱਲੀ ਸੀ। ਸ਼ਾਮ ਨੂੰ ਪ੍ਰਵੀਨ ਕੌਰ ਨੇ ਆਪਣੇ ਘਰ 'ਚ ਫ਼ਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਇਸ ਘਟਨਾ ਤੋਂ ਬਾਅਦ ਸਾਰੇ ਘਰ ਵਾਲਿਆਂ ਦੇ ਹੋਸ਼ ਉੱਡ ਗਏ।
ਇਹ ਵੀ ਪੜ੍ਹੋ : ਬੁੜੈਲ ਜੇਲ੍ਹ 'ਚ ਬੰਬੀਹਾ ਤੇ ਲਾਰੈਂਸ ਗਰੁੱਪ ਦੇ ਗੁਰਗੇ ਵੱਖ-ਵੱਖ ਬੈਰਕ 'ਚ ਸ਼ਿਫਟ, ਜਾਰੀ ਹੋਇਆ ਅਲਰਟ
ਮ੍ਰਿਤਕ ਪ੍ਰਵੀਨ ਕੌਰ ਦੀ ਮਾਤਾ ਅਨੁਸਾਰ ਇਸ ਵਿਚ ਉਸਦੀ ਧੀ ਦੇ ਸਹੁਰੇ ਪਰਿਵਾਰ ਦਾ ਕੋਈ ਕਸੂਰ ਨਹੀਂ, ਸਗੋਂ ਡਿਪ੍ਰੈਸ਼ਨ 'ਚ ਰਹਿਣ ਕਾਰਨ ਉਸ ਨੇ ਖ਼ੁਦਕੁਸ਼ੀ ਕਰ ਲਈ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਸੁਦਾਗਰ ਸਿੰਘ ਨੇ ਦੱਸਿਆ ਮ੍ਰਿਤਕ ਵਿਆਹੁਤਾ ਦੀ ਮਾਤਾ ਵਲੋਂ ਦਿੱਤੇ ਬਿਆਨਾਂ ਦੇ ਆਧਾਰ ’ਤੇ ਧਾਰਾ-174 ਤਹਿਤ ਕਾਨੂੰਨੀ ਕਾਰਵਾਈ ਕੀਤੀ ਗਈ ਹੈ ਅਤੇ ਲਾਸ਼ ਨੂੰ ਕਬਜ਼ੇ ’ਚ ਕਰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਪੰਜਾਬ ’ਚ 'ਸਪਰਮ' ਸੁਰੱਖਿਅਤ ਰੱਖਣ ਦਾ ਰੁਝਾਨ ਵਧਿਆ, ਇਹ ਲੋਕ ਲੈ ਰਹੇ ਤਕਨੀਕ ਦਾ ਸਹਾਰਾ
NEXT STORY