ਸੁਲਤਾਨਪੁਰ ਲੋਧੀ (ਧੰਜੂ)- ਥਾਣਾ ਤਲਵੰਡੀ ਚੌਧਰੀਆਂ ਦੇ ਅਧੀਨ ਆਉਂਦੇ ਪਿੰਡ ਹੁਸੈਨਪੁਰ ਦੂਲੋਵਾਲ ਦੇ ਇਕ ਗ਼ਰੀਬ ਪਰਿਵਾਰ ਨਾਲ ਨਾਟਕੀ ਢੰਗ ਨਾਲ ਠੱਗੀ ਮਾਰੀ ਗਈ। ਗੱਲਬਾਤ ਦੌਰਾਨ ਜੋਗਿੰਦਰ ਕੌਰ ਵਾਸੀ ਹੁਸੈਨਪੁਰ ਦੂਲੋਵਾਲ ਨੇ ਦੱਸਿਆ ਬੀਤੇ ਦਿਨੀਂ ਮੇਰਾ ਲੜਕੇ ਨਰਿੰਦਰ ਸਿੰਘ ਦਾ ਰਿਸ਼ਤਾ ਕਿਸੇ ਜਾਣ ਪਛਾਣ ਵਾਲੇ ਨੇ ਕਰਵਾਇਆ। ਕੁੜੀ ਵਾਲੇ ਵੀ ਅੱਗੇ ਕੋਈ ਜਾਣ ਪਛਾਣ ਵਾਲੇ ਸਨ।
ਵਿਆਂਦੜ ਨਰਿੰਦਰ ਸਿੰਘ ਦੀ ਮਾਤਾ ਜੋਗਿੰਦਰ ਕੌਰ ਨੇ ਦੱਸਿਆ ਵਿਚੋਲੇ ਦੇ ਦੱਸਣ ਮੁਤਾਬਕ ਕਿ ਕੁੜੀ ਦੇ ਮਾਤਾ- ਪਿਤਾ ਦੀ ਮੌਤ ਹੋ ਚੁੱਕੀ ਹੈ ਅਤੇ ਉਹ ਆਪਣੀ ਮਾਸੀ ਕੋਲ ਰਹਿੰਦੀ ਹੈ। ਮਾਸੀ ਵੀ ਵਿਆਹ ਵਿਚ ਖ਼ਰਚਾ ਕਰਨ ਤੋਂ ਅਸਮਰਥ ਹੈ। ਇਸ ਲਈ ਤੁਹਾਨੂੰ ਹੀ ਸਾਰਾ ਵਿਆਹ ਦਾ ਖ਼ਰਚਾ ਕਰਨਾ ਪਵੇਗਾ। ਪਰਿਵਾਰ ਨਾਲ ਸਲਾਹ-ਮਸ਼ਵਰਾ ਕਰਨ ਤੋਂ ਬਾਅਦ ਅਸੀਂ ਇਸ ਵਿਆਹ ਲਈ ਰਾਜ਼ੀ ਹੋ ਗਏ। ਵਿਚੋਲੇ ਨੇ ਕੁੜੀ ਪਰਿਵਾਰ ਦਾ ਪਿੰਡ ਬੱਖੂਨੰਗਲ ਜ਼ਿਲ੍ਹਾ ਜਲੰਧਰ ਥਾਣਾ ਕਰਤਾਰਪੁਰ ਦੱਸਿਆ। ਕੁੜੀ ਪ੍ਰੀਆ ਆਪਣੀ ਮਾਸੀ ਅਤੇ ਹੋਰ ਪਰਿਵਾਰ ਸਮੇਤ ਪਿੰਡ ਹੁਸੈਨਪੁਰ ਦੂਲੋਵਾਲ ਆ ਗਈ, ਜਿੱਥੇ ਕੁੜੀ ਦੇ ਮਾਸੀ-ਮਾਸੜ ਨੇ ਮਾਤਾ-ਪਿਤਾ ਵਾਲੀਆਂ ਰਸਮਾਂ ਅਦਾ ਕੀਤੀਆਂ। ਕੁੜੀ ਦੇ ਪਰਿਵਾਰ ਨੇ ਆਉਣ-ਜਾਣ ਦੇ ਖ਼ਰਚੇ ਲਈ ਮੁੰਡੇ ਦੇ ਪਰਿਵਾਰ ਕੋਲੋਂ 2 ਹਜ਼ਾਰ ਰੁਪਏ ਨਕਦੀ ਵਸੂਲ ਪਾਏ ਅਤੇ ਵਿਆਹ ਦੀ 13 ਨਵੰਬਰ ਤਾਰੀਖ਼ ਤਹਿ ਕਰ ਲਈ। ਜੋਗਿੰਦਰ ਕੌਰ ਦੇ ਕਹਿਣ ਮੁਤਾਬਕ ਵਿਚੋਲੇ ਨੇ ਕਿਹਾ ਕਿ ਬਰਾਤ ਆਰ. ਸੀ. ਐੱਫ਼. ਗੇਟ ਨੰਬਰ-2 ਦੇ ਗੁਰਦੁਆਰਾ ਸਾਹਿਬ ਵਿਚ ਜਾਵੇਗੀ ਅਤੇ ਉਥੇ ਹੀ ਅਨੰਦ ਕਾਰਜ ਹੋਣਗੇ।
ਇਹ ਵੀ ਪੜ੍ਹੋ- ਪੰਜਾਬ 'ਚ ਵਾਪਰੀ ਅਣਹੋਣੀ ਨੇ ਵਿਛਾ 'ਤੇ ਸੱਥਰ, ਕਾਲਜ ਦੇ ਪ੍ਰੋਫ਼ੈਸਰ ਦੀ ਮੌਤ
ਨਰਿੰਦਰ ਦੀ ਮਾਤਾ ਨੇ ਦੱਸਿਆ ਕਿ ਸਾਡੀ ਸੀਮਿਤ ਬਰਾਤ ਆਰ. ਸੀ. ਐੱਫ਼. ਸਮੇਂ ਸਿਰ ਪੁੱਜੀ ਗਈ। ਚਾਹ-ਪਾਣੀ ਪੀਣ ਮਗਰੋਂ ਅਨੰਦ ਕਾਰਜ ਕਰਵਾਏ ਗਏ। ਆਰ. ਸੀ. ਐੱਫ਼. ਹੋਟਲ ਜਿੱਥੇ ਚਾਹ ਪੀਤੀ ਗਈ, ਉਸ ਹੋਟਲ ਦਾ 8000 ਰੁਪਏ ਦਾ ਬਿੱਲ ਸਾਡੇ ਵੱਲੋਂ ਦਿੱਤਾ ਗਿਆ। ਨਰਿੰਦਰ ਨੇ ਦੱਸਿਆ ਕਿ ਡੋਲੀ ਘਰ ਪੁੱਜਣ 'ਤੇ ਮੇਰੀ ਮਾਂ ਨੇ ਸਾਰੇ ਕਾਰਜ ਕੀਤੇ ਅਤੇ ਅਗਲੇ ਦਿਨ ਅਸੀਂ ਮਹਿਤਪੁਰ ਜਠੇਰਿਆਂ ਨੂੰ ਮਨਾਉਣ ਲਈ ਚਲੇ ਗਏ। ਜਦੋਂ ਅਸੀਂ ਵਾਪਸ ਆ ਰਹੇ ਸੀ ਤਾਂ ਮੇਰੀ ਪਤਨੀ ਪ੍ਰੀਆ ਨੇ ਰਸਤੇ ਵਿਚ ਇਕ ਪਿੰਡ ਗੱਡੀ ਰੁਕਵਾ ਲਈ ਅਤੇ ਕਿਹਾ ਕਿ ਮੇਰਾ ਭਰਾ ਇਥੇ ਕੰਮ ਕਰਦਾ ਹੈ, ਉਸ ਨੂੰ ਮਿਲਣਾ ਹੈ, ਮਿਲਣ ਤੋਂ ਬਾਅਦ ਅਸੀਂ ਪਿੰਡ ਹੁਸੈਨਪੁਰ ਦੂਲੋਵਾਲ ਵੱਲ ਚਲ ਪਏ।
ਰਾਤ ਸੌ ਗਏ ਅਤੇ ਜਦੋਂ ਸਵੇਰ ਹੋਈ ਤਾਂ ਉਸ ਨੇ ਕਿਹਾ ਕਿ ਮੇਰੇ ਭਰਾ ਬਾਹਰ ਸੜਕ 'ਤੇ ਖੜ੍ਹੇ ਹਨ ਮੈਂ ਉਨ੍ਹਾਂ ਨੂੰ ਮਿਲਣ ਜਾਣਾ ਹੈ। ਨਰਿੰਦਰ ਸਿੰਘ ਆਪਣੀ ਪਤਨੀ ਪ੍ਰੀਆ ਨੂੰ ਮੋਟਰਸਾਈਕਲ 'ਤੇ ਬਿਠਾ ਕੇ ਬਾਹਰ ਲੈ ਆਇਆ। ਪ੍ਰੀਆ ਮੋਟਰਸਾਈਕਲ 'ਤੇ ਆਏ ਦੋ ਨੌਜਵਾਨਾਂ ਨਾਲ ਰਫੂਚੱਕਰ ਹੋ ਗਈ। ਜਦੋਂ ਘਰ ਵਿਚ ਪਏ ਸਾਮਾਨ 'ਤੇ ਨਜ਼ਰ ਮਾਰੀ ਤਾਂ 12300 ਰੁਪਏ, ਸੋਨੇ ਦੀ ਮੁੰਦਰੀ ਅਤੇ ਟੋਪਸ ਗਾਇਬ ਸੀ। ਨਰਿੰਦਰ ਸਿੰਘ ਨੇ ਦੱਸਿਆ ਕਿ ਪ੍ਰੀਆ ਨੇ ਮੇਰੇ ਫੋਨ ਵਿਚੋਂ ਵਿਆਹ ਦੀਆਂ ਫੋਟੋਆਂ, ਵੀਡੀਓਜ਼ ਅਤੇ ਆਪਣਾ ਨੰਬਰ ਡਿਲੀਟ ਕਰ ਦਿੱਤਾ ਸੀ।
ਇਹ ਵੀ ਪੜ੍ਹੋ- ਟਾਂਡਾ 'ਚ ਵੱਡੀ ਵਾਰਦਾਤ, ਵਿਅਕਤੀ ਦਾ ਬੇਰਹਿਮੀ ਨਾਲ ਕਤਲ, ਰੇਲਵੇ ਟਰੈਕ ਨੇੜਿਓਂ ਮਿਲੀ ਲਾਸ਼
ਲੜਕੇ ਵਾਲੇ ਦੇ ਪਰਿਵਾਰ ਨੇ ਨਗਰ ਦੀ ਪੰਚਾਇਤੀ ਪਤਵੰਤਿਆਂ ਨੂੰ ਲੈ ਥਾਣਾ ਤਲਵੰਡੀ ਚੌਂਧਰੀਆਂ ਦਰਖ਼ਾਸਤ ਦਿੱਤੀ। ਸਰਪੰਚ ਅਤੇ ਸਿਰਕੱਢ ਆਗੂਆਂ ਨੂੰ ਲੈ ਕੇ ਉਨ੍ਹਾਂ ਦੇ ਦੱਸੇ ਹੋਏ ਪਿੰਡ ਬੱਖੂਨੰਗਲ ਵੀ ਪਹੁੰਚੇ ਪਰ ਸਾਡੀ ਕਿਤੇ ਵੀ ਸੁਣਵਾਈ ਨਹੀਂ ਹੋਈ। ਉਨ੍ਹਾਂ ਦੱਸਿਆ ਕਿ ਬੀਤੇ ਕੱਲ੍ਹ ਐੱਸ. ਐੱਸ. ਪੀ ਗੌਰਵ ਤੂਰਾ ਨੂੰ ਦਰਖ਼ਾਸਤ ਦਿੱਤੀ ਹੈ ਅਤੇ ਇਨਸਾਫ਼ ਦੀ ਗੁਹਾਰ ਲਗਾਈ ਹੈ। ਥਾਣਾ ਤਲਵੰਡੀ ਚੌਧਰੀਆਂ ਦੇ ਐੱਸ. ਐੱਚ. ਓ ਅਰਜਨ ਸਿੰਘ ਨਾਲ ਗੱਲਬਾਤ ਕਰਨ 'ਤੇ ਉਨ੍ਹਾਂ ਦੱਸਿਆ ਕਿ ਏ. ਐੱਸ. ਆਈ. ਸੁਖਦੇਵ ਸਿੰਘ ਇਸ ਮਾਮਲੇ ਦੀ ਪੜ੍ਹਤਾਲ ਕਰ ਰਹੇ ਹਨ। ਮਾਮਲੇ ਸਾਹਮਣੇ ਆਉਣ 'ਤੇ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ- ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡੀ ਅਪਡੇਟ, ਤੇਜ਼ ਹਵਾਵਾਂ ਚੱਲਣੀਆਂ ਸ਼ੁਰੂ, ਜਾਣੋ ਅਗਲੇ ਦਿਨਾਂ ਦਾ ਹਾਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਭਿਆਨਕ ਹਾਦਸੇ ਨੇ ਉਜਾੜਿਆ ਪਰਿਵਾਰ, 26 ਸਾਲਾ ਨੌਜਵਾਨ ਦੀ ਮੌਤ
NEXT STORY