ਬਠਿਡਾ (ਜ.ਬ.) - ਜੀਦਾ ਟੋਲ ਪਲਾਜ਼ਾ ’ਤੇ ਕਿਸਾਨ ਸੰਘਰਸ਼ ਦੇ ਧਰਨੇ ’ਚ ਇਕ ਨਵੇਂ ਵਿਆਹ ਜੋੜੇ ਨੇ ਹਾਜ਼ਰੀ ਲਗਵਾ ਕੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰ ਕੇ ਆਪਣੀ ਜ਼ਿੰਦਗੀ ਦੀ ਸ਼ੁਰੂਆਤ ਕੀਤੀ। ਜਾਣਕਾਰੀ ਦਿੰਦਿਆਂ ਗੁਰਪਾਲ ਸਿੰਘ ਬਲਾਕ ਜਨਰਲ ਸਕੱਤਰ, ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਨੇ ਦੱਸਿਆਂ ਕਿ ਪਿੰਡ ਸਿਵੀਆਂ ਦਾ ਇਕ ਨਵ-ਵਿਆਹਿਆ ਜੋੜਾ ਅੱਜ ਜੀਦਾ ਟੋਲ ਪਲਾਜ਼ੇ ’ਤੇ ਕਿਸਾਨ ਸੰਘਰਸ਼ ਦਾ ਹਾਮੀ ਹੋਣ ਲਈ ਪੁੱਜਿਆ।
ਪੜ੍ਹੋ ਇਹ ਵੀ ਖ਼ਬਰ - Health Tips : ਲੱਕ ’ਚ ਦਰਦ ਹੋਣ ’ਤੇ ਕਦੇ ਨਾ ਖਾਓ ਦਰਦ ਦੂਰ ਕਰਨ ਦੀ ਦਵਾਈ, ਇੰਝ ਪਾਓ ਰਾਹਤ
ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਨਵੇਂ ਵਿਆਹੇ ਜੋੜੇ ਨੇ ਕਿਹਾ ਕਿ ਉਹ ਆਪਣੀ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਕਰਨ ਜਾ ਰਹੇ ਹਨ, ਜਿਸਦਾ ਗਵਾਹ ਉਹ ਕਿਸਾਨ ਸੰਘਰਸ਼ ਨੂੰ ਬਣਾਉਣਾ ਚਾਹੁੰਦੇ ਸਨ। ਇਸ ਲਈ ਵਿਆਹ ਤੋਂ ਬਾਅਦ ਘਰ ਜਾਣ ਦੀ ਬਜਾਏ ਉਹ ਪਹਿਲਾਂ ਧਰਨੇ ’ਚ ਹਾਜ਼ਰੀ ਲਗਵਾਉਣ ਲਈ ਪਹੁੰਚੇ ਹਨ। ਉਨ੍ਹਾਂ ਕਿਹਾ ਕਿ ਉਹ ਕੱਲ੍ਹ ਨੂੰ ਦਿੱਲੀ ਵੀ ਜਾਣਗੇ ਅਤੇ 26 ਜਨਵਰੀ ਦੀ ਟਰੈਕਟਰ ਪਰੇਡ ’ਚ ਵੀ ਸ਼ਾਮਲ ਹੋਣਗੇ।
ਪੜ੍ਹੋ ਇਹ ਵੀ ਖ਼ਬਰ - ਸਾਵਧਾਨ ! ਜੇਕਰ ਤੁਸੀਂ ਵੀ ਕਰਦੇ ਹੋ ਮੋਬਾਇਲ ਫੋਨ ਦੀ ਜ਼ਿਆਦਾ ਵਰਤੋਂ ਤਾਂ ਹੋ ਸਕਦੀ ਹੈ ਇਹ ਬੀਮਾਰੀ
ਇਸ ਮੌਕੇ ਕਿਸਾਨ ਆਗੂਆਂ ਨੇ ਸਰਕਾਰ ਵਿਰੋਧੀ ਨਾਅਰਿਆਂ ਦੀ ਗੜਗੜਾਹਟ ’ਚ ਨਵੇਂ ਜੋੜੇ ਨੂੰ ਸਿਰੋਪਾਓ ਪਾ ਕੇ ਆਸ਼ੀਰਵਾਦ ਦਿੱਤਾ। ਗੁਰਪਾਲ ਸਿੰਘ ਨੇ ਦੱਸਿਆ ਕਿ ਹੁਣ ਉਹ ਜ਼ਮਾਨਾ ਨਹੀਂ ਰਿਹਾ, ਜਦੋਂ ਲੋਕ ਆਪਣੇ ਸਮਾਗਮਾਂ ’ਚ ਸਿਆਸੀ ਲੀਡਰਾਂ ਨੂੰ ਬਲਾਉਣਾ ਪਸੰਦ ਕਰਦੇ ਸਨ। ਇਸ ਸਮੇਂ ਕਿਸਾਨ ਸੰਘਰਸ਼ ਹੀ ਸਭ ਕੁਝ ਹੈ, ਕਿਉਂਕਿ ਇਹ ਸੰਘਰਸ਼ ਹਰੇਕ ਸਿਆਸਤ ਤੇ ਅਫ਼ਸਰਸ਼ਾਹੀ ਤੋਂ ਉੱਪਰ ਉੱਠ ਚੁੱਕਾ ਹੈ।
ਪੜ੍ਹੋ ਇਹ ਵੀ ਖ਼ਬਰ - Health Alert : ਹਾਰਟ ਅਟੈਕ ਹੋਣ ਤੋਂ ਪਹਿਲਾਂ ਦਿਖਾਈ ਦਿੰਦੇ ਨੇ ਇਹ ਲੱਛਣ, ਤਾਂ ਹੋ ਜਾਵੋ ਸਾਵਧਾਨ
26 ਜਨਵਰੀ 'ਤੇ ਮੋਹਾਲੀ 'ਚ ਕੌਮੀ ਝੰਡਾ ਲਹਿਰਾਉਣਗੇ 'ਰਾਜਪਾਲ', ਨਹੀਂ ਹੋਣਗੇ ਇਹ ਪ੍ਰੋਗਰਾਮ
NEXT STORY