ਜਲੰਧਰ (ਬਿਊਰੋ) - ਅੱਜ ਦੇ ਆਧੁਨਿਕ ਯੁੱਗ ਵਿਚ ਹਰ ਕੋਈ ਸਭ ਤੋਂ ਵੱਧ ਮੋਬਾਇਲ ਫੋਨ ਦੀ ਵਰਤੋਂ ਕਰ ਰਿਹਾ ਹੈ। ਕੁਝ ਲੋਕ ਤਾਂ ਇਸ ਦੀ ਵਰਤੋਂ ਇੰਨੀ ਜ਼ਿਆਦਾ ਕਰਦੇ ਹਨ ਕਿ ਦਿਨ ਦਾ ਇਕ ਚੌਥਾਈ ਤੋਂ ਜ਼ਿਆਦਾ ਸਮਾਂ ਉਹ ਮੋਬਾਇਲ ਫੋਨ 'ਤੇ ਹੀ ਗੱਲ ਕਰਨ ਵਿਚ ਜਾਂ ਇਸ ਦੇ ਨਾਲ ਹੀ ਬਤੀਤ ਕਰਦੇ ਹਨ। ਇਸ ਦੀ ਜ਼ਿਆਦਾ ਵਰਤੋਂ ਕਾਰਨ ਲੋਕਾਂ ਨੂੰ ਬਲੱਡ ਪ੍ਰੈਸ਼ਰ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ। ਜੇਕਰ ਤੁਸੀਂ ਦਿਲ ਦੇ ਰੋਗ ਤੋਂ ਬਚਣਾ ਚਾਹੁੰਦੇ ਹੋ ਤਾਂ ਮੋਬਾਇਲ ਫੋਨ ਦੀ ਵਰਤੋਂ ਘੱਟ ਕਰੋ। ਇਸ ਨਾਲ ਹੋਰ ਵੀ ਕਈ ਤਰ੍ਹਾਂ ਦੀਆਂ ਬੀਮਾਰੀਆਂ ਹੋ ਸਕਦੀਆਂ ਹਨ, ਜੋ ਤੁਹਾਡੀ ਸਿਹਤ ਲਈ ਠੀਕ ਨਹੀਂ, ਤਾਂ ਆਓ ਜਾਣਦੇ ਹਾਂ....
ਬਲੱਡ ਪ੍ਰੈਸ਼ਰ ਵੱਧਣ ਦਾ ਖ਼ਤਰਾ
ਕੁਝ ਸਮਾਂ ਪਹਿਲਾਂ ਹੋਈ ਖੋਜ ਤੋਂ ਪਤਾ ਲੱਗਾ ਹੈ ਕਿ ਮੋਬਾਇਲ ਫੋਨ ਦੀ ਜ਼ਿਆਦਾ ਵਰਤੋਂ ਖੂਨ ਦੇ ਦੌਰੇ ਨੂੰ ਵਧਾ ਸਕਦੀ ਹੈ। ਮੋਬਾਇਲ ਫੋਨ ਦੀ ਜ਼ਿਆਦਾ ਵਰਤੋਂ ਨਾਲ ਸਿਸਟੋਲਿੰਕ ਬਲੱਡ ਪ੍ਰੈਸ਼ਰ ਵਧ ਸਕਦਾ ਹੈ, ਜਿਸ ਦੇ ਅਖੀਰ ਵਿਚ ਦਿਲ ਦੇ ਰੋਗ ਦਾ ਖ਼ਤਰਾ ਵੀ ਕਾਫ਼ੀ ਵੱਧ ਜਾਂਦਾ ਹੈ।
ਮੋਟਾਪਾ ਵੱਧਣ ਦਾ ਖ਼ਤਰਾ
ਕੈਲੇਫੋਰਨੀਆ ਦੀ ਇਕ ਯੂਨੀਵਰਸਿਟੀ ਵਿਚ ਕੁਝ ਦਿਨ ਪਹਿਲਾਂ ਹੀ ਕੀਤੀ ਗਈ ਖੋਜ ’ਚ ਕਈ ਹੈਰਾਨ ਕਰਨ ਵਾਲੇ ਤੱਥ ਸਾਹਮਣੇ ਆਏ ਹਨ। ਖੋਜ ਮੁਤਾਬਕ ਜੇਕਰ ਅਸੀਂ ਦਿਨ ਵਿਚ 5 ਤੋਂ 6 ਘੰਟੇ ਮੋਬਾਈਲ ਫੋਨ ਚਲਾਉਂਦੇ ਹਨ ਤਾਂ ਸਾਡੇ ’ਚ ਮੋਟਾਪਾ ਵੱਧਣ ਦਾ ਖ਼ਤਰਾ 42 ਫੀਸਦੀ ਵੱਧ ਜਾਂਦਾ ਹੈ। ਮੋਬਾਈਲ ’ਚ ਜ਼ਿਆਦਾ ਸਮਾਂ ਵਿਅਸਥ ਰਹਿਣ ਨਾਲ ਅਸੀਂ ਆਪਣੇ ਸਰੀਰ ਦੀਆਂ ਕਿਰਿਆਵਾਂ ਨੂੰ ਘੱਟ ਕਰ ਦਿੰਦੇ ਹਨ, ਜਿਸ ਨਾਲ ਸਾਨੂੰ ਖਾਣ-ਪੀਣ ਦੀ ਆਦਤ ਪੈ ਜਾਂਦੀ ਹੈ।
ਪੜ੍ਹੋ ਇਹ ਵੀ ਖ਼ਬਰ - Health Tips : ਲੱਕ ’ਚ ਦਰਦ ਹੋਣ ’ਤੇ ਕਦੇ ਨਾ ਖਾਓ ਦਰਦ ਦੂਰ ਕਰਨ ਦੀ ਦਵਾਈ, ਇੰਝ ਪਾਓ ਰਾਹਤ
ਦਿਲ ਦੇ ਰੋਗ ਹੋਣ ਦਾ ਖ਼ਤਰਾ
ਜ਼ਿਆਦਾ ਸਮਾਂ ਮੋਬਾਇਲ ਫੋਨ ਦੀ ਵਰਤੋਂ ਕਰਨ ਨਾਲ ਮੋਟਾਪਾ ਤਾਂ ਵੱਧਦਾ ਹੀ ਹੈ, ਨਾਲ ਦਿਲ ਦੇ ਰੋਗ ਹੋਣ ਦਾ ਖ਼ਤਰਾ ਵੀ ਹੁੰਦਾ ਹੈ। ਡਾਕਟਰਾਂ ਅਨੁਸਾਰ ਸਾਡੀ ਖ਼ਰਾਬ ਸਿਹਤ ਦਾ ਕਾਰਣ ਸਾਢੇ ਹੱਥਾਂ ’ਚ ਮੋਬਾਇਲ ਦਾ ਜ਼ਿਆਦਾ ਸਮਾਂ ਰਹਿਣਾ ਹੈ।
ਪੜ੍ਹੋ ਇਹ ਵੀ ਖ਼ਬਰ - Health Alert : ਹਾਰਟ ਅਟੈਕ ਹੋਣ ਤੋਂ ਪਹਿਲਾਂ ਦਿਖਾਈ ਦਿੰਦੇ ਨੇ ਇਹ ਲੱਛਣ, ਤਾਂ ਹੋ ਜਾਵੋ ਸਾਵਧਾਨ
ਮਿੱਠੇ ਪਾਣੀ ਵਾਲੇ ਪਦਾਰਥ, ਫਾਸਟ ਫ਼ੂਡ ਅਤੇ ਟੌਫ਼ੀਆਂ ਦੀ ਆਦਤ
ਫੋਨ ਜ਼ਿਆਦਾ ਵਰਤੋਂ ਕਰਨ ਵਾਲੇ ਲੋਕਾਂ ਨੂੰ ਮਿੱਠੇ ਪਾਣੀ ਵਾਲੇ ਪਦਾਰਥ, ਫਾਸਟ ਫ਼ੂਡ ਅਤੇ ਟੌਫ਼ੀਆਂ ਖਾਣ ਦੀ ਜ਼ਿਆਦਾ ਆਦਮ ਪੈ ਜਾਂਦੀ ਹੈ। ਇਸ ਤੋਂ ਇਲਾਵਾ ਉਨ੍ਹਾਂ ਨੂੰ ਨੀਂਦ ਵੀ ਘੱਟ ਆਉਂਦੀ ਹੈ ਅਤੇ ਉਹ ਕਸਰਤ ਬੇਗੇਰਾ ਵੀ ਘੱਟ ਕਰਦੇ ਹਨ।
ਪੜ੍ਹੋ ਇਹ ਵੀ ਖ਼ਬਰ - ਵਾਸਤੂ ਸ਼ਾਸਤਰ ਅਨੁਸਾਰ : ਆਪਣੇ ਘਰ 'ਚ ਜ਼ਰੂਰ ਰੱਖੋ ਇਹ ਚੀਜ਼ਾਂ, ਹਮੇਸ਼ਾ ਹੋਵੇਗਾ ਧਨ ’ਚ ਲਾਭ
ਤੰਦਰੁਸਤ ਲੀਵਰ ਲਈ ਜ਼ਰੂਰ ਪੀਓ ਹਲਦੀ ਵਾਲਾ ਪਾਣੀ, ਮਿਲਣਗੇ ਹੋਰ ਵੀ ਬੇਮਿਸਾਲ ਫ਼ਾਇਦੇ
NEXT STORY