ਚੰਡੀਗੜ੍ਹ (ਰਾਏ) : ਸਿਟੀ ਬਿਊਟੀਫੁੱਲ ਚੰਡੀਗੜ੍ਹ ਨੇ ਸ਼ੁੱਕਰਵਾਰ ਨੂੰ ਭਾਜਪਾ ਦੀ ਰਾਜ ਬਾਲਾ ਮਲਿਕ ਨੂੰ ਆਪਣਾ ਨਵਾਂ ਮੇਅਰ ਚੁਣ ਲਿਆ। ਰਾਜਬਾਲਾ ਮਲਿਕ ਨੇ 22 ਵੋਟਾਂ ਹਾਸਲ ਕਰਕੇ ਮੇਅਰ ਦੀਆਂ ਚੋਣਾਂ ਜਿੱਤੀਆਂ। ਇਸ ਦੇ ਨਾਲ ਹੀ ਸੀਨੀਅਰ ਡਿਪਟੀ ਮੇਅਰ ਅਹੁਦੇ ਨੂੰ ਵੀ ਭਾਜਪਾ ਨੇ ਆਪਣੇ ਨਾਂ ਕਰ ਲਿਆ। ਇਸ ਅਹੁਦੇ 'ਤੇ ਭਾਜਪਾ ਦੇ ਰਵੀਕਾਂਤ ਸ਼ਰਮਾ ਨੇ ਜਿੱਤ ਹਾਸਲ ਕੀਤੀ ਹੈ। ਇਸ ਤੋਂ ਇਲਾਵਾ ਭਾਜਪਾ ਨੇ ਡਿਪਟੀ ਮੇਅਰ ਅਹੁਦੇ ਲਈ ਜਗਤਾਰ ਜੱਗਾ ਨੂੰ ਚੁਣਿਆ ਹੈ। ਕਾਂਗਰਸ ਵਲੋਂ ਸੀਨੀਅਰ ਡਿਪਟੀ ਮੇਅਰ ਸ਼ੀਲਾ ਫੂਲ ਸਿੰਘ ਅਤੇ ਡਿਪਟੀ ਮੇਅਰ ਦੇ ਅਹੁਦੇ ਲਈ ਰਵਿੰਦਰ ਕੌਰ ਗੁਜਰਾਲ ਨੂੰ ਖੜ੍ਹਾ ਕੀਤਾ ਗਿਆ ਸੀ।
ਭਾਜਪਾ ਵਲੋਂ ਸੀਨੀਅਰ ਡਿਪਟੀ ਮੇਅਰ ਲਈ ਰਵੀ ਸ਼ਰਮਾ ਅਤੇ ਡਿਪਟੀ ਮੇਅਰ ਦੇ ਅਹੁਦੇ ਲਈ ਜਗਤਾਰ ਜੱਗਾ ਨੂੰ ਚੁਣਿਆ ਗਿਆ ਹੈ। ਕਾਂਗਰਸ ਵਲੋਂ ਸੀਨੀਅਰ ਡਿਪਟੀ ਮੇਅਰ ਦੇ ਅਹੁਦੇ ਲਈ ਸ਼ੀਲਾ ਫੂਲ ਸਿੰਘ ਅਤੇ ਡਿਪਟੀ ਮੇਅਰ ਅਹੁਦੇ ਲਈ ਰਵਿੰਦਰ ਕੌਰ ਗੁਜਰਾਲ ਨੂੰ ਖੜ੍ਹਾ ਕੀਤਾ ਗਿਆ ਹੈ।
ਸ੍ਰੀ ਹਰਿਮੰਦਰ ਸਾਹਿਬ 'ਚ ਟਿਕ-ਟਾਕ ਬਣਾਉਣ ਵਾਲੀ ਕੁੜੀ ਨੇ ਮੰਗੀ ਮੁਆਫੀ (ਵੀਡੀਓ)
NEXT STORY