ਨਵੀਂ ਦਿੱਲੀ/ਜਲੰਧਰ (ਵਰੁਣ/ਭਾਸ਼ਾ)- ਅੱਤਵਾਦੀ-ਗੈਂਗਸਟਰ ਗੱਠਜੋੜ ਮਾਮਲੇ ’ਚ ਵੱਡੇ ਪੱਧਰ 'ਤੇ ਕਾਰਵਾਈ ਕਰਦੇ ਹੋਏ ਐੱਨ. ਆਈ. ਏ. ਨੇ ਬੁੱਧਵਾਰ ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ ’ਚ 9 ਥਾਵਾਂ ’ਤੇ ਦਵਿੰਦਰ ਬੰਬੀਹਾ ਗੈਂਗ ਦੇ ਸਾਥੀਆਂ ਨਾਲ ਜੁੜੇ ਟਿਕਾਣਿਆਂ ਦੀ ਵਿਆਪਕ ਤਲਾਸ਼ੀ ਲਈ। ਇਹ ਜਾਣਕਾਰੀ ਇਕ ਅਧਿਕਾਰਤ ਬਿਆਨ ’ਚ ਦਿੱਤੀ ਗਈ। ਬਿਆਨ ਮੁਤਾਬਕ ਐੱਨ. ਆਈ. ਏ. ਦੀਆਂ ਕਈ ਟੀਮਾਂ ਨੇ ਹਰਿਆਣਾ ਦੇ ਪਲਵਲ, ਫਰੀਦਾਬਾਦ ਤੇ ਗੁਰੂਗ੍ਰਾਮ ਜ਼ਿਲਿਆਂ, ਪੰਜਾਬ ਦੇ ਜਲੰਧਰ ਤੇ ਉੱਤਰ ਪ੍ਰਦੇਸ਼ ਦੇ ਮਥੁਰਾ ਜ਼ਿਲੇ ’ਚ ‘ਅੱਤਵਾਦੀ-ਗੈਂਗਸਟਰ ਨੈੱਟਵਰਕ’ ਮਾਮਲੇ ’ਚ ਸ਼ੱਕੀ ਵਿਅਕਤੀਆਂ ਦੇ ਟਿਕਾਣਿਆਂ ਦੀ ਤਲਾਸ਼ੀ ਲਈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ 15 ਜ਼ਿਲ੍ਹਿਆਂ ਲਈ ਅਲਰਟ ਜਾਰੀ, ਘਰੋਂ ਨਿਕਲਣ ਤੋਂ ਪਹਿਲਾਂ ਪੜ੍ਹ ਲਓ ਇਹ ਖ਼ਬਰ
ਤਲਾਸ਼ੀਆਂ ਦੌਰਾਨ ਮੋਬਾਈਲ/ਡਿਜੀਟਲ ਉਪਕਰਨਾਂ, ਬੈਂਕਾਂ ਨਾਲ ਲੈਣ-ਦੇਣ ਅਤੇ ਜਾਇਦਾਦਾਂ ਨਾਲ ਸਬੰਧਤ ਦਸਤਾਵੇਜ਼ਾਂ ਸਮੇਤ ਕਈ ਤਰ੍ਹਾਂ ਦੀ ਅਪਰਾਧਿਕ ਸਮੱਗਰੀ ਜ਼ਬਤ ਕੀਤੀ ਗਈ। ਅਧਿਕਾਰੀਆਂ ਨੇ ਦੱਸਿਆ ਕਿ ਬੰਬੀਹਾ 2016 ’ਚ ਪੁਲਸ ਮੁਕਾਬਲੇ ਦੌਰਾਨ ਮਾਰਿਆ ਗਿਆ ਸੀ। ਉਨ੍ਹਾਂ ਕਿਹਾ ਕਿ ਬੰਬੀਹਾ ਗੈਂਗ ਦੇ ਮੈਂਬਰ ਜੇਲ ਸ’ਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਉਸ ਦੇ ਸਾਥੀਆਂ ਦੇ ਵਿਰੋਧੀ ਮੰਨੇ ਜਾਂਦੇ ਹਨ। ਐੱਨ. ਆਈ. ਏ . ਦੇ ਇਹ ਛਾਪੇ ਅੱਤਵਾਦੀ ਸੰਗਠਨਾਂ ਵਿਰੁੱਧ ਲਗਾਤਾਰ ਕਾਰਵਾਈ’ਦਾ ਹਿੱਸਾ ਸੀ ਜੋ ਭਾਰਤ 'ਚ ਹਥਿਆਰ, ਗੋਲਾ-ਬਾਰੂਦ, ਨਸ਼ੀਲੇ ਪਦਾਰਥਾਂ ਆਦਿ ਦੀ ਸਮੱਗਲਿੰਗ ’ਚ ਸ਼ਾਮਲ ਹਨ।
ਜਲੰਧਰ ਵਿਚ ਪੁਨੀਤ ਸ਼ਰਮਾ ਅਤੇ ਲੱਲੀ ਦੇ ਘਰ ਮਾਰਿਆ ਛਾਪਾ
ਬੁੱਧਵਾਰ ਨੂੰ ਐੱਨ. ਆਈ. ਏ. ਦੀ ਟੀਮ ਨੇ ਜਲੰਧਰ ਵਿਚ ਗੈਂਗਸਟਰ ਪੁਨੀਤ ਸ਼ਰਮਾ ਅਤੇ ਨਰਿੰਦਰ ਲੱਲੀ ਦੇ ਘਰ ਛਾਪੇਮਾਰੀ ਕੀਤੀ। ਐੱਨ. ਆਈ. ਏ. ਨੇ ਦੁਪਹਿਰ 12 ਤੋਂ 4 ਵਜੇ ਤਕ ਇਹ ਛਾਪੇਮਾਰੀ ਜਾਰੀ ਰੱਖੀ। ਇਸ ਦੌਰਾਨ ਪੁਨੀਤ ਸ਼ਰਮਾ ਵਾਸੀ ਅਮਨ ਨਗਰ ਅਤੇ ਨਰਿੰਦਰ ਲੱਲੀ ਦੇ ਗੁੱਜਾ ਪੀਰ ਰੋਡ ’ਤੇ ਸਥਿਤ ਘਰ ਵਿਚ ਰੇਡ ਕਰ ਕੇ ਐੱਨ. ਆਈ. ਏ. ਦੀ ਟੀਮ ਨੇ ਉਨ੍ਹਾਂ ਦੇ ਮਾਤਾ-ਪਿਤਾ ਤੋਂ ਪੁੱਛਗਿੱਛ ਕੀਤੀ ਅਤੇ ਉਨ੍ਹਾਂ ਦੇ ਮੋਬਾਈਲਾਂ ਦੀ ਜਾਂਚ ਵੀ ਕੀਤੀ। ਐੱਨ. ਆਈ. ਏ. ਨੇ ਇਹ ਛਾਪੇਮਾਰੀ ਦੀ ਸੂਚਨਾ ਲੋਕਲ ਪੁਲਸ ਨੂੰ ਨਹੀਂ ਦਿੱਤੀ ਅਤੇ ਨਾ ਹੀ ਲੋਕਲ ਪੁਲਸ ਨੂੰ ਇਸ ਬਾਰੇ ਭਿਣਕ ਲੱਗੀ। ਇਸ ਤੋਂ ਪਹਿਲਾਂ ਵੀ ਐੱਨ. ਆਈ. ਏ. ਇਨ੍ਹਾਂ ਦੋਵਾਂ ਦੇ ਘਰ ਰੇਡ ਕਰ ਚੁੱਕੀ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬੀਆਂ ਲਈ ਖ਼ਤਰੇ ਦੀ ਘੰਟੀ! ਜੇ ਅਜੇ ਵੀ ਨਾ ਸੰਭਲੇ ਤਾਂ...
ਦੱਸ ਦੇਈਏ ਕਿ ਪੁਨੀਤ ਸ਼ਰਮਾ ਅਤੇ ਨਰਿੰਦਰ ਲੱਲੀ ਨੇ ਜੈਪੁਰ-ਦਿੱਲੀ ਰੋਡ ’ਤੇ ਇਕ ਹੋਟਲ ਵਿਚ ਫਿਰੌਤੀ ਨੂੰ ਲੈ ਕੇ ਗੋਲੀ ਚਲਾਈ ਸੀ। ਇਸ ਤੋਂ ਇਲਾਵਾ 8 ਮਾਰਚ 2021 ਨੂੰ ਪ੍ਰੀਤ ਨਗਰ ਟਿੰਕੂ ਹੱਤਿਆਕਾਂਡ ਵਿਚ ਵੀ ਪੁਨੀਤ ਅਤੇ ਲੱਲੀ ਮੁੱਖ ਮੁਲਜ਼ਮ ਹਨ। 2021 ਨੂੰ ਹੀ ਜਲੰਧਰ ਵਿਚ ਯੂਥ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਸਾਬਕਾ ਕੌਂਸਲਰ ਡਿਪਟੀ ਮਰਡਰ ਕਾਂਡ ਵਿਚ ਵੀ ਇਹ ਦੋਵੇਂ ਗੈਂਗਸਟਰ ਸ਼ਾਮਲ ਸਨ। 14 ਮਾਰਚ 2022 ਨੂੰ ਨਕੋਦਰ ’ਚ ਇਨ੍ਹਾਂ ਮੁਲਜ਼ਮਾਂ ਨੇ ਆਪਣੇ ਸਾਥੀਆਂ ਸਮੇਤ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦਾ ਵੀ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਉਸ ਦੇ ਬਾਅਦ ਤੋਂ ਲਗਾਤਾਰ ਜਲੰਧਰ ਪੁਲਸ ਸਮੇਤ ਹੋਰ ਜ਼ਿਲਿਆਂ ਦੀ ਪੁਲਸ ਇਨ੍ਹਾਂ ਦੀ ਭਾਲ ਵਿਚ ਜੁਟੀ ਹੋਈ ਹੈ ਪਰ ਹਾਲੇ ਤਕ ਇਨ੍ਹਾਂ ਦਾ ਕੋਈ ਵੀ ਸੁਰਾਗ ਨਹੀਂ ਲੱਗ ਸਕਿਆ। ਉਥੇ ਹੀ ਇਹ ਵੀ ਸੱਚ ਹੈ ਕਿ ਜਲੰਧਰ ਪੁਲਸ ਬਾਹਰ ਦੇ ਲੋਕਾਂ ਦੇ ਐਨਕਾਊਂਟਰ ਕਰ ਰਹੀ ਹੈ ਤਾਂ ਦੂਜੇ ਪਾਸੇ ਜਲੰਧਰ ਦੇ ਮੁੱਖ ਗੈਂਗਸਟਰ ਪੁਲਸ ਦੀ ਗ੍ਰਿਫਤ ਵਿਚੋਂ ਬਾਹਰ ਹਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
MLA ਦੇਵ ਮਾਨ ਨੂੰ ਸਦਮਾ! ਪਿਤਾ ਦਾ ਹੋਇਆ ਦੇਹਾਂਤ
NEXT STORY