ਚੰਡੀਗੜ੍ਹ, (ਸੁਸ਼ੀਲ)— ਕ੍ਰਿਸਮਸ ਤੇ ਨਿਊ ਈਅਰ 'ਤੇ ਹੋਣ ਵਾਲੀਆਂ ਪਾਰਟੀਆਂ 'ਚ ਹੈਰੋਇਨ ਸਪਲਾਈ ਕਰਨ ਆਏ ਨਾਈਜੀਰੀਅਨ ਸਮੱਗਲਰ ਨੂੰ ਪੁਲਸ ਨੇ ਜੀਰੀ ਮੰਡੀ ਨੇੜੇ ਦਬੋਚ ਲਿਆ। ਫੜੇ ਗਏ ਮੁਲਜ਼ਮ ਦੀ ਪਛਾਣ ਨੌਸੋ ਦੇ ਰੂਪ ਵਜੋਂ ਹੋਈ ਹੈ। ਤਲਾਸ਼ੀ ਦੌਰਾਨ ਦੋਸ਼ੀ ਤੋਂ 265 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ। ਪੁੱਛਗਿੱਛ 'ਚ ਸਾਹਮਣੇ ਆਇਆ ਕਿ ਮੁਲਜ਼ਮ ਹੈਰੋਇਨ ਦਿੱਲੀ ਦੇ ਉੱਤਮ ਨਗਰ ਤੋਂ ਲਿਆਇਆ ਸੀ। ਸੈਕਟਰ-39 ਥਾਣਾ ਪੁਲਸ ਉਸ ਨੂੰ ਬੁੱਧਵਾਰ ਨੂੰ ਜ਼ਿਲ੍ਹਾ ਅਦਾਲਤ 'ਚ ਪੇਸ਼ ਕੀਤਾ ਜਾਵੇਗਾ। ਸੈਕਟਰ-39 ਥਾਣਾ ਇੰਚਾਰਜ ਅਮਨਜੋਤ ਦੀ ਅਗਵਾਈ 'ਚ ਬਣਾਈ ਗਈ ਪੁਲਸ ਟੀਮ ਮੰਗਲਵਾਰ ਨੂੰ ਜੀਰੀ ਮੰਡੀ ਕੋਲ ਪੈਟਰੋਲਿੰਗ ਕਰ ਰਹੀ ਸੀ।
ਟੀਮ ਦੇ ਮੈਂਬਰ ਐੱਸ.ਆਈ. ਸੁਖਜਿੰਦਰ ਸਿੰਘ ਨੇ ਸਾਹਮਣੇ ਤੋਂ ਇਕ ਨਾਈਜੀਰੀਅਨ ਨੂੰ ਆਉਂਦੇ ਦੇਖਿਆ ਤਾਂ ਉਹ ਪੁਲਸ ਨੂੰ ਦੇਖ ਕੇ ਵਾਪਸ ਮੁੜ ਗਿਆ। ਐੱਸ.ਆਈ. ਸੁਖਜਿੰਦਰ ਨੇ ਉਸ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਹ ਭੱਜਣ ਲੱਗਾ ਪਰ ਪੁਲਸ ਨੇ ਉਸ ਨੂੰ ਥੋੜ੍ਹੀ ਦੂਰ ਤੋਂ ਦਬੋਚ ਲਿਆ। ਇਸ ਦੌਰਾਨ ਉਸ ਨੇ ਜੇਬ ਤੋਂ ਪਲਾਸਟਿਕ ਦਾ ਲਿਫਾਫਾ ਕੱਢ ਕੇ ਬਾਹਰ ਸੁੱਟ ਦਿੱਤਾ। ਐੱਸ.ਆਈ. ਨੇ ਲਿਫਾਫਾ ਹੱਥ 'ਚ ਫੜ ਕੇ ਖੋਲ੍ਹਿਆ ਤਾਂ ਅੰਦਰੋਂ 265 ਗ੍ਰਾਮ ਹੈਰੋਇਨ ਬਰਾਮਦ ਹੋਈ। ਮੁਲਜ਼ਮ ਨੇ ਦੱਸਿਆ ਕਿ ਉਹ ਅਗਸਤ, 2019 'ਚ ਬਿਜ਼ਨੈੱਸ ਵੀਜ਼ੇ 'ਤੇ ਭਾਰਤ ਆਇਆ ਸੀ। ਸੈਕਟਰ-39 ਥਾਣਾ ਪੁਲਸ ਮੁਲਜ਼ਮ ਸਮੱਗਲਰ ਤੋਂ ਪਤਾ ਕਰ ਰਹੀ ਹੈ ਕਿ ਉਸਨੇ ਚੰਡੀਗੜ੍ਹ 'ਚ ਕਿੱਥੇ-ਕਿੱਥੇ ਤੇ ਕਿਸ-ਕਿਸ ਨੂੰ ਹੈਰੋਇਨ ਦੇਣੀ ਸੀ।
ਸੂਬੇ ਅੰਦਰ ਮਾਫੀਆ ਰਾਜ ਦੀ ਜੜ੍ਹ ਸੁਖਬੀਰ ਬਾਦਲ ਨੇ ਲਾਈ : ਚੀਮਾ
NEXT STORY