ਸ੍ਰੀ ਮੁਕਤਸਰ ਸਾਹਿਬ/ਗਿੱਦੜਬਾਹਾ (ਪਵਨ ਤਨੇਜਾ, ਕਟਾਰੀਆ) : ਜ਼ਿਲ੍ਹਾ ਪੁਲਸ ਵੱਲੋਂ ਅੱਜ ਫ਼ਿਰ ਨਾਈਟ ਕਰਫ਼ਿਊ ਦੀ ਉਲੰਘਣਾ ਕਰ ਰਹੇ 8 ਜਣਿਆਂ ਖ਼ਿਲਾਫ਼ ਮਾਮਲੇ ਦਰਜ ਕੀਤੇ ਗਏ ਹਨ। ਅੱਜ ਵੀ ਕਥਿਤ ਦੋਸ਼ੀਆਂ ’ਚੋਂ ਜ਼ਿਆਦਾਤਰ ਦੁਕਾਨਦਾਰ ਵਰਗ ਦੇ ਲੋਕ ਹੀ ਸ਼ਾਮਲ ਹਨ। ਜਾਣਕਾਰੀ ਅਨੁਸਾਰ ਥਾਣਾ ਕੋਟਭਾਈ ਪੁਲਸ ਟੀਮ ਵੱਲੋਂ ਪਿੰਡ ਦੋਦਾ ਵਿਖੇ ਰਾਤ 8 ਵਜੇ ਤੋਂ ਬਾਅਦ ਦੁਕਾਨ ਖੋਲ੍ਹਣ ਦੇ ਦੋਸ਼ ਹੇਠ ਦੁਕਾਨ ਮਾਲਕ ਸੁਖਦੇਵ ਸਿੰਘ ਵਾਸੀ ਦੋਦਾ ਨੂੰ ਕਾਬੂ ਕੀਤਾ ਗਿਆ ਹੈ। ਗਿੱਦੜਬਾਹਾ ਪੁਲਸ ਨੇ ਦੋ ਮਾਮਲਿਆਂ ’ਚ ਰਾਤ ਸਮੇਂ ਦੁਕਾਨਾਂ ਖੋਲ੍ਹਣ ਤੇ ਲੋਕਾਂ ਦਾ ਇਕੱਠ ਕਰਨ ਵਾਲੇ ਦੋ ਦੁਕਾਨਦਾਰਾਂ ਖ਼ਿਲਾਫ਼ ਮਾਮਲੇ ਦਰਜ ਕੀਤੇ ਹਨ। ਕਥਿਤ ਦੋਸ਼ੀਆਂ ਦੀ ਪਛਾਣ ਵਿਨੋਦ ਕੁਮਾਰ ਤੇ ਵਰਿੰਦਰ ਸਿੰਘ ਵਾਸੀ ਗਿੱਦੜਬਾਹਾ ਵਜੋਂ ਹੋਈ ਹੈ।
ਇਸ ਤੋਂ ਇਲਾਵਾ ਥਾਣਾ ਸਿਟੀ ਸ੍ਰੀ ਮੁਕਤਸਰ ਸਾਹਿਬ ਵੱਲੋਂ ਉਕਤ ਉਲੰਘਣਾ ਦੇ ਕੁੱਲ 5 ਮਾਮਲੇ ਦਰਜ ਕੀਤੇ ਗਏ ਹਨ। ਸਥਾਨਕ ਮਲੋਟ ਰੋਡ ’ਤੇ ਬੱਸ ਸਟੈਂਡ ਕੋਲ ਰਾਤ ਦੇ ਕਰੀਬ ਸਵਾ 12 ਵਜੇ ਖੜ੍ਹੇ ਵਿਅਕਤੀ ਚਰਨਾ ਸਿੰਘ ਵਾਸੀ ਗੋਨਿਆਣਾ ਰੋਡ ਨੂੰ ਪੁਲਸ ਨੇ ਕਾਬੂ ਕੀਤਾ ਹੈ। ਇਸ ਤੋਂ ਇਲਾਵਾ ਪ੍ਰਸ਼ਾਸਨ ਦੇ ਤੈਅ ਸਮੇਂ ਬਾਅਦ ਦੁਕਾਨਾਂ ਖੋਲ੍ਹਣ ਵਾਲੇ ਚਾਰ ਦੁਕਾਨਦਾਰਾਂ ਨੂੰ ਕਾਬੂ ਕੀਤਾ ਗਿਆ ਹੈ। ਸਥਾਨਕ ਗੁਰੂ ਗੋਬਿੰਦ ਸਿੰਘ ਪਾਰਕ ਕੋਲ ਰੇਹੜੀ ’ਤੇ ਫਰੂਟ ਵੇਚ ਰਹੇ ਦੀਪਕ ਕੁਮਾਰ ਵਾਸੀ ਆਦਰਸ਼ ਨਗਰ ਸ੍ਰੀ ਮੁਕਤਸਰ ਸਾਹਿਬ, ਰਾਤ ਸਮੇਂ ਦੁਕਾਨ ਖੋਲ੍ਹਣ ਵਾਲੇ ਟੇਲਰ ਮਾਸਟਰ ਸੁਰਿੰਦਰ ਕੁਮਾਰ ਵਾਸੀ ਟਿੱਬੀ ਸਾਹਿਬ ਰੋਡ, ਟਿੱਬੀ ਸਾਹਿਬ ਰੋਡ ’ਤੇ ਦੁਕਾਨ ਖੋਲ੍ਹਣ ਤੇ ਇਕੱਠ ਕਰਨ ਦੇ ਦੋਸ਼ ਹੇਠ ਦੁਕਾਨ ਮਾਲਕ ਸਤਨਾਮ ਸਿੰਘ ਤੇ ਗੋਨਿਆਣਾ ਰੋਡ ’ਤੇ ਰਾਤ ਸਮੇਂ ਘੁੰਮ ਰਹੇ ਵਿਅਕਤੀ ਨਿੱਕਾ ਸਿੰਘ ਵਾਸੀ ਗੋਨਿਆਣਾ ਰੋਡ ਨੂੰ ਪੁਲਸ ਟੀਮਾਂ ਵੱਲੋਂ ਕਾਬੂ ਕੀਤਾ ਗਿਆ ਹੈ। ਕਥਿਤ ਦੋਸ਼ੀਆਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲੇ ਦਰਜ ਕੀਤੇ ਗਏ ਹਨ।
ਚੰਡੀਗੜ੍ਹ ਤੋਂ ਵੱਡੀ ਖ਼ਬਰ : ਸ਼ਹਿਰ 'ਚ ਨਹੀਂ ਲੱਗੇਗਾ Weekend Lockdown, ਪ੍ਰਸ਼ਾਸਨ ਵੱਲੋਂ ਲਿਆ ਗਿਆ ਫ਼ੈਸਲਾ
NEXT STORY