ਪਟਿਆਲਾ (ਪਜੌਲਾ, ਜੋਸਨ) - ਪਟਿਆਲਾ ਜ਼ਿਲੇ ’ਚ ਉਸ ਸਮੇਂ ਹਫੜਾ-ਤਫੜੀ ਮਚ ਗਈ, ਜਦੋਂ ਪਟਿਆਲਾ ਦੀ ਸਨੌਰ ਰੋਡ ’ਤੇ ਸਥਿਤ ਸਬਜ਼ੀ ਮੰਡੀ ਵਿਚ ਨਿਹੰਗ ਸਿੰਘਾਂ ਦੀ ਟੋਲੀ ਨੇ ਪੁਲਸ ਪਾਰਟੀ ’ਤੇ ਹਮਲਾ ਕਰ ਦਿੱਤਾ। ਇਸ ਹਮਲੇ ’ਚ ਨਿਹੰਗ ਸਿੰਘਾਂ ਨੇ ਏ.ਐੱਸ.ਆਈ. ਦਾ ਹੱਥ ਵੱਢ ਦਿੱਤਾ। ਘਟਨਾ ਦੀ ਸੂਚਨਾ ਮਿਲਣ ’ਤੇ ਪੁੱਜੀ ਪੁਲਸ ਨੇ ਜ਼ਖਮੀ ਏ.ਐੱਸ.ਆਈ ਨੂੰ ਹਸਪਤਾਲ ’ਚ ਦਾਖਲ ਕਰਵਾਉਦੇ ਹੋਏ ਇਸ ਮਾਮਲੇ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ। ਦੱਸ ਦੇਈਏ ਕਿ ਇਸ ਹਮਲੇ ’ਚ ਕਈਆਂ ਦੇ ਜ਼ਖਮੀ ਹੋਣ ਦੀ ਸੂਚਨਾ ਮਿਲੀ ਹੈ। ਮਿਲੀ ਜਾਣਕਾਰੀ ਅਨੁਸਾਰ ਮਾਲਵੇ ਦੀ ਸਭ ਤੋਂ ਵੱਡੀ ਸਨੌਰ ਸਥਿਤ ਸਬਜ਼ੀ ਮੰਡੀ ਵਿਚ ਅੱਜ ਸਵੇਰੇ ਸਬਜ਼ੀ ਲੈਣ ਆਏ ਚਾਰ ਨਿਹੰਗ ਸਿੰਘਾਂ ਦੀ ਪੁਲਸ ਵਿਚਕਾਰ ਜ਼ੋਰਦਾਰ ਝੜਪ ਹੋ ਗਈ, ਜਿਸ ਵਿਚ ਐੱਸ.ਐੱਚ.ਓ ਸਮੇਤ ਕਈ ਪੁਲਸ ਮੁਲਾਜ਼ਮ ਜ਼ਖਮੀ ਹੋ ਗਏ।
ਪੁਲਸ ਪਾਰਟੀ ’ਤੇ ਹਮਲਾ ਕਰਨ ਤੋਂ ਬਾਅਦ ਚਾਰੇ ਨਿੰਹਗ ਸਿੰਘ ਆਪਣੀ ਗੱਡੀ ਲੈ ਕੇ ਮੌਕੇ ਤੋਂ ਨਿਕਲ ਗਏ। ਅਸਲ ਵਿਚ ਸਬਜ਼ੀ ਮੰਡੀ ਦੇ ਅੰਦਰ ਜਾਣ ਲਈ ਇਕ ਵਿਸ਼ੇਸ਼ ਪਾਸ ਦੀ ਲੋੜ ਹੈ, ਜੋ ਕਿਸਾਨਾਂ, ਆੜਤੀਆਂ ਜਾਂ ਸਬਜ਼ੀ ਦੀਆਂ ਰੇਹੜੀਆਂ ਲਗਾਉਣ ਵਾਲਿਆਂ ਕੋਲ ਹਨ। ਪਾਸ ਤੋਂ ਬਿਨਾਂ ਕਿਸੇ ਵੀ ਵਿਅਕਤੀ ਨੂੰ ਮੰਡੀ ਦੇ ਅੰਦਰ ਜਾਣ ਦੀ ਇਜਾਜ਼ਤ ਨਹੀਂ। ਉਕਤ ਸਿੰਘਾਂ ਨੂੰ ਜਦੋਂ ਪੁਲਸ ਪਾਰਟੀ ਨੇ ਪਹਿਲਾਂ ਰੋਕਿਆ ਤਾਂ ਉਹ ਭਾਰੀ ਭੀੜ ਵਿਚ ਪੁਲਸ ਫੋਰਸ ਦੇ ਉਲਝੀ ਹੋਣ ਕਾਰਨ ਅੰਦਰ ਐਂਟਰੀ ਕਰ ਗਏ।
ਪੜ੍ਹੋ ਇਹ ਵੀ ਖਬਰ - ਪੰਜਾਬ ਦੀਆਂ ਇਨ੍ਹਾਂ ਸ਼ਾਹੀ ਝੁੱਗੀਆਂ 'ਚ ਬਣੀ ਦਾਵਤ, ਦੇਖ ਤੁਸੀਂ ਵੀ ਰਹਿ ਜਾਓਗੇ ਦੰਗ (ਵੀਡੀਓ)

ਪੁਲਸ ਨੇ ਅੰਦਰ ਜਾ ਕੇ ਜਦੋਂ ਉਨ੍ਹਾਂ ਨੂੰ ਰੋਕਿਆ ਤਾਂ ਉਨ੍ਹਾਂ ਨੇ ਪੁਲਸ ’ਤੇ ਹਮਲਾ ਕਰ ਦਿੱਤਾ। ਇਸ ਮੌਕੇ ਉਨ੍ਹਾਂ ਨੇ ਕਈ ਪੁਲਸ ਮੁਲਾਜ਼ਮਾਂ ਨੂੰ ਕੁੱਟਿਆ ਅਤੇ ਐੱਸ.ਐੱਚ.ਓ. ਬਿਕਰ ਸਿੰਘ, ਹਰਜੀਤ ਸਿੰਘ ਏ.ਐੱਸ.ਆਈ, ਸੁਖਵਿੰਦਰ ਸਿੰਘ ਤੇ ਰਾਜ ਕੁਮਾਰ ਜ਼ਖਮੀ ਹੋ ਗਏ। ਲੜਾਈ ਵਿਚ ਇਕ ਮੁਲਾਜ਼ਮ ਦਾ ਗੁੱਟ ਵੀ ਵੱਢਿਆ ਗਿਆ ਹੈ। ਹਮਲੇ ਦਾ ਪਤਾ ਚਲਦੇ ਸਾਰ ਐੱਸ.ਐੱਸ.ਪੀ ਪਟਿਆਲਾ ਵੀ ਪਹੁੰਚ ਗਏ ਅਤੇ ਸਨੌਰ ਮੰਡੀ ਵਿਚ ਭਾਰੀ ਪੁਲਸ ਫੋਰਸ ਇਕੱਠੀ ਹੋ ਗਈ । ਇਸ ਘਟਨਾ ਤੋਂ ਬਾਅਦ ਪੁਲਸ ਨੇ ਹਲਕਾ ਸਨੌਰ ਦੇ ਕਸਬਾ ਬਲਬੇੜੇ ਨੇੜੇ ਗੁਰਦੁਆਰਾ ਖਿੱਚੜੀ ਸਾਹਿਬ ਨੂੰ ਘੇਰਾ ਪਾ ਲਿਆ ਤਾਂ ਜੋ ਪੁਲਸ ’ਤੇ ਹਮਲਾ ਕਰਨ ਵਾਲੇ ਨਿਹੰਗ ਸਿੰਘਾਂ ਨੂੰ ਗ੍ਰਿਫਤਾਰ ਕੀਤਾ ਜਾ ਸਕੇ।
ਪੜ੍ਹੋ ਇਹ ਵੀ ਖਬਰ - ਪੁਲਸ ਪਾਰਟੀ ’ਤੇ ਹੋਏ ਹਮਲੇ ਦੀ ਸੁਖਬੀਰ, ਹਰਸਿਮਰਤ ਬਾਦਲ ਤੇ ਮਜੀਠੀਆ ਵਲੋਂ ਨਿਖੇਧੀ

ਹਮਲਾਵਾਰਾਂ ’ਤੇ ਸਖਤ ਕਾਰਵਾਈ ਹੋਵੇਗੀ : ਡੀ.ਐੱਸ.ਪੀ. ਅਜੈ ਪਾਲ
ਹਲਕਾ ਸਨੌਰ ਦੇ ਡੀ.ਐੱਸ.ਪੀ.ਅਜੈਪਾਲ ਸਿੰਘ ਅਤੇ ਸਨੋਰ ਠਾਣੇ ਦੇ ਐੱਸ.ਐੱਚ.ਓ ਕਰਮਜੀਤ ਸਿੰਘ ਨੇ ਇਸ ਘਟਨਾ ਦੇ ਸਬੰਧ ’ਚ ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਪੁਲਸ ਪਾਰਟੀ ’ਤੇ ਹਮਲਾ ਕਰਨਾ ਬੇਹੱਦ ਮੰਦਭਾਗੀ ਗੱਲ ਹੈ। ਅਜਿਹਾ ਕਰਨ ਵਾਲੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ।


ਪੰਜਾਬ ਦੇ ਕਿਸਾਨਾਂ ਲਈ ਗੁੱਡ ਨਿਊਜ਼, ਕਣਕ ਮੰਡੀ ਲਿਜਾਣ ਲਈ ਇੰਝ ਬਣਾਓ ਈ-ਪਾਸ
NEXT STORY