ਗੜ੍ਹਸ਼ੰਕਰ- ਭਾਜਪਾ ਦੀ ਹਲਕਾ ਗੜ੍ਹਸ਼ੰਕਰ ਤੋਂ ਇੰਚਾਰਜ ਨਿਮਿਸ਼ਾ ਮਹਿਤਾ ਨੇ ਗੜ੍ਹਸ਼ੰਕਰ ਨੂੰ ਨਵੇਂ ਬਣਨ ਜਾ ਰਹੇ ਜ਼ਿਲ੍ਹੇ ਸ੍ਰੀ ਅਨੰਦਪੁਰ ਸਾਹਿਬ ਨਾਲ ਜੋੜਨ ਦੇ ਮਸਲੇ 'ਤੇ ਹਲਕਾ ਵਿਧਾਇਕ ਅਤੇ ਪੰਜਾਬ ਸਰਕਾਰ ਦੇ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੋੜੀ ਨੂੰ ਆਪਣਾ ਪੱਖ ਸਪੱਸ਼ਟ ਕਰਨ ਲਈ ਕਿਹਾ ਹੈ। ਨਿਮਿਸ਼ਾ ਮਹਿਤਾ ਨੇ ਕਿਹਾ ਕਿ ਜਿਸ ਦਿਨ ਤੋਂ ਇਸ ਸਬੰਧੀ ਖ਼ਬਰਾਂ ਅਤੇ ਚਰਚਾਵਾਂ ਸ਼ੁਰੂ ਹੋਈਆਂ ਹਨ, ਉਸ ਦਿਨ ਤੋਂ ਹਲਕਾ ਵਿਧਾਇਕ ਰੋੜੀ ਚੁੱਪੀ ਤਾਰੀ ਬੈਠੇ ਹਨ। ਉਨ੍ਹਾਂ ਕਿਹਾ ਕਿ ਗੜ੍ਹਸ਼ੰਕਰ ਵਿਧਾਇਕ ਜੈ ਕ੍ਰਿਸ਼ਨ ਰੋੜੀ ਨੂੰ ਇਸ ਗੰਭੀਰ ਮਸਲੇ 'ਤੇ ਪਹਿਲਾਂ ਇਹ ਗੱਲ ਮੀਡੀਆ ਅਤੇ ਸੋਸ਼ਲ ਮੀਡੀਆ ਰਾਹੀਂ ਸਪੱਸ਼ਟ ਕਰਨੀ ਚਾਹੀਦੀ ਹੈ ਕਿ ਕੀ ਉਹ ਗੜ੍ਹਸ਼ੰਕਰ ਨੂੰ ਸ੍ਰੀ ਅਨੰਦਪਿਰ ਸਾਹਿਬ ਨਾਲ ਜੋੜਨ ਦੇ ਹੱਕ ਵਿਚ ਹਨ ਜਾਂ ਇਸ ਦੇ ਖ਼ਿਲਾਫ਼ ਹਨ ? ਤਾਂ ਜੋ ਹਲਕਾ ਗੜ੍ਹਸ਼ੰਕਰ ਦੀ ਜਨਤਾ ਅਤੇ ਸੂਝਵਾਨ ਵੋਟਰਾਂ ਨੂੰ ਪਤਾ ਲੱਗ ਸਕੇ ਕਿ ਉਨ੍ਹਾਂ ਨੇ ਜਿਸ ਸ਼ਖਸ ਨੂੰ ਵੋਟਾਂ ਪਾ ਕੇ ਜਿਤਾਇਆ ਸੀ ਕਿ ਉਹ ਉਨ੍ਹਾਂ ਦੇ ਹੱਕ ਵਿਚ ਖੜ੍ਹੇ ਹਨ ਜਾਂ ਖ਼ਿਲਾਫ਼ ?
ਇਹ ਵੀ ਪੜ੍ਹੋ:ਜਲੰਧਰ 'ਚ ਦਿਨ-ਦਿਹਾੜੇ ਵੱਡੀ ਵਾਰਦਾਤ! ਜਿਊਲਰਜ਼ ਦੀ ਦੁਕਾਨ 'ਤੇ ਵੱਡੀ ਲੁੱਟ
ਉਨ੍ਹਾਂ ਕਿਹਾ ਕਿ ਹਲਕਾ ਗੜ੍ਹਸ਼ੰਕਰ ਵਾਸੀ ਇਸ ਚਿੰਤਾ ਵਿਚ ਪਏ ਹਨ ਕਿ ਹਲਕਾ ਗੜ੍ਹਸ਼ੰਕਰ ਦਾ ਜ਼ਿਲ੍ਹਾ ਬਦਲਣ 'ਤੇ ਉਨ੍ਹਾਂ ਨੂੰ ਕਿੰਨੀ ਖੱਜਲ-ਖੁਆਰੀ ਝੱਲਣੀ ਪਵੇਗੀ। ਜੇਕਰ ਹਲਕਾ ਗੜ੍ਹਸ਼ੰਕਰ ਨੂੰ ਸ੍ਰੀ ਅਨੰਦਪੁਰ ਸਾਹਿਬ ਨਾਲ ਜੋੜਿਆ ਗਿਆ ਤਾਂ ਸ਼ਾਮ ਅਤੇ ਰਾਤ ਨੂੰ ਵਾਪਸੀ ਕਰਨ ਲਈ ਸ੍ਰੀ ਅਨੰਦਪੁਰ ਸਾਹਿਬ ਤੋਂ ਗੜ੍ਹਸ਼ੰਕਰ ਵਾਲਾ ਰਸਤਾ ਜੰਗਲ ਵਾਲਾ ਇਲਾਕਾ ਅਤੇ ਇਹ ਹਸਤਾ ਮਾਈਨਿੰਗ ਦੇ ਟਿੱਪਰਾਂ ਨਾਲ ਭਰਿਆ ਰਹਿਣ ਕਰਕੇ ਅਸੁਰੱਖਿਅਤ ਹੈ ਅਤੇ ਇਸ ਸੜਕ 'ਤੇ ਆਪਣੇ ਲੋਕਾਂ ਨੂੰ ਸ਼ਾਮ ਸਮੇਂ ਜੇਕਰ ਕਿਤੇ ਜਾਣਾ ਪੈ ਜਾਵੇ ਤਾਂ ਉਹ ਮੌਤ ਨਾਲ ਖੇਡਣ ਦੇ ਬਰਾਬਰ ਹੀ ਹੋਵੇਗਾ।
ਨਿਮਿਸ਼ਾ ਮਹਿਤਾ ਨੇ ਕਿਹਾ ਕਿ ਅੱਜ ਤਾਂ ਸਿਹਤ ਦੀ ਵਧੇਰੇ ਬਿਪਤਾ ਪੈਣ 'ਤੇ ਗੜ੍ਹਸ਼ੰਕਰ ਅਤੇ ਮਾਹਿਲਪੁਰ ਤੋਂ ਸਾਨੂੰ ਹੁਸ਼ਿਆਰਪੁਰ ਦੇ ਸਿਵਲ ਹਸਪਤਾਲ ਭੇਜਿਆ ਜਾਂਦਾ ਹੈ ਪਰ ਜੇਕਰ ਸਾਨੂੰ ਆਨੰਦਪੁਰ ਸਾਹਿਬ ਨਾਲ ਜੋੜ ਦਿੱਤਾ ਗਿਆ ਤਾਂ ਕੇਸ ਸ੍ਰੀ ਅਨੰਦਪੁਰ ਸਾਹਿਬ ਨੂੰ ਰੈਫਰ ਕੀਤੇ ਜਾਣਗੇ ਅਤੇ ਹਨ੍ਹੇਰੇ-ਸੁਵੇਲੇ ਉਧਰ ਪਹੁੰਚਣਾ ਆਪਣੇ 'ਆਪ' ਨੂੰ ਖ਼ਤਰੇ ਵਿਚ ਪਾਉਣ ਵਾਲੀ ਗੱਲ ਹੋਵੇਗੀ।
ਇਹ ਵੀ ਪੜ੍ਹੋ: ਪਾਕਿ ਖ਼ੁਫ਼ੀਆ ਏਜੰਸੀਆਂ ਬਾਰੇ ਹੈਰਾਨ ਕਰਦੇ ਖ਼ੁਲਾਸੇ! ਪੰਜਾਬ 'ਚ ਆਰਮੀ ਸਟੇਸ਼ਨਾਂ 'ਤੇ ਵਧਾਈ ਸੁਰੱਖਿਆ
ਨਿਮਿਸ਼ਾ ਮਹਿਤਾ ਨੇ ਕਿਹਾ ਕਿ ਮਾਹਿਲਪੁਰ ਅਤੇ ਸੈਲਾ ਖ਼ੁਰਦ ਲਾਗੇ ਪੈਂਦੇ ਪਿੰਡਾਂ ਵਾਲਿਆਂ ਨੂੰ 4 ਬੱਸਾਂ ਬਦਲ ਕੇ ਸ੍ਰੀ ਅਨੰਦਪੁਰ ਸਾਹਿਬ ਪਹੁੰਚਣਾ ਪਵੇਗਾ, ਇਸੇ ਤਰ੍ਹਾਂ ਗੜ੍ਹਸ਼ੰਕਰ ਦੇ ਪਿੰਡਾਂ ਵਾਲੇ ਲੋਕਾਂ ਨੂੰ 3 ਬੱਸਾਂ ਬਦਲ ਕੇ ਜ਼ਿਲ੍ਹਾ ਹੈੱਡਕੁਆਰਟਰ ਪਹੁੰਚਣਾ ਪਵੇਗਾ ਅਤੇ ਬੀਤ ਇਲਾਕੇ ਵਿਚੋਂ ਸਿਰਫ਼ ਦੋ ਜਾਂ ਤਿੰਨ ਬੱਸਾਂ ਵੀ ਉਧਰ ਜਾਂਦੀਆਂ ਹਨ, ਉਹ ਵੀ ਹਿਮਾਚਲ ਪ੍ਰਦੇਸ਼ ਦਾ ਕੁਝ ਇਲਾਕਾ ਪਾਰ ਕਰਕੇ।
ਨਿਮਿਸ਼ਾ ਮਹਿਤਾ ਨੇ ਕਿਹਾ ਕਿ 'ਆਪ' ਹਲਕਾ ਵਿਧਾਇਕ ਰੋੜੀ ਕੋਲ ਆਪਣੀ ਸਰਕਾਰ ਵਿਚ ਡਿਪਟੀ ਸਪੀਕਰ ਦਾ ਵੱਡਾ ਅਤੇ ਤਾਕਤਵਰ ਅਹੁਦਾ ਹੈ ਜੋਕਿ ਉਨ੍ਹਾਂ ਨੂੰ ਗੜ੍ਹਸ਼ੰਕਰ ਦੇ ਲੋਕਾਂ ਵੱਲੋਂ ਦਿੱਤੀ ਚੁਣਾਵੀ ਜਿੱਤ ਦੇ ਆਧਾਰ 'ਤੇ ਮਿਲਿਆ ਹੈ ਅਤੇ ਅੱਜ ਲੋਕਾਂ ਦੀ ਬਖ਼ਸ਼ੀ ਤਾਕਤ ਨੂੰ ਲੋਕਾਂ ਦੀ ਭਲਾਈ ਅਤੇ ਹੱਕਾਂ ਦੀ ਰਾਖੀ ਲਈ ਵਰਤਣ ਤੋਂ ਰੋੜੀ ਪਿੱਛੇ ਕਿਉਂ ਹਟ ਰਹੇ ਹਨ ? ਉਨ੍ਹਾਂ ਕਿਹਾ ਕਿ ਅੱਜ ਰੋੜੀ ਲਈ ਨਾ ਤਾਂ ਮੁੱਖ ਮੰਤਰੀ ਨੂੰ ਮਿਲਣਾ ਔਖਾ ਹੈ ਅਤੇ ਨਾ ਹੀ ਕੈਬਨਿਟ ਮੰਤਰੀਆਂ ਨੂੰ। ਉਹ ਲੋਕਾਂ ਨੂੰ ਦੱਸਣ ਕਿ ਹਾਲੇ ਤੱਕ ਉਨ੍ਹਾਂ ਇਸ ਮਸਲੇ ਨੂੰ ਸੁਲਝਾਉਣ ਲਈ ਆਪਣੀ ਸਰਕਾਰ ਤੋਂ ਹਾਮੀ ਕਿਉਂ ਨਹੀਂ ਭਰਵਾਈ। ਉਨ੍ਹਾਂ ਕਿਹਾ ਕਿ ਜੇਕਰ ਰੋੜੀ ਇਸ ਮਸਲੇ 'ਤੇ ਆਪਣਾ ਪੱਖ ਸਪੱਸ਼ਟ ਨਹੀਂ ਕਰਦੇ ਤਾਂ ਜਨਤਾ ਨੂੰ ਇਹ ਯਕੀਨ ਹੋ ਜਾਵੇਗਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਜੋਕਿ ਉਨ੍ਹਾਂ ਦੀ ਆਪਣੀ ਸਰਕਾਰ ਹੈ, ਉਸ ਤੋਂ ਗੜ੍ਹਸ਼ੰਕਰ ਨੂੰ ਸ੍ਰੀ ਅਨੰਦਪੁਰ ਸਾਹਿਬ ਨਾਲ ਜੋੜਨ ਦਾ ਧੱਕਾ ਉਹ ਖ਼ੁਦ ਆਪ ਗੜ੍ਹਸ਼ੰਕਰ ਵਾਸੀਆਂ ਨਾਲ ਕਰਵਾ ਰਹੇ ਹਨ।
ਇਹ ਵੀ ਪੜ੍ਹੋ: ਪੰਜਾਬ 'ਚ ਇਨ੍ਹਾਂ ਲੋਕਾਂ ਲਈ ਖ਼ੁਸ਼ਖ਼ਬਰੀ! ਖ਼ਾਤਿਆਂ 'ਚ ਆਈ ਰਾਸ਼ੀ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਟ੍ਰਾਈਡੈਂਟ ਗਰੁੱਪ ਵੱਲੋਂ ਵਿਸ਼ਾਲ ਮੁਫਤ ਮੈਡੀਕਲ ਕੈਂਪ ਦੀ ਸ਼ੁਰੂਆਤ, 5 ਦਸੰਬਰ ਤਕ ਰਹੇਗਾ ਜਾਰੀ
NEXT STORY