ਮੰਡੀ ਬਰੀਵਾਲਾ - ਨਹਿਰੀ ਮਹਿਕਮੇ ਦੀ ਮਾੜੀ ਕਾਰਗੁਜ਼ਾਰੀ ਕਾਰਨ ਮਾਂਗਟਕੇਰ ਤੇ ਖੱਪਿਆਂ ਵਾਲੀ ਦੇ ਕਿਸਾਨਾਂ ਨੂੰ ਫਸਲਾਂ ਨੂੰ ਲਾਉਣ ਲਈ ਸੂਏ ਦਾ ਪਾਣੀ ਨਹੀਂ ਮਿਲ ਰਿਹਾ ਹੈ। ਕਿਸਾਨ ਸੁਖਵੀਰ ਸਿੰਘ, ਗੁਰਭੇਜ ਸਿੰਘ, ਸ਼ਿਵਰਾਜ ਸਿੰਘ, ਜਗਜੀਤ ਸਿੰਘ, ਸੁਖਦੇਵ ਸਿੰਘ, ਸ਼ਿੰਗਾਰਾ ਸਿੰਘ ਸਰਪੰਚ, ਨਿਰਮਲ ਸਿੰਘ ਪੰਚ, ਸਰਵਨ ਸਿੰਘ ਸਾਬਕਾ ਸਰਪੰਚ, ਕੁਲਦੀਪ ਸਿੰਘ, ਰਾਮਾ ਸਿੰਘ ਬਰਾੜ, ਜਗਦੀਸ਼ ਸਿੰਘ ਤੇ ਗੁਰਤੇਜ ਸਿੰਘ ਨੇ ਦੱਸਿਆ ਕਿ ਮਾਂਗਟਕੇਰ ਤੇ ਖੱੱਪਿਆਂ ਵਾਲੀ ਪਿੰਡ ਨੂੰ ਮੁਦਕੀ ਮਾਇਨਰ ਵਿਚੋਂ ਕਈ ਪਿੰਡਾਂ ਨੂੰ ਪਾਣੀ ਦੀ ਸਪਲਾਈ ਦੇਣ ਵਾਲੇ ਸੂਏ ਰਾਹੀਂ ਸਾਡੇ ਪਿੰਡਾਂ ਨੂੰ ਮੋਘਾ ਨੰਬਰ 127360 ਤੋਂ ਲਗਭਗ 280 ਏਕੜ ਕਰਬੇ ਨੂੰ ਪਾਣੀ ਦਿੱਤਾ ਜਾ ਰਿਹਾ ਹੈ ਪਰ ਉਨ੍ਹਾਂ ਅਨੁਸਾਰ ਇਸ ਸੂਏ ਨੂੰ ਬਣਾਉਣ ਸਮੇਂ ਠੇਕੇਦਾਰ ਵੱਲੋਂ ਆਪਣੀ ਮਰਜ਼ੀ ਅਨੁਸਾਰ ਬਿਲਕੁਲ ਅਣਜਾਣ ਰਾਜ ਮਿਸਤਰੀਆਂ ਦੁਆਰਾ ਸੂਆ ਤਿਆਰ ਕਰਵਾਇਆ ਗਿਆ ਤੇ ਇਸ ਸੂਏ ਦੇ ਹੇਠਲੇ ਲੈਵਲ ਨੂੰ ਉੱਚਾ ਰੱਖ ਦਿੱਤਾ ਗਿਆ ਸੀ, ਜਿਸ ਕਾਰਨ ਪਾਣੀ ਦੀ ਸਪਲਾਈ ਨਾ-ਮਾਤਰ ਹੀ ਮਿਲ ਰਹੀ ਹੈ।
ਉਨ੍ਹਾਂ ਦੱਸਿਆ ਕਿ ਸਬੰਧਿਤ ਮਹਿਕਮੇ ਵੱਲੋਂ ਕਾਫੀ ਲੰਮੇ ਸਮੇਂ ਤੋਂ ਇਸ ਸੂਏ ਦੀ ਸਾਫ-ਸਫਾਈ ਵੀ ਨਹੀਂ ਕਰਵਾਈ ਗਈ, ਜਿਸ ਕਾਰਨ ਪਾਣੀ ਉੱਚਾ ਹੋਣ ਕਾਰਨ ਅੱਗੇ ਟਾਈਲਾਂ ਤੱਕ ਪੂਰਾ ਪਾਣੀ ਨਹੀਂ ਪਹੁੰਚ ਰਿਹਾ। ਉਨ੍ਹਾਂ ਨੇ ਸੂਬਾ ਸਰਕਾਰ ਤੇ ਸੰਬੰਧਿਤ ਨਹਿਰੀ ਮਹਿਕਮੇ ਤੋਂ ਮੰਗ ਕੀਤੀ ਕਿ ਇਸ ਸੂਏ ਦੀ ਸਾਫ-ਸਫਾਈ ਜਲਦ ਤੋਂ ਜਲਦ ਕਰਵਾਈ ਜਾਵੇ ਤਾਂ ਜੋ ਫਸਲਾਂ ਨੂੰ ਸੋਕੇ ਦੀ ਮਾਰ ਤੋਂ ਬਚਾਇਆ ਜਾ ਸਕੇ।
ਕੀ ਕਹਿਣਾ ਹੈ ਐੱਸ. ਡੀ. ਓ. ਦਾ?
ਨਹਿਰੀ ਮਹਿਕਮੇ ਦੇ ਐੱਸ. ਡੀ. ਓ. ਹਰਬੰਸ ਸਿੰਘ ਬਰਾੜ ਨੇ ਕਿਹਾ ਕਿ ਇਸ ਸੂਏ ਦੀ ਸਾਫ-ਸਫਾਈ ਕਰਨ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਵੱਲੋਂ ਪਿੰਡ ਸੱਕਾਂਵਾਲੀ ਤੋਂ ਅੱਗੇ ਨਰੇਗਾ ਮਜ਼ਦੂਰਾਂ ਨੂੰ ਦਿੱਤੀ ਗਈ ਹੈ ਤੇ ਨਰੇਗਾ ਮਜ਼ਦੂਰ ਅਜਕੱਲ ਝੋਨਾ ਲਾਉਣ ਵਿਚ ਲੱਗੇ ਹੋਏ ਹਨ, ਜਿਸ ਕਾਰਨ ਇਸ ਸੂਏ ਦੀ ਸਾਫ-ਸਫਾਈ ਨਹੀਂ ਹੋ ਸਕੀ। ਦੂਜੀ ਗੱਲ ਲੈਵਲ ਉੱਚਾ ਬਣਾਏ ਜਾਣ ਦੀ ਹੈ ਉਹ ਠੇਕਦਾਰ ਵੱਲੋਂ ਮਹਿਕਮੇ ਦੇ ਬਣੇ ਹੋਏ ਐਸਟੀਮੇਟ ਅਨੁਸਾਰ ਹੀ ਬਣਾਇਆ ਗਿਆ ਹੈ। ਫਿਰ ਵੀ ਉਕਤ ਦੋਵਾਂ ਪਿੰਡਾਂ ਦੇ ਕਿਸਾਨਾਂ ਨੂੰ ਕੱਲ ਤੱਕ ਪੂਰਾ ਪਾਣੀ ਮੁਹੱਈਆ ਕਰਵਾ ਦਿੱਤਾ ਜਾਵੇਗਾ।
ਸ਼ਹੀਦ ਭਗਤ ਸਿੰਘ ਚੌਕ 'ਚ ਖੁਲ੍ਹਾ ਸੀਵਰੇਜ ਹੋਲ ਦੇ ਰਿਹੈ ਹਾਦਸਿਆਂ ਨੂੰ ਸੱਦਾ
NEXT STORY