ਜਲੰਧਰ, (ਰਮਨ)— ਥਾਣਾ ਡਵੀਜ਼ਨ ਨੰਬਰ 1 ਅਧੀਨ ਪੈਂਦੇ ਵਰਕਸ਼ਾਪ ਚੌਕ ਵਿਚ ਨੋ ਐਂਟਰੀ ਜ਼ੋਨ ਵਿਚ ਕਣਕ ਨਾਲ ਭਰੇ ਟਰੱਕ ਦੀ ਲਪੇਟ ਵਿਚ ਆਉਣ ਨਾਲ ਐਕਟਿਵਾ ਸਵਾਰ ਔਰਤ ਰਾਜ ਰਾਣੀ ਪਤਨੀ ਪ੍ਰੇਮ ਦਾਸ ਵਾਸੀ ਨਿਊ ਜਵਾਲਾ ਨਗਰ ਮਕਸੂਦਾਂ ਦੀ ਮੌਤ ਹੋ ਗਈ।
ਮ੍ਰਿਤਕ ਔਰਤ ਦੁਪਹਿਰ 11 ਵਜੇ ਦੇ ਕਰੀਬ ਮਕਸੂਦਾਂ ਤੋਂ ਮਾਈ ਹੀਰਾਂ ਗੇਟ ਬਾਜ਼ਾਰ ਲਈ ਸਕੂਟਰੀ ਨੰਬਰ (ਪੀ ਬੀ 08 ਬੀ. ਟੀ. 5289) 'ਤੇ ਨਿਕਲੀ ਸੀ ਕਿ ਰਸਤੇ ਵਿਚ ਵਰਕਸ਼ਾਪ ਚੌਕ ਦੇ ਕੋਲ ਦਾਣਾ ਮੰਡੀ ਵੱਲ ਆਪਣੀ ਸਕੂਟਰੀ ਮੋੜਨ ਲਈ ਖੜ੍ਹੀ ਹੋਈ ਸੀ ਕਿ ਅਚਾਨਕ ਵਰਕਸ਼ਾਪ ਚੌਕ ਨੋ ਐਂਟਰੀ ਜ਼ੋਨ ਤੋਂ ਤੇਜ਼ ਰਫਤਾਰ ਟਰੱਕ (ਪੀ ਬੀ 08 ਪੀ. ਐੱਮ. 1764) ਨੇ ਔਰਤ ਨੂੰ ਆਪਣੀ ਲਪੇਟ ਵਿਚ ਲੈ ਲਿਆ। ਹਾਦਸਾ ਇੰਨਾ ਖਤਰਨਾਕ ਸੀ ਕਿ ਤੇਜ਼ ਰਫਤਾਰ ਟਰੱਕ ਔਰਤ ਨੂੰ ਕੁਚਲਦਾ ਹੋਇਆ ਅੱਗੇ ਨਿਕਲ ਗਿਆ ਅਤੇ ਔਰਤ ਦੀ ਮੌਕੇ 'ਤੇ ਮੌਤ ਹੋ ਗਈ।
ਇਸ ਦੌਰਾਨ ਟਰੱਕ ਚਾਲਕ ਮੌਕੇ ਤੋਂ ਫਰਾਰ ਹੋਣ ਲਈ ਭੱਜਿਆ ਪਰ ਉਥੇ ਮੌਜੂਦ ਲੋਕਾਂ ਨੇ ਉਸ ਨੂੰ ਫੜ ਲਿਆ ਅਤੇ ਨਾਕੇ 'ਤੇ ਖੜ੍ਹੀ ਪੁਲਸ ਹਵਾਲੇ ਕਰ ਦਿੱਤਾ। ਮੌਕੇ 'ਤੇ ਪੁਲਸ ਕਰਮਚਾਰੀ ਨੇ ਥਾਣਾ ਨੰਬਰ 1 ਦੀ ਪੁਲਸ ਨੂੰ ਸੂਚਿਤ ਕੀਤਾ ਜੋ ਘਟਨਾ ਵਾਲੀ ਥਾਂ ਤੋਂ ਦੋਸ਼ੀ ਨੂੰ ਥਾਣੇ ਲੈ ਗਈ ਅਤੇ ਟਰੱਕ ਨੂੰ ਥਾਣਾ ਨੰਬਰ 2 ਵਿਚ ਖੜ੍ਹਾ ਕਰਵਾ ਦਿੱਤਾ। ਪੁਲਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ। ਮੌਕੇ 'ਤੇ ਪਹੁੰਚੇ ਮ੍ਰਿਤਕ ਔਰਤ ਦੇ ਪੁੱਤਰ ਰਾਜੇਸ਼ ਕੁਮਾਰ ਨੇ ਦੱਸਿਆ ਕਿ ਉਸਦੀ ਮਾਂ 15 ਮਿੰਟ ਪਹਿਲਾਂ ਹੀ ਉਸਨੂੰ ਮਿਲ ਕੇ ਘਰ ਲਈ ਨਿਕਲੀ ਸੀ। ਉਹ ਮਕਸੂਦਾਂ ਵਿਚ ਹੀ ਕੱਪੜੇ ਦੀ ਦੁਕਾਨ 'ਤੇ ਕੰਮ ਕਰਦੀ ਹੈ। ਕੰਮ ਦੇ ਸਿਲਸਿਲੇ ਵਿਚ ਮਾਈ ਹੀਰਾਂ ਬਾਜ਼ਾਰ ਜਾ ਰਹੀ ਸੀ ਕਿ ਥੋੜ੍ਹੀ ਦੇਰ ਬਾਅਦ ਉਸਨੂੰ ਫੋਨ 'ਤੇ ਸੂਚਨਾ ਮਿਲੀ ਕਿ ਉਸਦੀ ਮਾਤਾ ਦਾ ਐਕਸੀਡੈਂਟ ਹੋ ਗਿਆ ਹੈ। ਉਹ ਮੌਕੇ 'ਤੇ ਪਹੁੰਚਿਆ ਤੇ ਦੇਖਿਆ ਕਿ ਉਸਦੀ ਮਾਂ ਦੀ ਮੌਤ ਹੋ ਚੁੱਕੀ ਸੀ। ਦੇਰ ਸ਼ਾਮ ਪੁਲਸ ਨੇ ਟਰੱਕ ਚਾਲਕ ਕਮਲਜੀਤ ਉਰਫ ਕਾਕਾ ਪੁੱਤਰ ਨਿਰੰਜਣ ਦਾਸ ਨਿਵਾਸੀ ਹਰਿਦਆਲ ਨਗਰ 'ਤੇ ਧਾਰਾ 279, 304 ਏ, 427 ਦੇ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਬੱਸ ਸਟੈਂਡ 'ਚ ਅਫੀਮ ਵੇਚਦੇ ਪਤੀ-ਪਤਨੀ ਕਾਬੂ
NEXT STORY