ਕਾਦੀਆਂ (ਜ਼ੀਸ਼ਾਨ)- ਪਿੰਡ ਔਲਖ ਕਲਾਂ ਵਿਚ ਬੀਤੇ 6 ਦਿਨਾਂ ਤੋਂ ਪਰਿਵਾਰ ਵੱਲੋਂ ਘਰ ’ਚ ਮ੍ਰਿਤਕ ਰਣਯੋਧ ਸਿੰਘ ਦੀ ਦੇਹ ਰੱਖ ਕੇ ਕਾਤਲਾਂ ਦੇ ਖ਼ਿਲਾਫ ਸਖ਼ਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ।
ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਦਾ ਦੋਸ਼ ਹੈ ਕਿ ਰਣਯੋਧ ਸਿੰਘ ਦਾ ਬਟਾਲਾ ਸ਼ਹਿਰ ਦੇ ਕਾਹਨੂੰਵਾਨ ਰੋਡ ’ਤੇ ਉਸ ਦੇ ਘਰ ’ਚ ਕਤਲ ਕੀਤਾ ਗਿਆ। ਉਨ੍ਹਾਂ ਸ਼ੱਕ ਜ਼ਾਹਿਰ ਕੀਤਾ ਕਿ ਨੌਜਵਾਨ ਦੇ ਕਤਲ ’ਚ ਮ੍ਰਿਤਕ ਦੀ ਪਤਨੀ ਅਤੇ ਹੋਰ ਵਿਅਕਤੀ ਸ਼ਾਮਲ ਹਨ।
ਇਹ ਵੀ ਪੜ੍ਹੋ- ਕੱਲ੍ਹ ਲੱਗਿਆ 'ਛੁਆਰਾ', ਅੱਜ ਖੜ੍ਹੇ ਪੈਰ ਵਿਆਹ ਤੋਂ ਮੁਕਰ ਗਈ ਲਾੜੀ, ਖ਼ਾਲੀ ਹੱਥ ਮੁੜੀ ਬਰਾਤ
ਪਰਿਵਾਰ ਨੇ ਕਿਹਾ ਕਿ ਜਦ ਤੱਕ ਕਾਤਲਾਂ ਨੂੰ ਸਜ਼ਾ ਨਹੀਂ ਮਿਲਦੀ, ਉਹ ਅੰਤਿਮ ਸੰਸਕਾਰ ਨਹੀਂ ਕਰਨਗੇ। ਇਸ ਮਾਮਲੇ ਸਬੰਧੀ ਪਿਛਲੇ ਦਿਨੀਂ ਪੁਲਸ ਐੱਸ.ਐੱਸ.ਪੀ. ਦਫ਼ਤਰ ਬਾਹਰ ਧਰਨਾ ਵੀ ਲਗਾਇਆ ਗਿਆ ਸੀ।
ਇਸ ਬਾਰੇ ਪੁਲਸ ਥਾਣਾ ਸਿਵਲ ਲਾਈਨ ਬਟਾਲਾ ਦੇ ਐੱਸ.ਐੱਚ.ਓ. ਗੁਰਦੇਵ ਸਿੰਘ ਨੇ ਕਿਹਾ ਕਿ ਮਾਮਲਾ ਦਰਜ ਕਰ ਕੇ ਜਾਂਚ ਚੱਲ ਰਹੀ ਹੈ। ਪੋਸਟਮਾਰਟਮ ਰਿਪੋਰਟ ਆਉਣ ’ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ- ਦੁਖ਼ਦਾਈ ਖ਼ਬਰ ; ਭਿਆਨਕ ਸੜਕ ਹਾਦਸੇ 'ਚ ਜੀਜੇ-ਸਾਲੇ ਦੀ ਹੋ ਗਈ ਦਰਦਨਾਕ ਮੌਤ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
2 ਫੁੱਟ ਜ਼ਮੀਨ ਪਿੱਛੇ ਹੋਈ ਲੜਾਈ ਨੇ ਧਾਰਿਆ ਖ਼ੂਨੀ ਰੂਪ, ਚੱਲ ਗਈਆਂ ਗੋਲ਼ੀਆਂ
NEXT STORY