ਚੰਡੀਗੜ੍ਹ (ਅੰਕੁਰ)- ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਦੇ ਮੱਦੇਨਜ਼ਰ ਪੰਜਾਬ ਭਰ ’ਚ ਕਰਵਾਏ ਜਾਣ ਵਾਲੇ ਸਮਾਗਮਾਂ ਲਈ 5 ਆਈ. ਏ. ਐੱਸ. ਅਧਿਕਾਰੀਆਂ ਤੇ ਇਕ ਪੀ. ਸੀ. ਐੱਸ. ਅਧਿਕਾਰੀ ਨੂੰ ਨੋਡਲ ਅਫ਼ਸਰ ਨਿਯੁਕਤ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਰਾਮਵੀਰ ਨੂੰ ਪਬਲੀਸਿਟੀ, ਲਾਈਵ ਟੈਲੀਕਾਸਟ ਤੇ ਸੋਸ਼ਲ ਮੀਡੀਆ ਲਈ ਨੋਡਲ ਅਫ਼ਸਰ ਲਾਇਆ ਗਿਆ ਹੈ। ਸਾਕਸ਼ੀ ਸਾਹਨੀ ਨੂੰ ਟੈਂਟ ਸਿਟੀ ਤੇ ਅਲਾਟਮੈਂਟ ਸਬੰਧੀ ਕੰਮਾਂ ਦੀ ਵਾਗਡੋਰ ਸੌਂਪੀ ਗਈ ਹੈ। ਹਿਮਾਂਸ਼ੂ ਅਗਰਵਾਲ ਨੂੰ ਵਿਸ਼ੇਸ਼ ਵਿਧਾਨ ਸਭਾ ਇਜਲਾਸ ਲਈ ਸਾਰੇ ਪ੍ਰਬੰਧ ਕਰਨ ਦੀ ਜ਼ਿੰਮੇਵਾਰੀ ਮਿਲੀ ਹੈ।
ਇਹ ਖ਼ਬਰ ਵੀ ਪੜ੍ਹੋ - ਖ਼ਾਲਸਾ ਏਡ ਇੰਡੀਆ ਦੇ ਮੁਖੀ ਤੇ ਮੈਨੇਜਰ ਨੇ ਦਿੱਤੇ ਅਸਤੀਫ਼ੇ, ਲਗਾਏ ਗੰਭੀਰ ਦੋਸ਼
ਅਮਰਪ੍ਰੀਤ ਕੌਰ ਸੰਧੂ ਨੂੰ ਪੰਡਾਲ, ਸਟੇਜ, ਧਾਰਮਿਕ ਆਗੂਆਂ ਲਈ ਪ੍ਰਬੰਧ, ਲੰਗਰ ਵਾਲੀਆਂ ਥਾਵਾਂ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਹਿਮਾਂਸ਼ੂ ਜੈਨ ਨੂੰ ਵੀ. ਵੀ. ਆਈ. ਪੀਜ਼ ਲਈ ਸਾਰੇ ਪ੍ਰਬੰਧ, ਸੜਕਾਂ ਦੀ ਮੁਰੰਮਤ, ਸੈਨੀਟੇਸ਼ਨ, ਫੌਗਿੰਗ, ਸੜਕਾਂ ਦੀ ਮਾਰਕਿੰਗ, ਸਾਈਨ ਬੋਰਡ ਲਾਉਣ ਦੀ ਵਾਗਡੋਰ ਦਿੱਤੀ ਗਈ ਹੈ। ਪੀ.ਸੀ.ਐੱਸ. ਅਧਿਕਾਰੀ ਤੇਜਦੀਪ ਸਿੰਘ ਸੈਣੀ ਨੂੰ ਚੰਡੀਗੜ੍ਹ ’ਚ ਪ੍ਰੋਟੋਕੋਲ ਸੈੱਲ ਸਬੰਧੀ ਸਾਰੇ ਪ੍ਰਬੰਧਾਂ ਲਈ ਨੋਡਲ ਅਫ਼ਸਰ ਲਾਇਆ ਗਿਆ ਹੈ।
ਨਵਾਂਸ਼ਹਿਰ ਜ਼ਿਲ੍ਹੇ 'ਚ 10 ਜਨਵਰੀ ਤੱਕ ਲੱਗੀ ਵੱਡੀ ਪਾਬੰਦੀ! DC ਵੱਲੋਂ ਸਖ਼ਤ ਹੁਕਮ ਜਾਰੀ
NEXT STORY