ਜ਼ੀਰਾ (ਗੁਰਮੇਲ) - ਇਕ ਪੁਰਾਣੀ ਕਹਾਵਤ ਹੈ ਕਿ 'ਉਹ ਨਮਾਜ਼ ਬਖ਼ਸ਼ਾਉਣ ਗਏ, ਰੋਜ਼ੇ ਗਲ ਪੈ ਗਏ'। ਇਹ ਕਹਾਵਤ ਅਕਾਲੀਆਂ 'ਤੇ ਉਸ ਵੇਲੇ ਢੁਕ ਗਈ, ਜਦੋਂ ਹਲਕਾ ਜ਼ੀਰਾ ਵਿਚ ਨਗਰ ਪੰਚਾਇਤ ਚੋਣਾਂ ਦੌਰਾਨ ਹੋਈਆਂ ਝੜਪਾਂ ਵਿਚ ਅਕਾਲੀਆਂ 'ਤੇ ਦਰਜ ਪਰਚੇ ਰੱਦ ਕਰਵਾਉਣ ਲਈ ਦਬਾਅ ਬਣਾਉਣ ਖ਼ਾਤਿਰ ਧਰਨੇ ਲਾਉਣ ਵਾਲੇ ਅਕਾਲੀਆਂ 'ਤੇ ਮੁੜ ਪਰਚੇ ਦਰਜ ਹੋ ਗਏ।
ਜ਼ਿਕਰਯੋਗ ਹੈ ਕਿ ਮਾਣਯੋਗ ਹਾਈਕੋਰਟ ਦੇ ਹੁਕਮਾਂ 'ਤੇ ਜ਼ੀਰਾ ਸਬ-ਡਵੀਜ਼ਨ ਅਧੀਨ ਹਰੀਕੇ ਹੈੱਡ ਵਰਕਸ 'ਤੇ ਅਕਾਲੀਆਂ ਵੱਲੋਂ ਲਾਏ ਗਏ ਧਰਨੇ ਵਿਰੁੱਧ ਕਾਰਵਾਈ ਕਰਦਿਆਂ ਥਾਣਾ ਮਖੂ ਪੁਲਸ ਵੱਲੋਂ ਨੈਸ਼ਨਲ ਹਾਈਵੇ ਐਕਟ 1956/8ਬੀ-1860/341/283/431/188/148 ਆਦਿ ਕਾਨੂੰਨ ਦੀਆਂ ਵੱਖ-ਵੱਖ ਧਾਰਾਵਾਂ ਲਾ ਕੇ ਲੋਕਾਂ ਨੂੰ ਖੱਜਲ-ਖੁਆਰ ਕਰਨ 'ਤੇ ਸੁਖਬੀਰ ਸਿੰਘ ਬਾਦਲ ਪ੍ਰਧਾਨ ਅਕਾਲੀ ਦਲ, ਬਿਕਰਮ ਸਿੰਘ ਮਜੀਠੀਆ, ਰਣਜੀਤ ਸਿੰਘ ਬ੍ਰਹਮਪੁਰਾ, ਹਰੀ ਸਿੰਘ ਜ਼ੀਰਾ ਸਾਬਕਾ ਮੰਤਰੀ, ਅਵਤਾਰ ਸਿੰਘ ਮਿੰਨਾ ਜ਼ਿਲਾ ਪ੍ਰਧਾਨ ਫ਼ਿਰੋਜ਼ਪੁਰ, ਜੁਗਿੰਦਰ ਸਿੰਘ ਜਿੰਦੂ ਸਾਬਕਾ ਐੱਮ. ਐੱਲ. ਏ., ਵਰਦੇਵ ਸਿੰਘ ਨੋਨੀ ਮਾਨ, ਕਾਰਜ ਸਿੰਘ ਮਖੂ, ਬਰਜਿੰਦਰ ਸਿੰਘ ਮੱਖਣ ਬਰਾੜ ਮੋਗਾ ਸਮੇਤ ਅਕਾਲੀ ਦਲ ਦੇ ਕਰੀਬ 50 ਆਗੂਆਂ ਅਤੇ ਵਰਕਰਾਂ ਤੋਂ ਇਲਾਵਾ 150 ਅਣਪਛਾਤੇ ਵਿਅਕਤੀਆਂ 'ਤੇ ਮੁਕੱਦਮਾ ਦਰਜ ਕੀਤਾ ਗਿਆ ਹੈ।
ਕਲੀਨ ਐਂਡ ਗਰੀਨ ਸਿਟੀ ਦੇ ਨਾਂ 'ਤੇ ਸੀ. ਐੱਚ. ਬੀ. ਦੀ ਜ਼ਮੀਨ 'ਤੇ ਕਬਜ਼ਾ
NEXT STORY