ਮੁੱਲਾਂਪੁਰ ਦਾਖਾ (ਕਾਲੀਆ)- ਸ਼੍ਰੀ ਅਮਰਨਾਥ ਯਾਤਰਾ ਲਈ ਜਾ ਰਹੇ ਯਾਤਰੀਆਂ ਨੂੰ ਭਾਰੀ ਪ੍ਰੇਸ਼ਾਨੀਆਂ ਆ ਰਹੀਆਂ ਹਨ ਜਿਸ ਪ੍ਰਤੀ ਜੰਮੂ ਕਸ਼ਮੀਰ ਸਰਕਾਰ ਨੂੰ ਧਿਆਨ ਦੇਣ ਦੀ ਅਹਿਮ ਲੋੜ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ੍ਰੀ ਰਾਕੇਸ਼ ਕਾਲੀਆ ਚੇਅਰਮੈਨ ਸ਼੍ਰੀ ਅਮਰਨਾਥ ਯਾਤਰਾ ਸੇਵਾ ਸੰਮਤੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਨੇ ਦੱਸਿਆ ਕਿ ਸਵੇਰੇ ਯਾਤਰਾ ਜਦੋਂ ਭਗਵਤੀ ਸਟੇਡੀਅਮ ਤੋਂ ਚਲਦੀ ਹੈ ਤਾਂ ਰਸਤੇ ਵਿਚ 6 ਘੰਟੇ ਤੱਕ ਕੋਈ ਵੀ ਸਟੋਪੇਜ ਨਹੀਂ ਹੈ ਜਿਸ ਕਰਕੇ ਕੋਈ ਯਾਤਰੀ ਪਖਾਨਾ ਨਹੀਂ ਕਰ ਸਕਦਾ ਕਿਉਂਕਿ ਰਸਤੇ ਵਿਚ ਕਿਸੇ ਵੀ ਯਾਤਰੀ ਨੂੰ ਰੁਕਣ ਦੀ ਇਜਾਜ਼ਤ ਨਹੀਂ ਹੈ, ਅਗਰ ਜੇਕਰ ਕੋਈ ਰੁਕਣ ਦੀ ਕੋਸ਼ਿਸ਼ ਕਰਦਾ ਹੈ ਤਾਂ ਜੰਮੂ ਕਸ਼ਮੀਰ ਪੁਲਸ ਲਾਠੀਚਾਰਜ ਕਰਦੀ ਹੈ । ਉਨ੍ਹਾਂ ਦੱਸਿਆ ਕਿ ਰਾਮਬਾਣ ਤੋਂ ਪਹਿਲਗਾਮ ਅਤੇ ਬਾਲਟਾਲ ਤੱਕ ਕੋਈ ਵੀ ਨਹੀਂ ਰੁਕ ਸਕਦਾ ਭਾਵੇਂ ਕਿ ਜੰਮੂ ਕਸ਼ਮੀਰ ਸਰਕਾਰ ਨੇ ਪਹਿਲਗਾਮ ਅਤੇ ਬਾਲਟਾਲ ਲੈਟਰਿੰਗ ਬਾਥਰੂਮ ਤਾਂ ਜਰੂਰ ਬਣਾਏ ਹਨ ਨਾ ਤਾਂ ਉਨ੍ਹਾਂ ਵਿਚ ਪਾਣੀ ਹੁੰਦਾ ਹੈ ਅਤੇ ਨਾ ਹੀ ਸਫਾਈ ਹੁੰਦੀ ਹੈ ਜਿਸ ਕਰਕੇ ਯਾਤਰੀਆਂ ਨੂੰ ਬਹੁਤ ਵੱਡੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ।
ਇਹ ਖ਼ਬਰ ਵੀ ਪੜ੍ਹੋ - ਬੁਢਾਪਾ ਪੈਨਸ਼ਨ ਨੂੰ ਲੈ ਕੇ ਪੰਜਾਬ ਸਰਕਾਰ ਦਾ ਵੱਡਾ ਕਦਮ!
ਚੇਅਰਮੈਨ ਕਾਲੀਆ ਨੇ ਦੱਸਿਆ ਕਿ ਯਾਤਰਾ ਪਰਮਿਟ ਨੂੰ ਬਣਾਉਣ ਲਈ ਸਰਲ ਨੀਤੀ ਅਪਣਾਉਣੀ ਚਾਹੀਦੀ ਹੈ ਤਾਂ ਜੋ ਯਾਤਰੀਆਂ ਨੂੰ ਪੰਜੀਕਰਨ ( ਪਹਿਚਾਣ ਪੱਤਰ) ਬਨਾਉਣ ਵਿਚ ਆਸਾਨੀ ਹੋਵੇ। ਉਨ੍ਹਾਂ ਜੰਮੂ ਕਸ਼ਮੀਰ ਪੁਲਸ 'ਤੇ ਨਿਸ਼ਾਨਾ ਵਿੰਨਦਿਆਂ ਕਿਹਾ ਕਿ ਪੰਜਾਬ ਅਤੇ ਹੋਰ ਰਾਜਾਂ ਤੋਂ ਯਾਤਰਾ ਜਾਣ ਵਾਲੇ ਯਾਤਰੀਆਂ ਦੀ ਚੈਕਿੰਗ ਤਾਂ ਕਰੀਬ 10 ਜਗ੍ਹਾ ਹੋ ਜਾਂਦੀ ਹੈ ਪਰ ਉਥੋਂ ਦੇ ਲੋਕਲ ਲੋਕਾਂ ਦੀ ਜੰਮੂ ਕਸ਼ਮੀਰ ਪੁਲਸ ਚੈਕਿੰਗ ਨਹੀਂ ਕਰਦੀ, ਜਿਸ ਕਰਕੇ ਕਿਸੇ ਵੀ ਅਣਹੋਣੀ ਘਟਨਾ ਵਾਪਰਨ ਦਾ ਖਤਰਾ ਬਣਿਆ ਰਹਿੰਦਾ ਹੈ। ਉਨ੍ਹਾਂ ਦੱਸਿਆ ਕਿ ਬਾਲਟਾਲ ਅਤੇ ਚੰਦਨਵਾੜੀ 'ਤੇ ਚੱਲਣ ਵਾਲੇ ਘੋੜਿਆਂ ਦੇ ਮਾਲਕਾਂ ਅਤੇ ਪਿੱਠੂਆਂ ਦੇ ਪਹਿਚਾਣ ਪੱਤਰ ਵੀ ਫਰਜੀ ਬਣਾਏ ਜਾਂਦੇ ਹਨ ਜੋ ਕਿ ਸ਼ਿਵ ਭਗਤਾਂ ਨਾਲ ਧੋਖਾ ਕਰਕੇ ਉਨ੍ਹਾਂ ਨੂੰ ਅੱਧੇ ਰਸਤੇ ਵਿੱਚ ਹੀ ਛੱਡ ਕੇ ਭੱਜ ਜਾਂਦੇ ਹਨ ਜਿਸ ਕਰਕੇ ਯਾਤਰੀਆਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਸਕੂਲਾਂ 'ਚ ਵਧਣਗੀਆਂ ਛੁੱਟੀਆਂ? ਪੜ੍ਹੋ ਵਿਭਾਗ ਦੇ ਤਾਜ਼ਾ ਹੁਕਮ
ਚੇਅਰਮੈਨ ਕਾਲੀਆ ਨੇ ਦੱਸਿਆ ਕਿ ਜੰਮੂ ਕਸ਼ਮੀਰ ਸਰਕਾਰ ਹਮੇਸ਼ਾਂ ਹੀ ਮੈਡੀਕਲ ਸੁਵਿਧਾ ਦੇਣ ਦਾ ਦਾਅਵਾ ਦੋ ਕਿਲੋਮੀਟਰ 'ਤੇ ਕਰਦੀ ਹੈ ਪਰ ਰਸਤੇ ਵਿੱਚ ਕਿਸੇ ਵੀ ਯਾਤਰੀ ਨੂੰ ਮੈਡੀਕਲ ਸੁਵਿਧਾ ਮੁਹਈਆਂ ਨਹੀਂ ਹੁੰਦੀ । ਸਿਰਫ ਬਾਲਟਾਲ ਅਤੇ ਗੁਫਾ 'ਤੇ ਹੀ ਸੁਵਿਧਾ ਉਪਲਬਧ ਹੁੰਦੀ ਹੈ ਜਦਕਿ ਰਸਤੇ ਵਿੱਚ ਕਿਤੇ ਵੀ ਨਹੀਂ ਹੁੰਦੀ । ਇਸ ਮੈਡੀਕਲ ਸੁਵਿਧਾ ਨੂੰ ਵੀ ਜੰਮੂ ਕਸ਼ਮੀਰ ਸਰਕਾਰ ਯਕੀਨੀ ਬਣਾਵੇ । ਇਸ ਸਮੇਂ ਉਨ੍ਹਾਂ ਨਾਲ ਸਮਾਜ ਸੇਵੀ ਰਾਜਕੁਮਾਰ ਗਰਗ, ਦੀਪਕ ਗਰਗ, ਕਮਲਜੀਤ ਵਰਮਾ, ਅਸ਼ੋਕ ਕੁਮਾਰ, ਡਾ. ਚਰਨਦਾਸ ਗੋਇਲ ਆਦਿ ਭਗਤ ਭਾਰੀ ਗਿਣਤੀ ਵਿਚ ਹਾਜ਼ਰ ਸਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਬਿਹਾਰ ਸਰਕਾਰ ਵੱਲੋਂ ਟੀਐੱਫਸੀ ਤਖ਼ਤ ਪਟਨਾ ਸਾਹਿਬ ਕਮੇਟੀ ਨੂੰ ਸੌਂਪਿਆ, ਆਨਲਾਈਨ ਹੋਵੇਗੀ ਬੁਕਿੰਗ
NEXT STORY