ਜਲੰਧਰ (ਸੋਨੂੰ)- ਲੋਕਾਂ ਦਾ ਸੁਫ਼ਨਾ ਹੁੰਦਾ ਹੈ ਕਿ ਚੰਨ ਦੀ ਇਕ ਵਾਰ ਸੈਰ ਜ਼ਰੂਰ ਕੀਤੀ ਜਾਵੇ ਪਰ ਜਲੰਧਰ ਦੇ ਐੱਨ. ਆਰ. ਆਈ. ਵਿਅਕਤੀ ਨੇ ਚੰਨ ਉਤੇ ਪਲਾਟ ਹੀ ਖ਼ਰੀਦ ਲਿਆ ਹੈ। ਉਸ ਨੇ ਇਕ-ਇਕ ਏਕੜ ਦੇ ਦੋ ਪਲਾਟ ਖ਼ਰੀਦੇ ਹਨ। ਜਿਸ ਵਿਚ ਇਕ ਪਲਾਟ ਪਤੀ ਦੇ ਨਾਂ ਉਸ ਨੂੰ ਜਨਮ ਦਿਨ ਦਾ ਤੋਹਫ਼ਾ ਦਿੱਤਾ, ਜਦਕਿ ਇਕ ਪਲਾਟ ਬਚਪਨ ਦੇ ਜਿਗਰੀ ਦੋਸਤ ਦੇ ਨਾਮ ਕਰਵਾ ਦਿੱਤਾ। ਐੱਨ. ਆਰ. ਆਈ. ਹਰਜਿੰਦਰ ਸਿੰਘ ਜਲੰਧਰ ਦੇ ਜੰਡਿਆਲਾ ਦੇ ਰਹਿਣ ਵਾਲੇ ਹਨ। ਕੁਝ ਦਿਨ ਪਹਿਲਾਂ ਹੀ ਉਹ ਇਟਲੀ ਤੋਂ ਜਲੰਧਰ ਪਹੁੰਚੇ ਹਨ। ਹਰਜਿੰਦਰ ਸਿੰਘ ਨੇ ਯੂਨਾਈਟੇਡ ਸਟੇਟਸ ਆਫ਼ ਅਮਰੀਕਾ ਦੀ ਇਕ ਸਰਕਾਰੀ ਵੈੱਬਸਾਈਟ ਤੋਂ ਜਗ੍ਹਾ ਚੰਨ 'ਤੇ ਖ਼ਰੀਦੀ ਹੈ। ਇਸ ਦਾ ਸਾਰਾ ਪ੍ਰੋਸੈਸ ਆਨਲਾਈਨ ਹੋਇਆ।
ਹਰਜਿੰਦਰ ਸਿੰਘ ਨੇ ਕਿਹਾ ਕਿ ਉਹ ਆਪਣੇ ਪਰਿਵਾਰ ਦੇ ਨਾਲ ਇਟਲੀ ਵਿਚ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਅਤੇ ਉਨ੍ਹਾਂ ਦੇ ਦੋਸਤ ਦੇ ਚੰਨ 'ਤੇ ਜ਼ਮੀਨ ਖ਼ਰੀਦਣ ਦਾ ਸੁਫ਼ਨਾ ਸੀ। ਉਨ੍ਹਾਂ ਨੂੰ ਕਿਸੇ ਜਾਣਕਾਰ ਤੋਂ ਪਤਾ ਲੱਗਾ ਸੀ ਕਿ ਯੂਨਾਈਟੇਡ ਸਟੇਟਸ ਆਫ਼ ਅਮਰੀਕਾ ਦੀ ਇਕ ਵੈੱਬਸਾਈਟ ਜ਼ਰੀਏ ਚੰਨ 'ਤੇ ਜ਼ਮੀਨ ਖ਼ਰੀਦੀ ਜਾਂਦੀ ਹੈ। ਪਹਿਲਾਂ ਉਨ੍ਹਾਂ ਨੇ ਇਸ ਦਾ ਪ੍ਰੋਸੈਸ ਪਤਾ ਕੀਤਾ। ਪਤਾ ਲੱਗਾ ਕਿ ਸਾਰੀ ਪ੍ਰਕਿਰਿਆ ਆਨਲਾਈਨ ਹੈ। ਚੰਨ 'ਤੇ ਜਗ੍ਹਾ ਲਈ ਆਨਲਾਈਨ ਅਪਲਾਈ ਕਰਕੇ 2 ਪਲਾਟ ਖ਼ਰੀਦੇ। ਇਕ ਪਲਾਟ ਨੂੰ ਪਤਨੀ ਦੇ ਜਨਮਦਿਨ ਵਾਲੇ ਦਿਨ ਤੋਹਫ਼ਾ ਦਿੱਤਾ।
ਇਹ ਵੀ ਪੜ੍ਹੋ: ਸੰਯੁਕਤ ਕਿਸਾਨ ਮੋਰਚਾ ਦਾ ਵੱਡਾ ਐਲਾਨ, ਪੰਜਾਬ ਦੇ ਟੋਲ ਪਲਾਜ਼ੇ ਕਰ ਦਿੱਤੇ ਫਰੀ
ਹਰਜਿੰਦਰ ਨੇ ਦੱਸਿਆ ਕਿ ਉਸ ਦਾ ਦੋਸਤ ਸੁਖਜੀਤ ਜਲੰਧਰ ਰਹਿੰਦਾ ਹੈ। ਉਸ ਨੇ ਉਨ੍ਹਾਂ ਨਾਲ ਸੰਪਰਕ ਕੀਤਾ ਕਿ ਚੰਨ 'ਤੇ ਖ਼ਰੀਦਿਆ ਹੋਇਆ ਇਕ ਪਲਾਟ ਉਸ ਦੇ ਨਾਂ ਕਰ ਦੇਵੇ, ਉਹ ਉਸ ਦੇ ਪੈਸੇ ਦੇਣ ਨੂੰ ਤਿਆਰ ਹੈ। ਿਜਸ ਦੇ ਬਾਅਦ ਉਨ੍ਹਾਂ ਇਕ ਪਲਾਟ ਸੁਖਜੀਤ ਦੇ ਨਾਂ ਕੀਤਾ। ਇਸ ਦੇ ਦਸਤਾਵੇਜ਼ ਦੋਸਤ ਨੂੰ ਸੌਂਪ ਦਿੱਤੇ ਗਏ ਹਨ। ਦੋਸਤ ਕੋਲੋਂ ਪਲਾਟ ਦੇ ਬਦਲੇ ਕੋਈ ਪੈਸਾ ਵੀ ਨਹੀਂ ਲਿਆ ਹੈ। ਉਨ੍ਹਾਂ ਦੱਸਿਆ ਕਿ ਉਹ ਦੋਵੇਂ ਦੋਸਤ ਇਕ ਹੀ ਪਿੰਡ ਦੇ ਰਹਿਣ ਵਾਲੇ ਹਨ। ਸਾਡਾ ਦੋਹਾਂ ਦਾ ਜਨਮ ਵੀ ਇਥੇ ਹੀ ਹੋਇਆ, ਇਕੱਠੇ ਖੇਡੇ ਅਤੇ ਵੱਡੇ ਹੋਏ ਹਾਂ। ਿਜਸ ਦੇ ਚਲਦਿਆਂ ਮੈਂ ਆਪਣਾ ਇਕ ਪਲਾਟ ਦੋਸਤ ਦੇ ਨਾਂ ਕੀਤਾ।
ਹਰਜਿੰਦਰ ਨੇ ਕਿਹਾ ਕਿ ਦੋਵੇਂ ਪਲਾਟ 1-1 ਏਕੜ ਦੇ ਹਨ। ਦਸਤਾਵੇਜ਼ ਦੋਸਤ ਦੇ ਨਾਂ ਕਰਵਾਉਣ ਵਿਚ ਜੋ ਕਮੀਆਂ ਰਹਿ ਗਈਆਂ ਹਨ, ਉਨ੍ਹਾਂ ਨੂੰ ਆਨਲਾਈਨ ਜਲਦੀ ਹੀ ਪੂਰਾ ਕਰ ਲਿਆ ਜਾਵੇਗਾ। ਮੇਰੀ ਇੱਛਾ ਸੀ ਕਿ ਮੈਂ ਪਤਨੀ ਨੂੰ ਦੂਜਿਆਂ ਨਾਲੋਂ ਵੱਖਰਾ ਤੋਹਫ਼ਾ ਦੇਵਾ, ਜਿਸ ਦੇ ਚਲਦਿਆਂ ਮੈਂ ਫ਼ੈਸਲਾ ਕੀਤਾ ਕਿ ਆਪਣੀ ਪਤਨੀ ਨੂੰ ਚੰਨ 'ਤੇ ਜਗ੍ਹਾ ਲੈ ਕੇ ਦੇਵਾਂਗਾ। ਇਸੇ ਕਰਕੇ ਉਸ ਨੇ ਚੰਨ 'ਤੇ ਜਗ੍ਹਾ ਖ਼ਰੀਦ ਕੇ ਪਤਨੀ ਨੂੰ ਤੋਹਫ਼ਾ ਦਿੱਤਾ। ਉਥੇ ਹੀ ਸੁਖਜੀਤ ਨੇ ਦੋਸਤ ਹਰਜਿੰਦਰ ਿਸੰਘ ਵੱਲੋਂ ਤੋਹਫ਼ੇ ਵਿਚ ਲੈ ਕੇ ਦਿੱਤੇ ਗਏ ਚੰਨ 'ਤੇ ਪਲਾਟ ਨੂੰ ਲੈ ਕੇ ਹਰਜਿੰਦਰ ਅਤੇ ਉਸ ਦੇ ਪਰਿਵਾਰ ਦਾ ਦਿਲੋਂ ਧੰਨਵਾਦ ਕੀਤਾ।
ਇਹ ਵੀ ਪੜ੍ਹੋ: ਦਿੱਲੀ ਦੀਆਂ ਬਰੂਹਾਂ 'ਤੇ ਮੁੜ ਡਟੇ ਕਿਸਾਨ, ਭਾਜਪਾ ਦੇ ਸਿੱਖ ਆਗੂ ਤਾਲਮੇਲ ਕਾਇਮ ਕਰਨ 'ਚ ਰਹੇ ਨਾਕਾਮ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਕੈਨੇਡਾ ਤੋਂ ਆਈ ਪਤਨੀ ਨੇ ਚਾੜ੍ਹ ਦਿੱਤਾ ਚੰਨ, ਪਤੀ ਵੀ ਰਹਿ ਗਿਆ ਹੱਕਾ ਬੱਕਾ
NEXT STORY