ਤਰਨਤਾਰਨ - ਵਿਦੇਸ਼ੀ ਧਰਤੀ 'ਤੇ ਆਪਣੀ ਮਿਹਨਤ ਨਾਲ ਸਫਲਤਾ ਹਾਸਲ ਕਰਨ ਤੋਂ ਬਾਅਦ ਪਿੰਡ ਨੋਨੇ ਦੇ ਵਸਨੀਕ ਮਨਜਿੰਦਰ ਸਿੰਘ ਨੋਨੇ ਨੇ ਆਪਣੇ ਪਿਤਾ ਦੀ ਯਾਦ 'ਚ ਪਿੰਡ ਦੇ ਸਰਕਾਰੀ ਐਲੀਮੈਂਟਰੀ ਸਕੂਲ ਨੂੰ ਗੋਦ ਲੈਣ ਦਾ ਐਲਾਨ ਕੀਤਾ ੈਹੈ ਤੇ ਉਨ੍ਹਾਂ ਸਕੂਲ ਦੇ ਕੁਝ ਵਿਕਾਸ ਕਾਰਜ ਵੀ ਕਰਵਾਏ ਹਨ। ਮਨਜਿੰਦਰ ਸਿੰਘ ਦੇ ਇਸ ਉਪਰਾਲੇ ਦੀ ਪਿੰਡ ਵਾਸੀਆਂ, ਸਕੂਲ ਦੇ ਸਟਾਫ ਤੇ ਜ਼ਿਲਾ ਪ੍ਰਸ਼ਾਸਨ ਨੇ ਸ਼ਲਾਘਾ ਕੀਤੀ ਹੈ। ਕਰੀਬ 10 ਸਾਲ ਤੋਂ ਕੈਨੇਡਾ ਰਹਿ ਰਹੇ ਮਨਜਿੰਦਰ ਸਿੰਘ ਨੇ ਸਿੱਖਿਆ ਵਿਭਾਗ ਤੋਂ ਅਧਿਆਪਕ ਵਜੋਂ ਸੇਵਾਮੁਕਤ ਹੋਏ ਆਪਣੇ ਪਿਤਾ ਦਵਿੰਦਰਪਾਲ ਸਿੰਘ ਦੀ ਯਾਦ 'ਚ ਇਹ ਉਪਰਾਲਾ ਕੀਤਾ ਹੈ। ਪਿੰਡ ਦੇ ਸਰਪੰਚ ਸੁਰਿੰਦਰ ਸਿੰਘ ਨੇ ਦੱਸਿਆ ਕਿ ਮਨਜਿੰਦਰ ਸਿੰਘ ਨੇ ਖੁਦ ਲੱਖਾਂ ਰੁਪਏ ਖਰਚ ਕੇ ਸਕੂਲ ਦੀ ਚਾਰਦੀਵਾਰੀ ਕਰਵਾਉਣ ਦੇ ਨਾਲ-ਨਾਲ ਸਕੂਲ 'ਚ ਸਵੇਰ ਦੀ ਸਭਾ ਲਈ ਸਟੇਜ ਵੀ ਬਣਵਾਈ ਹੈ। ਇਸ ਤੋਂ ਇਲਾਵਾ ਉਨ੍ਹਾਂ ਸਕੂਲ ਦਾ ਮੁੱਖ ਗੇਟ ਵੀ ਉੱਚਾ ਕਰਵਾ ਕੇ ਸੁਦੰਰ ਬਣਵਾ ਦਿੱਤਾ ਹੈ। ਉਨ੍ਹਾਂ ਸਕਲੂ ਦੇ ਵਹਿੜੇ 'ਚ ਇੰਟਰਲਾਕਿੰਗ ਟਾਈਲਾਂ ਲਗਵਾਈਆਂ ਹਨ ਤੇ ਪਖਾਨਿਆਂ ਦੀ ਮੁਰੰਮਤ ਕਰਵਾਈ ਹੈ। ਸਕੂਲ ਦੇ ਬੱਚਿਆਂ ਲਈ ਪੀਣ ਦੇ ਸਾਫ ਪਾਣੀ ਤੇ ਆਰਓ ਸਿਸਟਮ ਵੀ ਲਗਵਾ ਕੇ ਦਿੱਤਾ ਹੈ। ਮਨਜਿੰਦਰ ਸਿੰਘ ਨੂੰ ਸਕੂਲ ਦੀ ਮੁੱਖ ਅਧਿਆਪਕ ਪਤਵੰਤ ਕੌਰ ਦੀ ਅਗਵਾਈ ਹੇਠ ਬਲਵਿੰਦਰ ਕੌਰ, ਸੁਖਵਿੰਦਰ ਸਿੰਘ, ਰਾਜਨ ਤੇ ਪਰਮਜੀਤ ਸਿੰਘ ਨੇ ਸਨਮਾਨਿਤ ਕੀਤਾ। ਜ਼ਿਲਾ ਪ੍ਰਸ਼ਾਸਨ ਵਲੋਂ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਸੱਭਰਵਾਲ ਸਮੇਤ ਜ਼ਿਲਾ ਸਿੱਖਿਆ ਅਧਿਕਾਰੀ ਕ੍ਰਮਵਾਰ ਸੈਕੰਡਰੀ ਤੇ ਪ੍ਰਾਇਮਰੀ, ਨਿਰਮਲ ਸਿੰਘ ਤੇ ਮੁਕੇਸ਼ ਕੁਮਾਰ ਜੋਸ਼ੀ ਨੇ ਵੀ ਸ਼ਲਾਘਾ ਕੀਤੀ ਹੈ। ਉਨ੍ਹਾਂ ਮਨਜਿੰਦਰ ਸਿੰਘ ਨੂੰ ਸਨਮਾਨਿਤ ਕਰਨ ਦਾ ਜ਼ਿਕਰ ਕਰਦਿਆਂ ਹੋਰਨਾਂ ਪਰਵਾਸੀ ਭਾਰਤੀਆਂ ਨੂੰ ਅਜਿਹੇ ਉਪਰਾਲੇ ਕਰਨ ਦੀ ਅਪੀਲ ਕੀਤੀ ਹੈ।
ਕੈਪਟਨ ਦੀ ਪ੍ਰੀ-ਬਜਟ ਮੀਟਿੰਗ 'ਚ ਵਿਧਾਇਕਾਂ ਨੇ ਡਿਵੈਲਮੈਂਟ ਲਈ ਮੰਗੇ ਇਕ-ਇਕ ਕਰੋੜ
NEXT STORY