ਚੰਡੀਗੜ੍ਹ : ਈ. ਡੀ. ਵੱਲੋਂ ਦਿੱਲੀ ਦੇ ਸਾਬਕਾ ਮੰਤਰੀ ਸਤੇਂਦਰ ਜੈਨ ਦੀ ਗ੍ਰਿਫ਼ਤਾਰੀ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਭਾਜਪਾ ਦਾ ਪੈਂਤੜਾ ਕਰਾਰ ਦਿੱਤਾ ਹੈ। ਮਾਨ ਨੇ ਕਿਹਾ ਕਿ ਈ. ਡੀ. ਪਾਰਟੀ ਦੇ ਕੰਮ ਕਰਨ ਦਾ ਇਹੋ ਤਰੀਕਾ ਹੈ। ਪਹਿਲਾਂ ਇਹ ਕਿਸੇ ਵੀ ਗੱਲ ਦਾ ਪੁਲੰਦਾ ਲਿਖ ਕੇ ਭੇਜਦੇ ਹਨ, ਜਿਸ ਵਿਚ ਕੋਈ ਸੱਚਾਈ ਨਹੀਂ ਹੁੰਦੀ। ਹੁਣ ਜਦੋਂ ਵਿਰੋਧੀਆਂ ਨੂੰ ਕੋਈ ਮੁੱਦਾ ਨਹੀਂ ਮਿਲ ਰਿਹਾ ਤਾਂ ਇਹ ਸਿਰਫ ਉਂਗਲਾਂ ਹੀ ਚੁੱਕ ਰਹੇ ਹਨ। ਇਸੇ ਤਰੀਕੇ ਨਾਲ ਭਾਜਪਾ ਕੰਮ ਕਰਦੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਵਿਚ ਭਾਜਪਾ ਦੇ ਪੈਰ ਨਹੀਂ ਲੱਗ ਰਹੇ, ਜਿਸ ਕਾਰਣ ਪੰਜਾਬ ਦੇ ਸਹਿਪ੍ਰਭਾਰੀ ਸਤੇਂਜਰ ਜੈਨ ਨੂੰ ਫੜਿਆ ਗਿਆ ਹੈ।
ਇਹ ਵੀ ਪੜ੍ਹੋ : ਰੱਖੜੀ ਮੌਕੇ ਜਾਰੀ ਹੋਵੇਗਾ 3 ਮਹੀਨਿਆਂ ਦਾ ਭੱਤਾ, ਪੰਜਾਬ ਸਰਕਾਰ ਦਾ ਅਹਿਮ ਫ਼ੈਸਲਾ
ਮਾਨ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਦਿੱਲੀ ਵਿਚ ਇਸੇ ਤਰ੍ਹਾਂ ਕੀਤਾ ਗਿਆ ਸੀ। ਸੰਜੇ ਸਿੰਘ ਪਾਰਲੀਮੈਂਟ ਵਿਚ ਬੋਲਦੇ ਸਨ ਤਾਂ ਕਰਕੇ ਉਨ੍ਹਾਂ ਨੂੰ ਫੜਿਆ ਗਿਆ। ਫਿਰ ਮਨੀਸ਼ ਸਿਸੋਦੀਆ ਨੂੰ ਫੜ ਲਿਆ। ਸਾਨੂੰ ਪੂਰਾ ਭਰੋਸਾ ਹੈ ਕਿ ਸਤੇਂਦਰ ਜੈਨ ਮਾਮਲੇ ਵਿਚ ਅਦਾਲਤ ਵਿਚ ਪੂਰਾ ਇਨਸਾਫ ਹੋਵੇਗਾ। ਉਨ੍ਹਾਂ ਕਿਹਾ ਕਿ ਇਨ੍ਹਾਂ ਦਾ ਇਹੀ ਪੈਂਤੜਾ ਹੈ ਕਿ ਹਾਲ ਦੀ ਘੜੀ ਬੰਦਾ ਫੜ ਕੇ ਅੰਦਰ ਕਰ ਦਿਓ।
ਇਹ ਵੀ ਪੜ੍ਹੋ : ਪੁਲਸ ’ਚ ਵੱਡਾ ਫੇਰ ਬਦਲ, 4 ਨਵੇਂ ਐੱਸ. ਪੀ. ਨਿਯੁਕਤ
ਕੱਲ੍ਹ ਕੀਤਾ ਗਿਆ ਸੀ ਸਤੇਂਦਰ ਜੈਨ ਨੂੰ ਗ੍ਰਿਫ਼ਤਾਰ
ਮੰਗਲਵਾਰ ਨੂੰ ਭ੍ਰਿਸ਼ਟਾਚਾਰ ਰੋਕੂ ਸ਼ਾਖਾ (ਏ. ਸੀ. ਬੀ.) ਨੇ ਦਿੱਲੀ ਜਲ ਬੋਰਡ (ਡੀ. ਜੇ. ਬੀ.) ਦੇ ਸੀਵਰੇਜ ਟ੍ਰੀਟਮੈਂਟ ਪਲਾਂਟ (ਐੱਸ. ਟੀ. ਪੀ.) ਪ੍ਰਾਜੈਕਟਾਂ ਦੀ ਟੈਂਡਰ ਪ੍ਰਕਿਰਿਆ ’ਚ ਕਥਿਤ ਭ੍ਰਿਸ਼ਟਾਚਾਰ ਦੇ ਮਾਮਲੇ ’ਚ ਦਿੱਲੀ ਦੇ ਸਾਬਕਾ ਮੰਤਰੀ ਸਤੇਂਦਰ ਜੈਨ ਅਤੇ ਡੀ. ਜੇ. ਬੀ. ਦੇ ਸਾਬਕਾ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ .ਓ.) ਤੇ ਆਈ. ਏ. ਐੱਸ. ਅਧਿਕਾਰੀ ਉਦਿਤ ਪ੍ਰਕਾਸ਼ ਰਾਏ ਸਮੇਤ 6 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਏ. ਸੀ. ਬੀ. ਵੱਲੋਂ ਜਾਰੀ ਬਿਆਨ ਮੁਤਾਬਕ ਗ੍ਰਿਫ਼ਤਾਰ ਕੀਤੇ ਗਏ ਹੋਰ ਮੁਲਜ਼ਮਾਂ ’ਚ ਦਿੱਲੀ ਜਲ ਬੋਰਡ ਦੇ ਸਾਬਕਾ ਸਲਾਹਕਾਰ ਅੰਕਿਤ ਸ਼੍ਰੀਵਾਸਤਵ ਅਤੇ ਨਾਗੇਂਦਰ ਯਾਦਵ, ਰਾਜਾ ਕੁਮਾਰ ਕੁਰਰਾ ਤੇ ਪੰਕਜ ਵਰਮਾ ਸ਼ਾਮਲ ਹਨ। ਇਹ ਮਾਮਲਾ ਦਿੱਲੀ ਜਲ ਬੋਰਡ ਦੇ ਸੀਵਰੇਜ ਟ੍ਰੀਟਮੈਂਟ ਪਲਾਂਟਾਂ ’ਚ ਸੁਧਾਰ ਅਤੇ ਅਪਗ੍ਰੇਡੇਸ਼ਨ ਨਾਲ ਜੁੜੀ ਟੈਂਡਰ ਪ੍ਰਕਿਰਿਆ ’ਚ ਵੱਡੇ ਪੱਧਰ ’ਤੇ ਬੇਨਿਯਮੀਆਂ, ਟੈਂਡਰਾਂ ਦੀਆਂ ਸ਼ਰਤਾਂ ’ਚ ਹੇਰ-ਫੇਰ ਅਤੇ ਅਪਰਾਧਿਕ ਸਾਜ਼ਿਸ਼ ਦੇ ਦੋਸ਼ਾਂ ਨੂੰ ਲੈ ਕੇ ਵਿਜੀਲੈਂਸ ਡਾਇਰੈਕਟੋਰੇਟ ਦੀ ਸ਼ਿਕਾਇਤ ’ਤੇ 11 ਮਈ 2024 ਨੂੰ ਦਰਜ ਕੀਤਾ ਗਿਆ ਸੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਜਲੰਧਰ 'ਚ ਵਪਾਰੀ ਤੋਂ ਕਰੀਬ 72 ਲੱਖ ਦੀ ਹੋਈ ਲੁੱਟ ਦੇ ਮਾਮਲੇ 'ਚ ਵੱਡੀ ਅਪਡੇਟ! ਸਾਹਮਣੇ ਆਇਆ ਪੂਰਾ ਸੱਚ
NEXT STORY