ਜਲੰਧਰ (ਵਰੁਣ) : ਕਮਿਸ਼ਨਰੇਟ ਪੁਲਸ ਨੇ ਫਰਜ਼ੀ ਐੱਨ. ਆਰ. ਆਈ. ਸਰਵਿਸ ਦਾ ਦਫਤਰ ਖੋਲ੍ਹ ਕੇ ਐੱਨ. ਆਰ. ਆਈਜ਼ ਨੂੰ ਵਿਆਹ ਦਾ ਝਾਂਸਾ ਦੇ ਕੇ ਰਜਿਸਟ੍ਰੇਸ਼ਨ ਫੀਸ ਲੈ ਕੇ ਠੱਗੀ ਮਾਰਨ ਵਾਲੇ 2 ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਫਰਜ਼ੀਵਾੜਾ ਐੱਮ. ਐੱਸ. ਸੀ. ਆਈ. ਟੀ. ਅਤੇ ਐੱਮ. ਏ. ਇਕਨਾਮਿਕਸ ਦੇ ਸਟੂਡੈਂਟਸ ਕਰ ਰਹੇ ਸਨ, ਜਿਹੜੇ ਦਫਤਰ ਵੀ ਪਾਰਟਨਰਸ਼ਿਪ ਵਿਚ ਚਲਾ ਰਹੇ ਸਨ। ਪੁਲਸ ਦੀ ਮੰਨੀਏ ਤਾਂ ਮੁਲਜ਼ਮ 3 ਸਾਲਾਂ ਵਿਚ ਐੱਨ. ਆਰ. ਆਈਜ਼ ਤੋਂ ਇਕ ਕਰੋੜ ਰੁਪਏ ਤੋਂ ਵੀ ਜ਼ਿਆਦਾ ਪੈਸੇ ਠੱਗ ਚੁੱਕੇ ਹਨ। ਪੁਲਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਨੇ ਦੱਸਿਆ ਕਿ ਸੀ. ਆਈ. ਏ. ਸਟਾਫ ਦੇ ਇੰਚਾਰਜ ਇੰਦਰਜੀਤ ਸਿੰਘ ਨੂੰ ਸੂਚਨਾ ਮਿਲੀ ਸੀ ਕਿ ਬੱਸ ਸਟੈਂਡ ਚੌਕੀ ਅਧੀਨ ਛਿਨਮਸਤਿਕਾ ਬਿਲਡਿੰਗ ਦੀ ਚੌਥੀ ਮੰਜ਼ਿਲ ’ਤੇ ਖੁੱਲ੍ਹੇ ਐੱਨ. ਆਰ. ਆਈ. ਮੈਰਿਜ ਸਰਵਿਸ ਵਿਚ ਵੱਡੇ ਪੱਧਰ ’ਤੇ ਐੱਨ. ਆਰ. ਆਈਜ਼ ਨਾਲ ਫਰਾਡ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ : ਪੰਜਾਬ ਲਈ ਮੌਸਮ ਵਿਭਾਗ ਨੇ ਮੁੜ ਜਾਰੀ ਕੀਤਾ ਅਲਰਟ, ਇਨ੍ਹਾਂ ਤਾਰੀਖਾਂ ਨੂੰ ਪੈ ਸਕਦਾ ਹੈ ਭਾਰੀ ਮੀਂਹ
ਸੀ. ਪੀ. ਨੇ ਦੱਸਿਆ ਕਿ ਦਫਤਰ ਦੇ ਮਾਲਕ ਰੋਹਿਤ ਪੁੱਤਰ ਰੰਜਨ ਨਿਵਾਸੀ ਉਪਕਾਰ ਨਗਰ ਅਤੇ ਆਨੰਦ ਸ਼ੁਕਲਾ ਪੁੱਤਰ ਰਾਮ ਭਵਨ ਨਿਵਾਸੀ ਨਿਊ ਅਮਰੀਕ ਨਗਰ ਨੇ ਐੱਨ. ਆਰ. ਆਈ. ਮੈਰਿਜ ਸਰਵਿਸ ਦੇ ਨਾਂ ਦਾ ਐਪ ਵੀ ਬਣਾਇਆ ਸੀ, ਜਿਸ ਵਿਚ ਉਨ੍ਹਾਂ ਵਰਚੁਅਲ ਨੰਬਰ ਪਾਏ ਹੋਏ ਹਨ, ਜਦੋਂ ਕਿ ਹੋਰ ਰਜਿਸਟ੍ਰੇਸ਼ਨ ਮੈਟਰੀਮੋਨੀਅਲ ਵੈੱਬਸਾਈਟਸ ਤੋਂ ਨੌਜਵਾਨਾਂ ਦੀ ਪ੍ਰੋਫਾਈਲ ਕਾਪੀ ਕਰ ਕੇ ਉਸਨੂੰ ਮੋਡੀਫਾਈ ਕਰਕੇ ਉਹ ਆਪਣੇ ਐਪ ਵਿਚ ਪਾ ਦਿੰਦੇ ਸਨ। ਮੁਲਜ਼ਮ ਅਖਬਾਰਾਂ ਵਿਚ ਮੈਟਰੀਮੋਨੀਅਲ ਇਸ਼ਤਿਹਾਰਾਂ ਵਿਚੋਂ ਐੱਨ. ਆਰ. ਆਈਜ਼ ਦੇ ਮੋਬਾਇਲ ਨੰਬਰ ਲੈ ਕੇ ਉਹ (ਐੱਨ.ਆਰ.ਆਈ.) ਜਿਸ ਵੀ ਕੰਟਰੀ ਵਿਚ ਹੁੰਦੇ ਸਨ, ਉਥੋਂ ਦੇ ਲੋਕਲ ਨੰਬਰ ਤੋਂ ਜਲੰਧਰ ਵਿਚ ਬੈਠ ਕੇ ਕਾਲ ਕਰ ਦਿੰਦੇ ਸਨ ਅਤੇ ਆਪਣੇ ਐਪ ਵਿਚ ਮੋਡੀਫਾਈ ਕਰਕੇ ਪਾਈ ਗਈ ਪ੍ਰੋਫਾਈਲ ਦਿਖਾ ਕੇ ਐੱਨ. ਆਰ. ਆਈਜ਼ ਦੀ ਪ੍ਰੋਫਾਈਲ ਬਣਾ ਕੇ ਡਾਲਰਾਂ ਵਿਚ ਰਜਿਸਟ੍ਰੇਸ਼ਨ ਫੀਸ ਟਰਾਂਸਫਰ ਕਰਵਾ ਲੈਂਦੇ ਸਨ।
ਇਹ ਵੀ ਪੜ੍ਹੋ : ਪੰਜਾਬ ਪੁਲਸ ਦੇ ਏ. ਐੱਸ. ਆਈ. ਦੇ ਪੁੱਤ ਨੂੰ ਪੁਲਸ ਨੇ ਕੀਤਾ ਗ੍ਰਿਫ਼ਤਾਰ, ਕਾਰਨਾਮਾ ਸੁਣ ਹੋਵੋਗੇ ਹੈਰਾਨ
ਪੈਸੇ ਆਉਣ ਤੋਂ ਬਾਅਦ ਮੁਲਜ਼ਮ ਜਾਂ ਤਾਂ ਆਪਣਾ ਨੰਬਰ ਬਦਲ ਲੈਂਦੇ ਸਨ ਜਾਂ ਫਿਰ ਐੱਨ. ਆਰ.ਆਈ. ਦੇ ਫੋਨ ਚੁੱਕਣੇ ਬੰਦ ਕਰ ਦਿੰਦੇ ਸਨ। ਇਸ ਸਾਰੇ ਧੰਦੇ ਲਈ ਮੁਲਜ਼ਮ ਆਪਣੇ ਦਫਤਰ ਵਿਚ ਵਰਚੁਅਲ ਮੋਬਾਇਲ ਨੰਬਰਾਂ ਦੇ ਨਾਲ-ਨਾਲ ਲੈਪਟਾਪ, ਕੰਪਿਊਟਰ ਅਤੇ ਲੈਡਲਾਈਨ ਫੋਨ ਦੀ ਵੀ ਵਰਤੋਂ ਕਰਦੇ ਸਨ। ਸੀ. ਆਈ. ਏ. ਸਟਾਫ ਦੀ ਟੀਮ ਨੇ ਉਨ੍ਹਾਂ ਦੇ ਦਫਤਰ ਵਿਚ ਰੇਡ ਕਰ ਕੇ ਰੋਹਿਤ ਅਤੇ ਆਨੰਦ ਨੂੰ ਗ੍ਰਿਫ਼ਤਾਰ ਕਰ ਕੇ ਦਫਤਰ ਵਿਚੋਂ 7 ਕੰਪਿਊਟਰ, ਮੋਬਾਇਲ, 3 ਲੈਪਟਾਪ, ਟੈਲੀਫੋਨ ਅਤੇ 16,500 ਰੁਪਏ ਬਰਾਮਦ ਕੀਤੇ ਹਨ। ਮੁਲਜ਼ਮਾਂ ਨੇ ਦਫਤਰ ਵਿਚ ਸਟਾਫ ਵੀ ਰੱਖਿਆ ਹੋਇਆ ਸੀ। ਸੀ. ਪੀ. ਚਾਹਲ ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਵਿਚ ਹੋਰਨਾਂ ਲੋਕਾਂ ਦੇ ਨਾਂ ਵੀ ਸਾਹਮਣੇ ਆਏ ਹਨ, ਜਿਨ੍ਹਾਂ ਦੀ ਭਾਲ ਵਿਚ ਉਹ ਰੇਡ ਕਰ ਰਹੇ ਹਨ। ਮੁਲਜ਼ਮ ਰਿਮਾਂਡ ’ਤੇ ਹਨ, ਜਿਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਦੇ ਪਿੰਡ ’ਚ ਵਾਪਰਿਆ ਵੱਡਾ ਹਾਦਸਾ, ਮਚ ਗਿਆ ਚੀਕ-ਚਿਹਾੜਾ
ਗੁਆਂਢ ਵਿਚ ਰਹਿੰਦੇ ਰੋਹਿਤ ਅਤੇ ਆਨੰਦ ਨੇ ਬਣਾਈ ਸੀ ਫਰਜ਼ੀ ਐਪ ਖੋਲ੍ਹਣ ਦੀ ਯੋਜਨਾ
29 ਸਾਲ ਦਾ ਰੋਹਿਤ ਐੱਮ. ਐੱਸ. ਸੀ. ਆਈ. ਟੀ. ਦੀ ਪੜ੍ਹਾਈ ਕਰ ਚੁੱਕਾ ਹੈ, ਜਦੋਂ ਕਿ ਆਨੰਦ ਐੱਮ. ਏ. ਇਕਨਾਮਿਕਸ ਕਰ ਚੁੱਕਾ ਹੈ। ਦੋਵੇਂ ਗੁਆਂਢ ਵਿਚ ਹੀ ਰਹਿੰਦੇ ਹਨ, ਜਿਹੜੇ ਬਚਪਨ ਤੋਂ ਹੀ ਦੋਸਤ ਸਨ। ਦੋਵਾਂ ਨੇ ਨੌਕਰੀ ਕਰਨ ਦੀ ਥਾਂ ਆਪਣੀ ਪੜ੍ਹਾਈ ਦੀ ਵਰਤੋਂ ਗਲਤ ਕੰਮ ਵਿਚ ਕੀਤੀ। ਰੋਹਿਤ ਨੇ ਆਨਲਾਈਨ ਠੱਗੀ ਲਈ ਐਪ ਬਣਾਉਣ ਦਾ ਕੰਮ ਕੀਤਾ, ਜਦਕਿ ਆਨੰਦ ਨੇ ਵੈੱਬਸਾਈਟ ਤਿਆਰ ਕੀਤੀ। ਮੁਲਜ਼ਮਾਂ ਨੇ ਐੱਨ. ਆਰ. ਆਈਜ਼ ਨੂੰ ਠੱਗਣ ਲਈ 2-2 ਵੈੱਬਸਾਈਟਾਂ ਬਣਾਈਆਂ ਹੋਈਆਂ ਸਨ, ਜਿਨ੍ਹਾਂ ਦੇ ਨਾਂ ਵੀ ਵੱਖ-ਵੱਖ ਸਨ। ਮੁਲਜ਼ਮਾਂ ਦਾ ਮੰਨਣਾ ਸੀ ਕਿ ਐੱਨ. ਆਰ. ਆਈਜ਼ ਨੂੰ ਠੱਗਣਾ ਆਸਾਨ ਹੋਵੇਗਾ ਕਿਉਂਕਿ ਉਹ ਨਾ ਤਾਂ ਸ਼ਿਕਾਇਤ ਕਰਨਗੇ ਅਤੇ ਨਾ ਹੀ ਪੁਲਸ ਨੂੰ ਉਨ੍ਹਾਂ ਬਾਰੇ ਪਤਾ ਲੱਗੇਗਾ।
ਇਹ ਵੀ ਪੜ੍ਹੋ : ਮੋਗਾ ਦੇ ਮਸ਼ਹੂਰ ਚੌਕ ’ਚ ਗੁੰਡਾਗਰਦੀ ਦਾ ਨੰਗਾ ਨਾਚ, ਸ਼ਰੇਆਮ ਸੜਕ ’ਚ ਧੂਹ-ਧੂਹ ਕੁੱਟੇ ਮੁੰਡੇ, ਵੀਡੀਓ ਵਾਇਰਲ
ਮੁਲਜ਼ਮਾਂ ਵੱਲੋਂ ਵਰਚੁਆਲ ਮੋਬਾਇਲ ਨੰਬਰਾਂ ਦੀ ਵਰਤੋਂ ਦਾ ਕਾਰਨ ਐੱਨ. ਆਰ. ਆਈਜ਼ ਨੂੰ ਲੋਕਲ ਨੰਬਰ ਤੋਂ ਕਾਲ ਕਰਨਾ ਤਾਂ ਸੀ ਹੀ, ਇਸ ਤੋਂ ਇਲਾਵਾ ਬਿਨਾਂ ਸਿਮ ਕਾਰਡ ਦੇ ਚੱਲਣ ਵਾਲੇ ਇਹ ਨੰਬਰ ਟਰੇਸ ਕਰਨੇ ਵੀ ਕਾਫੀ ਮੁਸ਼ਕਲ ਹੁੰਦੇ ਹਨ। ਪੁਲਸ ਨੇ ਮੁਲਜ਼ਮਾਂ ਦੀ ਬੈਂਕ ਸਟੇਟਮੈਂਟ ਵੀ ਕਢਵਾਈ ਹੈ, ਜਿਥੋਂ ਪਤਾ ਲੱਗਾ ਕਿ ਉਨ੍ਹਾਂ 3 ਸਾਲਾਂ ਵਿਚ ਇਕ ਕਰੋੜ ਤੋਂ ਵੱਧ ਰੁਪਿਆਂ ਦੀ ਠੱਗੀ ਮਾਰੀ ਹੈ।
ਇਹ ਵੀ ਪੜ੍ਹੋ : ਕੁੱਝ ਦਿਨ ਸ਼ਾਂਤ ਰਹਿਣ ਤੋਂ ਬਾਅਦ ਮੁੜ ਐਕਟਿਵ ਹੋਵੇਗਾ ਮਾਨਸੂਨ, ਮੌਸਮ ਵਿਭਾਗ ਨੇ ਕੀਤੀ ਇਹ ਭਵਿੱਖਬਾਣੀ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਕਲਿੱਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪਤੀ ਦੀ ਮੌਤ ਮਗਰੋਂ ਮਾਮੇ ਸਹੁਰੇ ਨੇ ਟੱਪੀਆਂ ਹੱਦਾਂ, ਹੋਟਲ 'ਚ ਲਿਜਾ ਨੂੰਹ ਨਾਲ ਮਿਟਾਈ ਹਵਸ
NEXT STORY