ਮੁਕੇਰੀਆਂ (ਨਾਗਲਾ)-ਭਾਰਤ ਅੰਦਰ ਵੱਖ-ਵੱਖ ਧਰਮਾਂ ਦੇ ਲੋਕ ਰਹਿੰਦੇ ਹਨ ਪਰ ਆਰ ਐੱਸ. ਐੱਸ. ਐੱਸ. ਦੇ ਸੰਘਚਾਲਕ ਮੋਹਨ ਭਾਗਵਤ ਦਾ ਇਹ ਕਹਿਣਾ ਕਿ ਭਾਰਤ ਵਿਚ ਰਹਿਣ ਵਾਲਾ ਹਰ ਵਿਅਕਤੀ ਹਿੰਦੂ ਹੈ, ਸਾਰੇ ਭਾਰਤੀਆਂ ਦਾ ਡੀ. ਐੱਨ. ਇਕ ਹੈ, ਇਸ ਬਿਆਨ ਨਾਲ ਲੋਕਾਂ ’ਚ ਕੁੜੱਤਣ ਵਧੇਗੀ। ਇਹ ਘੱਟਗਿਣਤੀਆਂ ’ਤੇ ਸਿੱਧਾ ਹਮਲਾ ਹੈ। ਪਹਿਲਾਂ ਲੁਕੇ ਹਮਲੇ ਕੀਤੇ ਜਾਂਦੇ ਸੀ, ਹੁਣ ਇਹ ਸਿੱਧਾ ਹਮਲਾ ਹੈ, ਜਿਸ ਦਾ ਸਿੱਖ ਕੌਮ ਪੁਰਜ਼ੋਰ ਵਿਰੋਧ ਵੀ ਕਰੇਗੀ ਅਤੇ ਇਸ ’ਤੇ ਪਹਿਰਾ ਵੀ ਦੇਵੇਗੀ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਮੁਕੇਰੀਆਂ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਰਵਿੰਦਰ ਸਿੰਘ ਚੱਕ ਦੇ ਗ੍ਰਹਿ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਸਿੱਖ ਮਸਲਿਆਂ ਵਿਚ ਸਰਕਾਰੀ ਦਖਲਅੰਦਾਜ਼ੀ ਸਬੰਧੀ ਪੱਤਰਕਾਰਾਂ ਵੱਲੋਂ ਪੁੱਛੇ ਗਏ ਸਵਾਲ ਦਾ ਜਵਾਬ ਦਿੰਦੇ ਹੋਏ ਧਾਮੀ ਨੇ ਕਿਹਾ ਕਿ ਪਹਿਲਾਂ ਕਾਂਗਰਸ ਸਾਡੇ ਧਰਮ ਵਿਚ ਦਖਲਅੰਦਾਜ਼ੀ ਕਰਦੀ ਸੀ, ਜੋ ਅੱਜ ਨਾ ਸੂਬਾ ਪੱਧਰ ’ਤੇ ਅਤੇ ਨਾ ਹੀ ਨੈਸ਼ਨਲ ਪੱਧਰ ’ਤੇ ਕਿਤੇ ਦਿਖਾਈ ਦੇ ਰਹੀ ਹੈ।
ਇਹ ਖ਼ਬਰ ਵੀ ਪੜ੍ਹੋ : ਅਹਿਮ ਖ਼ਬਰ : ਸਾਊਦੀ ਅਰਬ ਦਾ ਭਾਰਤੀਆਂ ਨੂੰ ਤੋਹਫ਼ਾ, ਵੀਜ਼ੇ ਨੂੰ ਲੈ ਕੇ ਦਿੱਤੀ ਇਹ ਛੋਟ
ਭਾਜਪਾ ਅਤੇ ਆਰ. ਐੱਸ. ਐੱਸ. ਪਹਿਲਾਂ ਲੁਕ-ਲੁਕ ਕੇ ਦਖਲਅੰਦਾਜ਼ੀ ਕਰਦੇ ਰਹੇ ਪਰ ਇਹ ਜਗ ਜ਼ਾਹਿਰ ਨਹੀਂ ਸੀ ਹੋ ਰਿਹਾ। ਹੁਣ ਭਾਜਪਾ ਅਤੇ ਆਰ. ਐੱਸ. ਐੱਸ. ਦੀ ਦਖਲਅੰਦਾਜ਼ੀ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ’ਚ ਜਗ ਜ਼ਾਹਿਰ ਹੋ ਚੁੱਕੀ ਹੈ, ਜੋ ਬਹੁਤ ਮਾੜੀ ਗੱਲ ਹੈ। ਬੰਦੀ ਸਿੰਘਾਂ ਦੀ ਰਿਹਾਈ ਸਬੰਧੀ ਪੁੱਛੇ ਗਏ ਸਵਾਲ ਦਾ ਜਵਾਬ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਉਹ ਇਸ ਸਬੰਧੀ ਜਲਦ ਹੀ ਵੱਡੇ ਪੱਧਰ ’ਤੇ ਸੰਘਰਸ਼ ਵਿੱਢਣਗੇ। ਇਸ ਮੌਕੇ ਐੱਸ. ਜੀ. ਪੀ. ਸੀ. ਮੈਂਬਰ ਰਵਿੰਦਰ ਸਿੰਘ ਚੱਕ, ਬਿਕਰਮਜੀਤ ਸਿੰਘ ਅੱਲਾ ਬਖਸ਼, ਹਰਮਨਜੀਤ ਸਿੰਘ ਚੱਕ, ਗੁਰਜਿੰਦਰ ਸਿੰਘ ਬਲੂ, ਸੁਦਾਗਰ ਸਿੰਘ ਚਨੌਰ, ਬਲਜੀਤ ਸਿੰਘ, ਜੁਗਪਾਲ ਸਿੰਘ ਹੈਪੀ, ਸਾਬਕਾ ਕੌਂਸਲਰ ਮਨਮੋਹਨ ਸਿੰਘ, ਬੀਬੀ ਸੁਖਵਿੰਦਰ ਕੌਰ ਆਦਿ ਵਿਸ਼ੇਸ਼ ਰੂਪ ਵਿਚ ਮੌਜੂਦ ਸਨ l
ਇਹ ਖ਼ਬਰ ਵੀ ਪੜ੍ਹੋ : ਅਜਬ ਗਜ਼ਬ : ਇਥੇ ਲਾੜੇ ਨੂੰ ਪੁੱਠਾ ਟੰਗ ਕੇ ਡੰਡਿਆਂ ਤੇ ਜੁੱਤੀਆਂ ਨਾਲ ਕੁੱਟ ਕੇ ਪਰਖੀ ਜਾਂਦੀ ਹੈ ਮਰਦਾਨਗੀ
ਪੁੱਤ ਨੇ ਵੱਖਰੇ ਢੰਗ ਨਾਲ ਮਨਾਇਆ ਪਿਤਾ ਦਾ ਜਨਮ ਦਿਨ, ਪੂਰੇ ਪਰਿਵਾਰ ਨਾਲ ਮਿਲ ਕੇ ਕੀਤਾ ਖੂਨ ਦਾਨ
NEXT STORY