ਚੰਡੀਗੜ੍ਹ (ਪਾਲ) : ਪੀ. ਜੀ. ਆਈ. ਸ਼ਨੀਵਾਰ ਨੂੰ 11ਵਾਂ ਖੋਜ ਦਿਵਸ ਮਨਾ ਰਹੀ ਹੈ ਜਿੱਥੇ ਖੋਜ ਅਤੇ ਨਵੀਨਤਾ ਸ਼੍ਰੇਣੀਆਂ ਵਿਚ ਕਈ ਡਾਕਟਰਾਂ ਨੂੰ ਸਨਮਾਨਿਤ ਕੀਤਾ ਜਾਵੇਗਾ। ਪੀ. ਜੀ. ਆਈ. ਸਕੂਲ ਆਫ਼ ਪਬਲਿਕ ਦੇ ਡਾ. ਰਵਿੰਦਰ ਖੇਵਾਲ ਨੂੰ ਵੀ ਉਨ੍ਹਾਂ ਦੀ ਨਵੀਨਤਾ ਲਈ ਸਨਮਾਨਿਤ ਕੀਤਾ ਜਾਵੇਗਾ। ਡਾ. ਖੇਵਾਲ ਨੇ ਵੱਧ ਰਹੇ ਹਵਾ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਲਈ ਨਵੀਂ ਨਵੀਨਤਾਕਾਰੀ ਵਾਹਨ ਰਜਿਸਟਰੇਸ਼ਨ ਨੰਬਰ ਪਲੇਟ ਤਿਆਰ ਕੀਤੀ ਹੈ। ਇਸ ਵਿਚ ਵਿਸ਼ੇਸ਼ ਵਾਤਾਵਰਣ ਸੰਕੇਤਕ ਹੋਣਗੇ, ਜੋ ਟ੍ਰੈਫਿਕ ਪੁਲਸ ਨੂੰ ਡਿਜੀਟਲ ਡੇਟਾਬੇਸ ਵਿਚ ਜਾਣ ਤੋਂ ਬਿਨਾਂ ਵਾਹਨਾਂ ਦੇ ਬਾਲਣ ਦੀ ਕਿਸਮ, ਉਮਰ ਅਤੇ ਨਿਕਾਸ ਮਿਆਰਾਂ ਦੀ ਪਛਾਣ ਕਰਨ ਦੇ ਯੋਗ ਬਣਾਉਣਗੇ। ਇਸ ਨੰਬਰ ਪਲੇਟ ਵਿਚ 11-ਅੰਕਾਂ ਵਾਲਾ ਅੱਖਰ ਅੰਕੀ ਕੋਡ ਹੈ ਜਿਸ ਵਿਚ ਵਾਹਨ ਦੇ ਬਾਲਣ ਦੀ ਕਿਸਮ (ਪੈਟਰੋਲ, ਡੀਜ਼ਲ, ਸੀ.ਐੱਨ.ਜੀ., ਇਲੈਕਟ੍ਰਿਕ), ਉਮਰ ਅਤੇ ਨਿਕਾਸ ਮਿਆਰ ਬਾਰੇ ਜਾਣਕਾਰੀ ਹੁੰਦੀ ਹੈ। ਇਸ ਨਾਲ ਟ੍ਰੈਫਿਕ ਪੁਲਸ ਮੌਕੇ ’ਤੇ ਹੀ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਾਹਨ ਦੀ ਪਛਾਣ ਕਰ ਸਕਦੀ ਹੈ ਅਤੇ ਕਾਰਵਾਈ ਕਰ ਸਕਦੀ ਹੈ। ਇਹ ਕਦਮ ਹਵਾ ਪ੍ਰਦੂਸ਼ਣ ਕੰਟਰੋਲ ਲਈ ਗੇਮ ਚੇਂਜਰ ਸਾਬਤ ਹੋ ਸਕਦਾ ਹੈ।
ਇਹ ਵੀ ਪੜ੍ਹੋ : ਡਰਾਈਵਿੰਗ ਲਾਈਸੈਂਸ ਤੇ ਆਰ. ਸੀ. ਨੂੰ ਲੈ ਕੇ ਪੰਜਾਬ ਸਰਕਾਰ ਦਾ ਵੱਡਾ ਐਲਾਨ
ਪੀ. ਜੀ. ਆਈ. ਵਿਚ 11ਵਾਂ ਸਾਲਾਨਾ ਖੋਜ ਦਿਵਸ ਦਾ ਆਯੋਜਨ ਅੱਜ
ਪੀ. ਜੀ. ਆਈ. ਡਾਇਰੈਕਟਰ ਪ੍ਰੋ. ਵਿਵੇਕ ਲਾਲ ਨੇ ਕਿਹਾ ਕਿ ਖੋਜ ਦਾ ਮੁੱਖ ਉਦੇਸ਼ ਭਾਰਤੀ ਸਿਹਤ ਪ੍ਰਣਾਲੀ, ਖਾਸ ਕਰਕੇ ਗਰੀਬਾਂ ਲਈ ਬਿਹਤਰ ਸਹੂਲਤਾਂ ਵਿਕਸਤ ਕਰਨਾ ਹੈ। ਇਹ ਪਹਿਲ ਨੌਜਵਾਨ ਡਾਕਟਰਾਂ ਨੂੰ ਪ੍ਰੇਰਿਤ ਕਰਨ, ਅਕਾਦਮਿਕ ਸਹਿਯੋਗ ਨੂੰ ਉਤਸ਼ਾਹਿਤ ਕਰਨ ਅਤੇ ਖੋਜ ਵਿਚ ਭਾਰਤ ਦੇ ਯੋਗਦਾਨ ਨੂੰ ਮਜ਼ਬੂਤ ਕਰਨ ਦਾ ਮੌਕਾ ਪ੍ਰਦਾਨ ਕਰਦੀ ਹੈ। ਇਸ ਸਾਲ ਦੇ ਖੋਜ ਦਿਵਸ ਦੇ ਮੁੱਖ ਮਹਿਮਾਨ ਭਾਰਤ ਸਰਕਾਰ ਦੇ ਪ੍ਰਮੁੱਖ ਵਿਗਿਆਨਕ ਸਲਾਹਕਾਰ ਅਤੇ ਪੀ. ਐੱਮ.-ਐੱਸ.ਟੀ.ਆਈ.ਏ.ਸੀ. ਦੇ ਚੇਅਰਮੈਨ ਪ੍ਰੋ. ਅਜੈ ਕੁਮਾਰ ਸੂਦ ਹੋਣਗੇ। ਆਈ.ਆਈ.ਐੱਸ.ਸੀ. ਬੰਗਲੁਰੂ ਦੇ ਨੇਫਰੋਲੋਜੀ ਵਿਭਾਗ ਦੇ ਉਦਘਾਟਨੀ ਚੇਅਰਮੈਨ, ਪ੍ਰੋ. ਸੁੰਦਰ ਸਵਾਮੀਨਾਥਨ ਵੀ ਵਿਸ਼ੇਸ਼ ਮਹਿਮਾਨ ਵਜੋਂ ਮੌਜੂਦ ਰਹਿਣਗੇ।
ਇਹ ਵੀ ਪੜ੍ਹੋ : ਪੰਜਾਬ ਕੈਬਨਿਟ ਦਾ ਵੱਡਾ ਫ਼ੈਸਲਾ, ਟਰਾਂਸਫਰ ਆਫ ਪ੍ਰੀਜ਼ਨ ਐਕਟ ਨੂੰ ਦਿੱਤੀ ਮਨਜ਼ੂਰੀ
ਪੀ. ਜੀ. ਆਈ. 1962 ਵਿਚ ਆਪਣੀ ਸਥਾਪਨਾ ਤੋਂ ਹੀ ਡਾਕਟਰੀ ਖੋਜ ਵਿਚ ਮੋਹਰੀ ਰਿਹਾ ਹੈ। ਪੀ.ਜੀ.ਆਈ. ਨੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਡਾਕਟਰੀ ਵਿਗਿਆਨ ਦੀਆਂ ਸਰਹੱਦਾਂ ਨੂੰ ਅੱਗੇ ਵਧਾਉਣ ਵਿਚ ਮਹੱਤਵਪੂਰਨ ਯੋਗਦਾਨ ਪਾਇਆ ਹੈ। ਪੀ.ਜੀ.ਆਈ. ਨੂੰ ਹਾਲ ਹੀ ਵਿਚ ਨਵੀਂ ਦਿੱਲੀ ਵਿਚ ਆਯੋਜਿਤ ਡੀ.ਐੱਚ.ਆਰ.-ਆਈ.ਸੀ.ਐੱਮ.ਆਰ. ਹੈਲਥ ਰਿਸਰਚ ਐਕਸੀਲੈਂਸ ਸਮਿਟ 2024 ਵਿਚ ‘ਸਮੁੱਚੇ ਤੌਰ ’ਤੇ ਸਰਵੋਤਮ ਸੰਸਥਾ’ ਸ਼੍ਰੇਣੀ ਵਿਚ ਵੱਕਾਰੀ ਰਿਸਰਚ ਐਕਸੀਲੈਂਸ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਖੋਜ ਦਿਵਸ ਵਿਚ ਪੀ.ਜੀ.ਆਈ. ਦੇ ਫੈਕਲਟੀ ਅਤੇ ਖੋਜਕਰਤਾਵਾਂ ਨੂੰ ਆਪਣੀ ਸਭ ਤੋਂ ਵਧੀਆ ਖੋਜ ਪ੍ਰਦਰਸ਼ਿਤ ਕਰਨ ਲਈ ਇਕ ਪਲੇਟਫਾਰਮ ਪ੍ਰਦਾਨ ਕਰੇਗਾ। ਇਸ ਪ੍ਰੋਗਰਾਮ ਵਿਚ 400 ਤੋਂ ਵੱਧ ਡਾਕਟਰ ਸਨਮਾਨਿਤ ਪੋਸਟਰ ਚਰਚਾ ਵਿਚ ਹਿੱਸਾ ਲੈਣਗੇ। ਇਹ ਸਮਾਗਮ ਸਵੇਰੇ 9:30 ਵਜੇ ਸ਼ੁਰੂ ਹੋਵੇਗਾ, ਜਿਸ ਤੋਂ ਬਾਅਦ ਡੇਢ ਘੰਟੇ ਦਾ ਮੁੱਖ ਪ੍ਰੋਗਰਾਮ ਭਾਰਗਵ ਆਡੀਟੋਰੀਅਮ ਵਿਖੇ ਹੋਵੇਗਾ।
ਇਹ ਵੀ ਪੜ੍ਹੋ : ਪੰਜਾਬ 'ਚ ਬੇਹੱਦ ਸ਼ਰਮਨਾਕ ਮਾਮਲਾ, ਧੀ ਨੂੰ ਨਿਰਵਸਤਰ ਕਰਕੇ ਸ਼ੀਸ਼ੇ ਸਾਹਮਣੇ ਕੀਤਾ ਖੜੀ ਫਿਰ...
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੰਜਾਬ ਦੇ ਇਸ ਇਲਾਕੇ 'ਚ ਹੋਇਆ ਧਮਾਕਾ, ਪਈਆਂ ਭਾਜੜਾਂ, ਜਾਨ ਬਚਾਉਣ ਲਈ ਇੱਧਰ-ਉਧਰ ਭੱਜੇ ਲੋਕ
NEXT STORY