ਮੋਹਾਲੀ (ਸੰਦੀਪ) : ਸ਼ੱਕੀ ਹਾਲਾਤ 'ਚ ਨਰਸ ਦੇ ਕਤਲ ਦੇ ਮਾਮਲੇ 'ਚ ਸੋਹਾਣਾ ਪੁਲਸ ਨੇ ਗ੍ਰਿਫ਼ਤਾਰ ਬਰਖ਼ਾਸਤ ਏ. ਐੱਸ. ਆਈ. ਰਸ਼ਪ੍ਰੀਤ ਸਿੰਘ ਨੂੰ ਅਦਾਲਤ 'ਚ ਪੇਸ਼ ਕੀਤਾ। ਪੁਲਸ ਨੇ ਮਾਮਲੇ ਦੀ ਜਾਂਚ ਦਾ ਹਵਾਲਾ ਦਿੰਦਿਆਂ ਅਦਾਲਤ ਤੋਂ ਮੁਲਜ਼ਮ ਦੇ ਪੁਲਸ ਰਿਮਾਂਡ ਦੀ ਮੰਗ ਕੀਤੀ। ਅਦਾਲਤ 'ਚ ਪੇਸ਼ੀ ਤੋਂ ਬਾਅਦ ਮੁਲਜ਼ਮ ਨੂੰ 3 ਦਿਨ ਦੇ ਪੁਲਸ ਰਿਮਾਂਡ ’ਤੇ ਭੇਜ ਦਿੱਤਾ ਗਿਆ। ਕੁੱਝ ਦਿਨ ਪਹਿਲਾਂ ਨਰਸ ਦੀ ਲਾਸ਼ ਸੋਹਾਣਾ ਇਲਾਕੇ 'ਚ ਪਾਰਕ ਦੇ ਬੈਂਚ ’ਤੇ ਮਿਲੀ ਸੀ।
ਪੁਲਸ ਨੇ ਮੁੱਢਲੀ ਜਾਂਚ ਦੇ ਆਧਾਰ ’ਤੇ ਇਸ ਮਾਮਲੇ 'ਚ ਅਣਪਛਾਤੇ ਖ਼ਿਲਾਫ਼ ਕਤਲ ਦਾ ਕੇਸ ਦਰਜ ਕੀਤਾ ਸੀ। ਸੂਤਰਾਂ ਦੀ ਮੰਨੀਏ ਤਾਂ ਨਰਸ ਦੇ ਪੋਸਟਮਾਰਟਮ ਤੋਂ ਬਾਅਦ ਮੁੱਢਲੀ ਰਿਪੋਰਟ 'ਚ ਉਸ ਦੇ ਗਲੇ ’ਤੇ ਗੰਭੀਰ ਸੱਟਾਂ ਦੇ ਨਿਸ਼ਾਨ ਪਾਏ ਗਏ ਹਨ, ਜਿਸ ਤੋਂ ਜਾਪਦਾ ਹੈ ਕਿ ਉਸ ਦੀ ਕੁੱਟਮਾਰ ਕਰਦੇ ਹੋਏ ਕਤਲ ਕੀਤਾ ਗਿਆ ਹੈ। ਪੁਲਸ ਨੇ ਇਸ ਰਿਪੋਰਟ ਨੂੰ ਵੀ ਕਤਲ ਦਾ ਕੇਸ ਦਰਜ ਕਰਨ ਦਾ ਆਧਾਰ ਬਣਾਇਆ ਹੈ।
ਬਟਾਲਾ ’ਚ ਗੋਲ਼ੀ ਗੈਂਗ ਦੇ ਖ਼ਤਰਨਾਕ ਗੈਂਗਸਟਰ ਗ੍ਰਿਫ਼ਤਾਰ, ਪੁਲਸ ਨੇ ਇੰਝ ਵਿਛਾਇਆ ਜਾਲ
NEXT STORY