ਪਟਿਆਲਾ (ਜੋਸਨ)—ਸਨੌਰ-ਪਟਿਆਲਾ ਅਮਨ ਚੌਕ ਵਿਖੇ ਸਥਿਤ ਨਰਸਿੰਗ ਹੋਮ ਵਿਖੇ ਅੱਜ ਇਕ ਗਰਭਵਤੀ ਮਹਿਲਾ ਦੀ ਮੌਤ ਹੋ ਗਈ। ਮੌਤ ਉਪਰੰਤ ਪਰਿਵਾਰਕ ਮੈਂਬਰਾਂ ਨੇ ਇਸ ਲਈ ਜ਼ਿੰਮੇਵਾਰ ਹਸਪਤਾਲ ਨੂੰ ਠਹਿਰਾਉਂਦਿਆਂ ਜ਼ੋਰਦਾਰ ਹੰਗਾਮਾ ਕੀਤਾ। ਸਨੌਰ-ਪਟਿਆਲਾ ਚੌਕ ਨੂੰ ਰਾਤ ਸਾਢੇ 9 ਵਜੇ ਜਾਮ ਕਰ ਕੇ ਹਸਪਤਾਲ ਦੇ ਡਾਕਟਰਾਂ ਖਿਲਾਫ ਕਾਰਵਾਈ ਦੀ ਮੰਗ ਕੀਤੀ।
ਜਾਣਕਾਰੀ ਅਨੁਸਾਰ ਅਰਨੌਲੀ ਪਿੰਡ ਤੋਂ 30 ਸਾਲਾ ਗਰਭਵਤੀ ਮਹਿਲਾ ਗਗਨਦੀਪ ਕੌਰ ਨੂੰ ਡਲਿਵਰੀ ਲਈ ਪਰਿਵਾਰਕ ਮੈਂਬਰਾਂ ਵੱਲੋਂ ਸਵੇਰੇ ਨਰਸਿੰਗ ਹੋਮ ਵਿਚ ਦਾਖਲ ਕਰਵਾਇਆ ਗਿਆ ਸੀ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਸਾਨੂੰ ਕੁਝ ਵੀ ਨਹੀ ਦੱਸਿਆ ਗਿਆ। ਸ਼ਾਮ 5 ਵਜੇ ਕਹਿ ਦਿੱਤਾ ਗਿਆ ਕਿ ਮਰੀਜ਼ ਦੀ ਮੌਤ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਹਸਪਤਾਲ ਦੇ ਡਾਕਟਰਾਂ ਨੇ ਇਲਾਜ ਠੀਕ ਨਹੀਂ ਕੀਤਾ। ਗਲਤ ਟੀਕਾ ਲਾ ਦਿੱਤਾ। ਦੇਰ ਸ਼ਾਮ ਹਸਪਤਾਲ ਪ੍ਰਬੰਧਕਾਂ ਵੱਲੋਂ ਕੋਈ ਠੋਸ ਜਵਾਬ ਨਾ ਮਿਲਣ ਕਾਰਨ ਮਰੀਜ਼ ਦੇ ਵਾਰਸਾਂ ਨੇ ਸਨੌਰ-ਪਟਿਆਲਾ ਰੋਡ ਨੂੰ ਜਾਮ ਕਰ ਕੇ ਨਾਅਰੇਬਾਜ਼ੀ ਸੁਰੂ ਕਰ ਦਿੱਤੀ।
ਮਾਹੌਲ ਖਰਾਬ ਹੁੰਦਾ ਦੇਖ ਪੁਲਸ ਵੀ ਮੌਕੇ 'ਤੇ ਪਹੁੰਚ ਗਈ। ਇਸ ਕੇਸ ਦੀ ਉਹ ਜਾਂਚ ਕਰ ਰਹੀ ਹੈ। ਇਸ ਸਬੰਧੀ ਡਾਕਟਰਾਂ ਦਾ ਕਹਿਣਾ ਹੈ ਕਿ ਮਰੀਜ਼ ਨੂੰ ਹਾਰਟ ਅਟੈਕ ਹੋਇਆ ਹੈ, ਜਿਸ ਕਾਰਨ ਉਸ ਦੀ ਮੌਤ ਹੋ ਗਈ।
ਪਤਨੀ ਨੂੰ ਟਿਕਟ ਨਾ ਮਿਲਣ 'ਤੇ ਖੁੱਲ੍ਹ ਕੇ ਸਾਹਮਣੇ ਆਈ ਸਿੱਧੂ ਦੀ ਨਾਰਾਜ਼ਗੀ
NEXT STORY