ਅੰਮ੍ਰਿਤਸਰ, (ਦਲਜੀਤ)- ਸਰਕਾਰੀ ਮੈਡੀਕਲ ਕਾਲਜ ਵਿਚ ਪੈਰਾ ਮੈਡੀਕਲ ਅਤੇ ਦਫਤਰੀ ਬਾਬੂਆਂ ਵਿਚ ਚੱਲ ਰਿਹਾ ਵਿਵਾਦ ਵੱਖ-ਵੱਖ ਜਥੇਬੰਦੀਆਂ ਦੀ ਸ਼ਮੂਲੀਅਤ ਕਾਰਨ ਠੰਡਾ ਪੈ ਗਿਆ ਹੈ। ਦੋਵਾਂ ਧਿਰਾਂ ਨੇ ਹੁਣ ਇਕ-ਦੂਸਰੇ ਖਿਲਾਫ ਮੋਰਚਾ ਖੋਲ੍ਹਣ ਦੀ ਬਜਾਏ ਆਪਸ ਵਿਚ ਬੈਠ ਕੇ ਗਿਲੇ-ਸ਼ਿਕਵੇਂ ਦੂਰ ਕਰਨ ਦੀ ਯੋਜਨਾ ਬਣਾਈ ਹੈ। ਓਧਰ ਦੂਸਰੇ ਪਾਸੇ ਤਾਲਮੇਲ ਕਮੇਟੀ ਪੈਰਾ ਮੈਡੀਕਲ ਅਤੇ ਸਿਹਤ ਕਰਮਚਾਰੀ ਯੂਨੀਅਨ ਦੀ ਅਗਵਾਈ ਵਿਚ ਪੈਰਾ ਮੈਡੀਕਲ ਸਟਾਫ ਵੱਲੋਂ ਇਕੱਠੇ ਹੋ ਕੇ ਜਥੇਬੰਦੀਆਂ ਦੇ ਹੁਕਮ ਤਹਿਤ ਵਿੱਢਿਆ ਗਿਆ ਸੰਘਰਸ਼ ਵਾਪਸ ਲੈ ਲਿਆ।
ਤਾਲਮੇਲ ਕਮੇਟੀ ਪੈਰਾ ਮੈਡੀਕਲ ਅਤੇ ਸਿਹਤ ਕਰਮਚਾਰੀ ਯੂਨੀਅਨ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰੇਮ ਚੰਦ ਅਤੇ ਨਰਿੰਦਰ ਸਿੰਘ ਵੱਲੋਂ ਸਰਕਾਰੀ ਮੈਡੀਕਲ ਕਾਲਜ ਵਿਚ ਹੋਈ ਘਟਨਾ ਦੀ ਸਖਤ ਸ਼ਬਦਾਂ ਵਿਚ ਨਿੰਦਾ ਕੀਤੀ ਗਈ। ਉਨ੍ਹਾਂ ਦੱਸਿਆ ਕਿ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੇ ਆਗੂਆਂ ਅਤੇ ਕਲੈਰੀਕਲ ਸਟਾਫ ਦੇ ਆਗੂਆਂ ਨਾਲ ਬੀਤੇ ਦਿਨੀਂ ਦੇਰ ਰਾਤ ਹੋਈ ਮੀਟਿੰਗ ਵਿਚ ਇਹ ਫੈਸਲਾ ਲਿਆ ਗਿਆ ਹੈ ਕਿ ਜਥੇਬੰਦੀਆਂ ਨੂੰ ਆਪਸੀ ਟਕਰਾ ਤੋਂ ਬਚਣਾ ਚਾਹੀਦਾ ਹੈ ਤੇ ਮੁਲਾਜ਼ਮਾਂ ਦੀਆਂ ਸਾਂਝੀਆਂ ਮੰਗਾਂ ਸਬੰਧੀ ਸਰਕਾਰ ਖਿਲਾਫ ਲੜਾਈ ਲੜਨੀ ਚਾਹੀਦੀ ਹੈ।
ਜਲਦ ਹੀ ਕਲੈਰੀਕਲ ਸਟਾਫ ਅਤੇ ਤਾਲਮੇਲ ਕਮੇਟੀ ਪੈਰਾ ਮੈਡੀਕਲ ਅਤੇ ਸਿਹਤ ਕਰਮਚਾਰੀ ਯੂਨੀਅਨ ਦੀ ਆਪਸੀ ਬੈਠਕ ਕਰਵਾ ਕੇ ਗਿਲੇ-ਸ਼ਿਕਵੇ ਦੂਰ ਕਰਵਾ ਕੇ ਮੈਡੀਕਲ ਕਾਲਜ ਦੇ ਦਫਤਰੀ ਮਾਹੌਲ ਨੂੰ ਸੁਖਾਵਾਂ ਅਤੇ ਖੁਸ਼ਗਵਾਰ ਬਣਾ ਕੇ ਰੱਖਿਆ ਜਾ ਸਕੇ ਅਤੇ ਆਪਸੀ ਗਿਲੇ-ਸ਼ਿਕਵੇ ਨੂੰ ਭੁੱਲਦੇ ਹੋਏ ਕਾਲਜ ਅਤੇ ਮੁਲਜ਼ਾਮਾਂ ਦੀ ਬੇਹਤਰੀ ਲਈ ਮਿਲਜੁਲ ਕੇ ਪਹਿਲਾਂ ਦੀ ਤਰ੍ਹਾਂ ਕੰਮ ਕੀਤਾ ਜਾਵੇਗਾ।
ਦੋਹਾਂ ਯੂਨੀਅਨ ਦਾ ਮਾਣ-ਸਨਮਾਨ ਪਹਿਲਾਂ ਵਾਂਗ ਬਹਾਲ ਰੱਖਿਆ ਜਾਵੇਗਾ ਅਤੇ ਤਾਲਮੇਲ ਕਮੇਟੀ ਪੈਰਾ ਮੈਡੀਕਲ ਅਤੇ ਸਿਹਤ ਕਰਮਚਾਰੀ ਨੇ ਆਪਣੀ ਹੜਤਾਲ ਅਤੇ ਰੈਲੀ ਦਾ ਫੈਸਲਾ ਦੋ ਦਿਨ ਲਈ ਅੱਗੇ ਪਾ ਦਿੱਤਾ ਹੈ। ਗੁਰੂ ਨਾਨਕ ਦੇਵ ਹਸਪਤਾਲ ਅਤੇ ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਦਾ ਕੰਮ ਪਹਿਲਾ ਵਾਂਗ ਚਲਦਾ ਰਹੇਗਾ। ਇਸ ਰੈਲੀ ਵਿਚ ਪੀ. ਐੱਸ. ਐੱਸ. ਐੱਫ. ਦੇ ਸੂਬਾਈ ਆਗੂ ਮੰਗਲ ਸਿੰਘ ਟਾਂਡਾ, ਗੁਰਦੀਪ ਪ੍ਰਧਾਨ, ਰਵੀ ਕੁਮਾਰ ਟੀ.ਬੀ. ਹਸਪਤਾਲ, ਕਮਲ ਕਨੌਜੀਆ, ਰਾਮ ਕੁਮਾਰ ਮੈਂਟਲ ਹਸਪਤਾਲ, ਰਾਜ ਬੇਦੀ, ਨਰਿੰਦਰ ਬੁਟਰ, ਨਰਸਿੰਗ ਐਸੋਸੀਏਸ਼ਨ, ਨਰਿੰਦਰ ਪ੍ਰਧਾਨ, ਜਤਿਨ ਸ਼ਰਮਾ, ਰਾਮ ਕਲਫ, ਰਾਜਾ ਸਿੰਘ ਅਤੇ ਸੁਖਵਿੰਦਰ ਸਿੰਘ ਆਦਿ ਮੌਜੂਦ ਸਨ।
ਸੰਸਦ ਮਾਰਚ ਵਿਚ ਪੰਜਾਬ ਤੋਂ 500 ਆਸ਼ਾ ਵਰਕਰਾਂ ਦਾ ਜੱਥਾ ਦਿੱਲੀ ਪੁੱਜਾ : ਰਘੂਨਾਥ
NEXT STORY