ਲੁਧਿਆਣਾ, (ਹਿਤੇਸ਼)- ਬਿਲਡਿੰਗ ਬ੍ਰਾਂਚ ਦੇ ਅਧਿਕਾਰੀਆਂ ਵਲੋਂ ਨਗਰ ਨਿਗਮ ਦੇ ਰੈਵੇਨਿਊ ਨੂੰ ਨੁਕਸਾਨ ਪੁੱਜਣ ਦਾ ਇਕ ਫਾਰਮੂਲਾ ਸਾਹਮਣੇ ਆਇਆ ਹੈ ਕਿ ਪਾਰਟੀ ਪੇਮੈਂਟ ਦੀ ਰਸੀਦ ਜਾਰੀ ਕਰਨ ਦੇ ਬਹਾਨੇ ਕਾਫੀ ਜ਼ਿਆਦਾ ਗਿਣਤੀ 'ਚ ਨਾਜਾਇਜ਼ ਨਿਰਮਾਣ ਕਰਵਾ ਰਹੇ ਹਨ।
ਨਗਰ ਨਿਗਮ ਦੇ ਨਿਯਮਾਂ ਅਨੁਸਾਰ ਬਿਨਾਂ ਨਕਸ਼ਾ ਪਾਸ ਕਰਵਾਏ ਬਣ ਰਹੀ ਕਿਸੇ ਵੀ ਬਿਲਡਿੰਗ ਨੂੰ ਸਭ ਤੋਂ ਪਹਿਲਾਂ ਚਲਾਨ ਜਾਰੀ ਕਰਨਾ ਜ਼ਰੂਰੀ ਹੈ। ਜਿਸ ਦੇ ਬਾਵਜੂਦ ਬਿਲਡਿੰਗ ਬ੍ਰਾਂਚ ਦੇ ਅਧਿਕਾਰੀਆਂ ਵਲੋਂ ਮਿਲੀਭੁਗਤ ਕਾਰਨ ਜ਼ਿਆਦਾਤਰ ਨਾਜਾਇਜ਼ ਨਿਰਮਾਣਾਂ ਨੂੰ ਚਲਾਨ ਹੀ ਜਾਰੀ ਨਹੀਂ ਕੀਤਾ ਜਾਂਦਾ ਅਤੇ ਨਗਰ ਨਿਗਮ ਨੂੰ ਮਿਲਣ ਵਾਲਾ ਰੈਵੇਨਿਊ ਉਨ੍ਹਾਂ ਅਧਿਕਾਰੀਆਂ ਨੂੰ ਮਿਲ ਜਾਂਦਾ ਹੈ। ਹਾਲਾਂਕਿ ਕੋਈ ਮੇਨ ਰੋਡ 'ਤੇ ਸਥਿਤ ਜਾਂ ਸ਼ਿਕਾਇਤ ਨਾਲ ਸਬੰਧਤ ਬਿਲਡਿੰਗ ਨੂੰ ਕਾਗਜ਼ੀ ਕਾਰਵਾਈ ਲਈ ਜੋ ਚਲਾਨ ਜਾਰੀ ਕੀਤੇ ਜਾਂਦੇ ਹਨ, ਦੀ ਪੇਮੈਂਟ ਅਸਿਸਮੈਂਟ ਕਰਨ ਦੀ ਜਗ੍ਹਾ ਪੈਂਡਿੰਗ ਰੱਖੀ ਹੋਈ ਹੈ, ਕਿਉਂਕਿ ਇਨ੍ਹਾਂ 'ਚ ਜ਼ਿਆਦਾਤਰ ਬਿਲਡਿੰਗਾਂ ਵਿਚ ਨਾਨ-ਕੰਪਾਊਂਡੇਬਲ ਨਿਰਮਾਣ ਮੌਜੂਦ ਹਨ, ਜਿਨ੍ਹਾਂ ਨੂੰ ਤੋੜਨ ਦਾ ਪਹਿਲੂ ਅਧਿਕਾਰੀਆਂ ਦੇ ਗਲੇ ਦਾ ਫਾਹਾ ਬਣ ਗਿਆ ਹੈ।
ਉਧਰ ਬਿਲਡਿੰਗ ਬ੍ਰਾਂਚ ਦੇ ਅਧਿਕਾਰੀਆਂ ਨੇ ਨਾਜਾਇਜ਼ ਨਿਰਮਾਣ ਕਰਵਾਉਣ ਲਈ ਨਵਾਂ ਫਾਰਮੂਲਾ ਲੱਭ ਲਿਆ ਹੈ ਕਿ ਬਿਨਾਂ ਮਨਜ਼ੂਰੀ ਦੇ ਕੋਈ ਵੀ ਬਿਲਡਿੰਗ ਦਾ ਨਿਰਮਾਣ ਸ਼ੁਰੂ ਹੋਣ 'ਤੇ ਉਸ ਨੂੰ ਕੁੱਝ ਪੈਸੇ ਲੈ ਕੇ ਰਸੀਦ ਜਾਰੀ ਕਰ ਦਿੱਤੀ ਜਾਂਦੀ ਹੈ, ਜਦੋਂਕਿ ਇਹ ਰਸੀਦ ਪੂਰੀ ਬਿਲਡਿੰਗ ਦੀ ਅਸਿਸਮੈਂਟ ਕਰ ਕੇ ਬਣਦੇ ਜੁਰਮਾਨੇ ਦੀ ਜਗ੍ਹਾ ਪਾਰਟ ਪੇਮੈਂਟ ਦੇ ਰੂਪ ਵਿਚ ਜਾਰੀ ਕੀਤੀ ਜਾ ਰਹੀ ਹੈ ਅਤੇ ਜੇਕਰ ਕੋਈ ਵੀ ਜਵਾਬ ਤਲਬੀ ਹੁੰਦੀ ਹੈ ਤਾਂ ਬਿਲਡਿੰਗ ਦਾ ਜੁਰਮਾਨਾ ਜਮ੍ਹਾ ਹੋਣ ਦੀ ਦਲੀਲ ਦਿੱਤੀ ਜਾਂਦੀ ਹੈ।
ਨਕਸ਼ੇ ਦੇ ਨਾਲ ਜਮ੍ਹਾ ਹੋ ਸਕਦੀ ਹੈ ਪੂਰੀ ਫੀਸ
ਨਗਰ ਨਿਗਮ ਦੀ ਬਿਲਡਿੰਗ ਬ੍ਰਾਂਚ ਦੇ ਅਧਿਕਾਰੀਆਂ ਵਲੋਂ ਜੇਕਰ ਨਾਜਾਇਜ਼ ਨਿਰਮਾਣ ਦਾ ਚਲਾਨ ਪਾਉਣ ਦੇ ਬਾਅਦ ਫੀਸ ਵਸੂਲਣ ਲਈ ਕੰਮ ਪੂਰਾ ਹੋਣ ਦਾ ਇੰਤਜ਼ਾਰ ਕਰਨ ਦੀ ਜਗ੍ਹਾ ਨਕਸ਼ਾ ਪਾਸ ਕਰਵਾਉਣ 'ਤੇ ਜ਼ੋਰ ਦਿੱਤਾ ਜਾਵੇ ਤਾਂ ਰੈਵੇਨਿਊ 'ਚ ਕਾਫੀ ਇਜ਼ਾਫਾ ਹੋ ਸਕਦਾ ਹੈ ਕਿਉਂਕਿ ਨਕਸ਼ਾ ਪਾਸ ਕਰਵਾਉਣ ਲਈ ਅਪਲਾਈ ਕਰਨ ਦੇ ਨਾਲ ਸਾਰੀ ਫੀਸ ਅਡਵਾਂਸ ਜਮ੍ਹਾ ਹੋ ਜਾਂਦੀ ਹੈ। ਉਸ ਵਿਚ ਜੇਕਰ ਨਾਨ-ਕੰਪਾਊਂਡੇਬਲ ਨਿਰਮਾਣ ਹੋਵੇ ਤਾਂ ਫੀਸ ਜ਼ਬਤ ਕਰ ਕੇ ਨਕਸ਼ਾ ਰੱਦ ਕੀਤਾ ਜਾ ਸਕਦਾ ਹੈ, ਜਦੋਂਕਿ ਇਸ ਸਮੇਂ ਬਿਨਾਂ ਨਕਸ਼ਾ ਪਾਸ ਕਰਵਾਏ ਬਣ ਰਹੀ ਬਿਲਡਿੰਗ ਦਾ ਚਲਾਨ ਜਾਰੀ ਕਰ ਕੇ ਅਸਿਸਮੈਂਟ ਕਰਨ ਦੀ ਜਗ੍ਹਾ ਪੈਂਡਿੰਗ ਕਰ ਦਿੱਤਾ ਜਾਂਦਾ ਹੈ ਅਤੇ ਕੁੱਝ ਬਿਲਡਿੰਗਾਂ ਨੂੰ ਪਾਰਟ ਪੇਮੈਂਟ ਦੀ ਰਸੀਦ ਜਾਰੀ ਕਰ ਕੇ ਬਕਾਇਆ ਫੀਸ ਵਸੂਲਣ ਦੀ ਜਹਿਮਤ ਨਹੀਂ ਉਠਾਈ ਜਾ ਰਹੀ।
ਸਾਡਾ ਫੋਕਸ ਇਸ ਸਮੇਂ ਸਿਰਫ ਰੈਵੇਨਿਊ ਕੁਲੈਕਸ਼ਨ 'ਤੇ ਹੈ। ਇਸ ਦੇ ਤਹਿਤ ਬਿਲਡਿੰਗ ਬ੍ਰਾਂਚ ਦੇ ਅਧਿਕਾਰੀਆਂ ਨੂੰ ਸਾਫ ਕਰ ਦਿੱਤਾ ਗਿਆ ਹੈ ਕਿ ਕੋਈ ਵੀ ਨਿਰਮਾਣ ਨਕਸ਼ਾ ਪਾਸ ਕਰਵਾਉਣ ਜਾਂ ਚਲਾਨ ਪਾਏ ਦੇ ਬਿਨਾਂ ਨਹੀਂ ਹੋਣਾ ਚਾਹੀਦਾ। ਜਿਸ ਬਾਰੇ ਕਰਾਸ ਚੈਕਿੰਗ ਕੀਤੀ ਜਾਵੇਗੀ। ਇਸ ਤੋਂ ਇਲਾਵਾ ਰਿਕਵਰੀ ਦੇ ਟਾਰਗੈੱਟ ਫਿਕਸ ਕੀਤੇ ਜਾ ਰਹੇ ਹਨ, ਜਿਸ ਦੇ ਤਹਿਤ ਪੈਂਡਿੰਗ ਚਲਾਨ ਕਲੀਅਰ ਕਰਨ ਦਾ ਪਹਿਲੂ ਵੀ ਸ਼ਾਮਲ ਕੀਤਾ ਜਾਵੇਗਾ ਅਤੇ ਜੋ ਪਾਰਟ ਪੇਮੈਂਟ ਰਸੀਦ ਦੀ ਆੜ ਵਿਚ ਨਾਜਾਇਜ਼ ਨਿਰਮਾਣ ਕਰਵਾਉਣ ਦਾ ਮਾਮਲਾ ਹੈ, ਉਸ ਦੇ ਲਈ ਬਿਲਡਿੰਗ ਬ੍ਰਾਂਚ ਦੀਆਂ ਸਾਰੀਆਂ ਰਸੀਦਾਂ ਦੀ ਆਡਿਟ ਕਰਵਾ ਕੇ ਬਕਾਇਆ ਫੀਸ ਵਸੂਲਣ ਦੇ ਆਰਡਰ ਜਾਰੀ ਕੀਤੇ ਜਾਣਗੇ। -ਮੇਅਰ ਬਲਕਾਰ ਸੰਧੂ
ਹੈਰੋਇਨ ਪੀਂਦੇ ਦੋ ਕਾਬੂ
NEXT STORY