ਭਿੱਖੀਵਿੰਡ, (ਰਾਜੀਵ)- ਮਾਣਯੋਗ ਸੁਪਰੀਮ ਕੋਰਟ ਦੇ ਹੁਕਮਾਂ 'ਤੇ ਜਿਉਂ ਦੀ ਤਿਉਂ ਬਹਾਲ ਹੋਈ ਨਗਰ ਪੰਚਾਇਤ ਭਿੱਖੀਵਿੰਡ ਦੀ ਕਮੇਟੀ ਵਿਚ 7-7 ਸਾਲ ਦੀਆਂ ਸੇਵਾਵਾਂ ਨਿਭਾਅ ਚੁੱਕੇ ਪੁਰਾਣੇ ਮੁਲਾਜ਼ਮਾਂ 'ਚੋਂ ਸਿਰਫ ਤਿੰਨ ਮੁਲਾਜ਼ਮਾਂ ਨੂੰ ਡਾਇਰੈਕਟਰ ਸਥਾਨਕ ਸਰਕਾਰਾਂ ਵਿਭਾਗ ਪੰਜਾਬ ਦੇ ਲਿਖਤੀ ਹੁਕਮਾਂ 'ਤੇ ਭਿੱਖੀਵਿੰਡ ਕਮੇਟੀ ਵੱਲੋਂ ਰੱਖ ਲੈਣ ਤੇ ਬਾਕੀ ਮੁਲਾਜ਼ਮਾਂ ਨੂੰ ਨਾ ਰੱਖਣ ਦੇ ਰੋਸ ਵਜੋਂ ਪੁਰਾਣੇ ਮੁਲਾਜ਼ਮਾਂ ਦਾ ਨਵੰਬਰ ਮਹੀਨੇ ਤੋਂ ਨਗਰ ਪੰਚਾਇਤ ਭਿੱਖੀਵਿੰਡ ਦਫਤਰ ਅੱਗੇ ਧਰਨਾ ਜਾਰੀ ਹੈ। ਇਸੇ ਸੰਘਰਸ਼ ਤਹਿਤ ਅੱਜ ਸਫਾਈ ਸੇਵਕ ਯੂਨੀਅਨ ਪੰਜਾਬ ਦੇ ਸੱਦੇ 'ਤੇ ਯੂਨੀਅਨ ਦੇ ਸੂਬਾ ਵਾਈਸ ਪ੍ਰਧਾਨ ਰਮੇਸ਼ ਕੁਮਾਰ ਸ਼ੇਰਗਿੱਲ ਦੀ ਅਗਵਾਈ ਹੇਠ ਭਿੱਖੀਵਿੰਡ ਦਫਤਰ ਅੱਗੇ ਵਿਸ਼ਾਲ ਰੋਸ ਧਰਨਾ ਦਿੱਤਾ ਗਿਆ ਤੇ ਪੰਜਾਬ ਸਰਕਾਰ ਤੇ ਕਾਰਜਸਾਧਕ ਅਫਸਰ ਭਿੱਖੀਵਿੰਡ ਰਾਜੇਸ਼ ਖੋਖਰ ਖਿਲਾਫ ਨਾਅਰੇਬਾਜ਼ੀ ਕੀਤੀ ਗਈ।
ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਜਮਹੂਰੀ ਕਿਸਾਨ ਸਭਾ ਦੇ ਤਹਿਸੀਲ ਪ੍ਰਧਾਨ ਕਾਮਰੇਡ ਦਲਜੀਤ ਸਿੰਘ ਦਿਆਲਪੁਰਾ, ਦਰਬਾਰਾ ਸਿੰਘ, ਰਮੇਸ਼ ਕੁਮਾਰ ਸ਼ੇਰਗਿੱਲ, ਮੁਲਾਜ਼ਮ ਆਗੂ ਧਰਮ ਸਿੰਘ, ਨਗਰ ਕੌਂਸਲ ਪੱਟੀ ਦੇ ਸਫਾਈ ਯੂਨੀਅਨ ਪ੍ਰਧਾਨ ਬਲਵੰਤ ਰਾਏ, ਸੈਕਟਰੀ ਗੁਰਨਾਮ ਸਿੰਘ, ਜੰਡਿਆਲਾ ਗੁਰੂ ਤੋਂ ਰਾਮ ਲਾਲ, ਰਈਆ ਤੋਂ ਅਸ਼ਵਨੀ ਕੁਮਾਰ, ਮਿੰਟੂ, ਪੀ. ਡਬਲਿਊ. ਡੀ. ਫੀਲਡ ਐਂਡ ਵਰਕਸ਼ਾਪ ਵਰਕਰ ਯੂਨੀਅਨ ਦੇ ਜ਼ਿਲਾ ਸੀਨੀਅਰ ਮੀਤ ਪ੍ਰਧਾਨ ਨਿਰਮਲ ਸਿੰਘ ਮਾੜੀਗੋੜ, ਪੀ. ਐੱਸ. ਈ. ਬੀ. ਇੰਪਲਾਈਜ਼ ਫੈੱਡਰੇਸ਼ਨ (ਏਟਕ) ਦੇ ਸਰਕਲ ਤਰਨਤਾਰਨ ਪ੍ਰਧਾਨ ਪੂਰਨ ਸਿੰਘ ਮਾੜੀਮੇਘਾ, ਬਲਦੇਵ ਰਾਜ, ਸੁਖਰਾਜ ਸਿੰਘ, ਕਾਹਨ ਚੱਕ ਤੇ ਆਸ਼ਾ ਵਰਕਰ ਪ੍ਰਧਾਨ ਚਰਨਜੀਤ ਕੌਰ ਆਦਿ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਪੁਰਾਣੇ ਤਿੰਨ ਮੁਲਾਜ਼ਮਾਂ ਨੂੰ ਕਿਹੜੇ ਕਾਨੂੰਨ ਹੇਠ ਰੱਖਿਆ ਗਿਆ ਹੈ, ਬਾਕੀ ਮੁਲਾਜ਼ਮਾਂ ਨੂੰ ਕਿਉਂ ਨਹੀਂ ਰੱਖਿਆ ਜਾ ਰਿਹਾ, ਜਦੋਂ ਕਿ ਪਿਛਲੀ ਅਕਾਲੀ ਸਰਕਾਰ ਵਾਂਗ ਮੌਜੂਦਾ ਕਾਂਗਰਸ ਸਰਕਾਰ ਵੀ ਮਾਣਯੋਗ ਸੁਪਰੀਮ ਕੋਰਟ ਦੇ ਹੁਕਮਾਂ ਦੀਆਂ ਧੱਜੀਆਂ ਉਡਾ ਕੇ ਕਾਨੂੰਨ ਦਾ ਜਨਾਜ਼ਾ ਕੱਢ ਰਹੀ ਹੈ।
ਉਪਰੋਤਕ ਆਗੂਆਂ ਨੇ ਕਾਰਜਸਾਧਕ ਅਫਸਰ ਭਿੱਖੀਵਿੰਡ ਦੇ ਹੈਂਕੜ ਭਰੇ ਵਤੀਰੇ ਦੀ ਆਲੋਚਨਾ ਕਰਦਿਆਂ ਕਿਹਾ ਕਿ 7-7 ਸਾਲ ਦੀਆਂ ਸੇਵਾਵਾਂ ਨਿਭਾਅ ਚੁੱਕੇ ਮੁਲਾਜ਼ਮ ਰੋਜ਼ੀ-ਰੋਟੀ ਦੀ ਖਾਤਰ ਬੀਤੇ ਨਵੰਬਰ ਮਹੀਨੇ ਤੋਂ ਦਫਤਰ ਅੱਗੇ ਬੈਠੇ ਸੰਘਰਸ਼ ਕਰ ਰਹੇ ਹਨ ਪਰ ਸਰਕਾਰ ਤੇ ਮਹਿਕਮੇ ਦੇ ਕੰਨਾਂ 'ਤੇ ਜੂੰ ਨਹੀਂ ਸਰਕ ਰਹੀ, ਜੋ ਨਿੰਦਣਯੋਗ ਕਾਰਵਾਈ ਹੈ। ਉਨ੍ਹਾਂ ਕੈਪਟਨ ਸਰਕਾਰ ਤੇ ਬਾਦਲ ਸਰਕਾਰ ਨੂੰ ਇਕ ਹੀ ਥਾਲੀ ਦੇ ਚੱਟੇ-ਵੱਟੇ ਦੱਸਦਿਆਂ ਕਿਹਾ ਕਿ ਸਰਕਾਰ ਦੇ ਮੰਤਰੀਆਂ ਤੇ ਵਿਧਾਇਕਾਂ ਨੂੰ ਸਰਕਾਰ ਵੱਲੋਂ ਪੈਨਸ਼ਨ ਦੀ ਸਕੀਮ ਦਿੱਤੀ ਜਾ ਰਹੀ ਹੈ, ਜਦੋਂ ਕਿ ਵੱਖ-ਵੱਖ ਮਹਿਕਮਿਆਂ 'ਚ ਸਰਕਾਰੀ ਨੌਕਰੀ ਕਰ ਰਹੇ ਮੁਲਾਜ਼ਮਾਂ ਦੀ ਪੈਨਸ਼ਨ ਨੂੰ ਬੰਦ ਕਰ ਦਿੱਤਾ ਗਿਆ ਤੇ ਉਚ ਵਿੱਦਿਆ ਪ੍ਰਾਪਤ ਨੌਜਵਾਨਾਂ ਨੂੰ ਮਾਮੂਲੀ ਤਨਖਾਹ 'ਤੇ ਠੇਕੇ ਉਪਰ ਰੱਖਿਆ ਜਾ ਰਿਹਾ ਹੈ, ਜੋ ਸਰਕਾਰਾਂ ਦੀ ਘਟੀਆ ਸੋਚ ਦੀ ਅਹਿਮ ਨਿਸ਼ਾਨੀ ਹੈ।ਇਸ ਮੌਕੇ ਜਥੇਬੰਦੀ ਦੇ ਆਗੂਆਂ ਤੇ ਸਫਾਈ ਸੇਵਕ ਯੂਨੀਅਨ ਭਿੱਖੀਵਿੰਡ ਪ੍ਰਧਾਨ ਲਾਟੀ ਸਿੰਘ, ਵਾਈਸ ਪ੍ਰਧਾਨ ਅਵਤਾਰ ਸਿੰਘ, ਜਨਰਲ ਸਕੱਤਰ ਸਤਨਾਮ ਕੌਰ, ਦਵਿੰਦਰ ਸਿੰਘ, ਕੋਮਲ ਰਾਣੀ, ਜਸਬੀਰ ਕੌਰ, ਅਨੀਤਾ ਰਾਣੀ, ਦੀਪਕ ਕੁਮਾਰ, ਜੀਤੋ, ਬਲਵਿੰਦਰ ਸਿੰਘ, ਰਮੇਸ਼ ਬੰਗੜ, ਗੁਰਵੇਲ ਸਿੰਘ, ਊਧਮ ਸਿੰਘ, ਕੁਲਦੀਪ ਸਿੰਘ, ਗੁਰਦੀਪ ਸਿੰਘ, ਕੁਲਵੰਤ ਕੌਰ, ਦਲਜੀਤ ਕੁਮਾਰ ਖਾਲੜਾ, ਬਿੰਦਰ ਸਿੰਘ, ਗੱਬਰ ਸਿੰਘ, ਪੱਪੂ, ਮੁਖਤਿਆਰ ਸਿੰਘ ਮੁਖੀ, ਵਿਰਸਾ ਸਿੰਘ, ਹਰਦੀਪ ਸਿੰਘ, ਮੁਖਤਾਰ ਸਿੰਘ ਲਖਣਾ, ਅਮਰਜੀਤ ਸਿੰਘ ਮਹਿਮੂਦਪੁਰਾ, ਸੁਖਦੇਵ ਸਿੰਘ ਆਦਿ ਪੁਰਾਣੇ ਮੁਲਾਜ਼ਮਾਂ ਵੱਲੋਂ ਭਿੱਖੀਵਿੰਡ ਦੀਆਂ ਚੋਹਾਂ ਸੜਕਾਂ 'ਤੇ ਰੋਸ ਮਾਰਚ ਕਰ ਕੇ ਪੰਜਾਬ ਸਰਕਾਰ, ਸਥਾਨਕ ਸਰਕਾਰਾਂ ਵਿਭਾਗ ਪੰਜਾਬ, ਕਾਰਜਸਾਧਕ ਅਫਸਰ ਭਿੱਖੀਵਿੰਡ ਖਿਲਾਫ ਨਾਅਰੇਬਾਜ਼ੀ ਕੀਤੀ ਗਈ।
ਨਿਗਮ ਅਧਿਕਾਰੀਆਂ ਨੂੰ ਘੂਰੀ ਦੇ ਕੇ ਹੋ ਗਿਆ ਨਾਜਾਇਜ਼ ਕਮਰਸ਼ੀਅਲ ਨਿਰਮਾਣ!
NEXT STORY