ਸ਼ੇਰਪੁਰ (ਅਨੀਸ਼)-ਪਿੰਡ ਹੇੜੀਕੇ ’ਚ ਅੱਜ ਦਿਨ-ਦਿਹਾੜੇ 2 ਨੌਜਵਾਨਾਂ ਦਾ ਕਤਲ ਕਰ ਦਿੱਤਾ ਗਿਆ ਅਤੇ ਇਸ ਕਾਤਿਲਾਨਾ ਹਮਲੇ ’ਚ ਮ੍ਰਿਤਕ ਦੀ ਮਾਂ, ਭੈਣ ਸਮੇਤ 1 ਹੋਰ ਨੌਜਵਾਨ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ। ਮ੍ਰਿਤਕ ਦੀ ਮਾਤਾ ਬਲਜੀਤ ਕੌਰ ਪਤਨੀ ਬਲਵੀਰ ਸਿੰਘ ਵਾਸੀ ਹੇੜੀਕੇ ਵੱਲੋਂ ਦਰਜ ਕਰਵਾਏ ਗਏ ਬਿਆਨਾਂ ਅਨੁਸਾਰ ਉਸ ਦੇ 2 ਬੱਚੇ ਹਨ , ਜਿਨ੍ਹਾਂ ’ਚ ਅਮਨਦੀਪ ਸਿੰਘ (32) ਅਤੇ ਲੜਕੀ ਰਮਨਦੀਪ ਕੌਰ (26) ਘਰ ’ਚ ਮੌਜੂਦ ਸੀ। ਇਸ ਦੌਰਾਨ ਸਾਡੇ ਨਾਲ ਮੇਰੇ ਲੜਕੇ ਦੇ 2 ਦੋਸਤ ਚਮਕੀਲਾ ਪੁੱਤਰ ਨਿਰਮਲ ਸਿੰਘ ਵਾਸੀ ਹੇੜੀਕੇ ਅਤੇ ਗੋਬਿੰਦ ਵਾਸੀ ਸ਼ੇਰਪੁਰ ਵੀ ਮੌਜੂਦ ਸਨ।
ਇਹ ਖ਼ਬਰ ਵੀ ਪੜ੍ਹੋ : ਪ੍ਰੇਮ ਸਬੰਧਾਂ ਦਾ ਹੋਇਆ ਦਰਦਨਾਕ ਅੰਤ, ਪ੍ਰੇਮੀ ਨੇ ਪ੍ਰੇਮਿਕਾ ਦਾ ਕਤਲ ਕਰ ਸੂਏ ’ਚ ਸੁੱਟੀ ਲਾਸ਼
ਤਕਰੀਬਨ ਸਵੇਰੇ 11 ਵਜੇ ਤਿੰਨ ਗੱਡੀਆਂ ’ਚ ਆਏ ਵਿਅਕਤੀਆਂ ਨੇ ਸਾਡੇ ਪਰਿਵਾਰ ’ਤੇ ਜਾਨਲੇਵਾ ਹਮਲਾ ਕਰ ਦਿੱਤਾ, ਜਿਸ ’ਤੇ ਮੇਰਾ ਲੜਕਾ ਅਮਨਦੀਪ ਸਿੰਘ ਭੱਜਣ ਲੱਗਾ ਤਾਂ ਗੱਡੀ ’ਚੋਂ ਉੱਤਰੇ ਰੌਬਨਪ੍ਰੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਘਨੌਰ ਖੁਰਦ ਨੇ ਮੇਰੇ ਲੜਕੇ ’ਤੇ ਪਿਸਤੌਲ ਨਾਲ ਫਾਇਰ ਕਰ ਦਿੱਤਾ, ਜੋ ਕਿ ਉਸ ਦੇ ਨਹੀਂ ਵੱਜਿਆ। ਇਸ ਤੋਂ ਬਾਅਦ ਅਸੀਂ ਸਾਰੇ ਘਰ ਦੇ ਅੰਦਰ ਵੜ ਕੇ ਕੁੰਡਾ ਲਾ ਲਿਆ, ਮੈਂ ਤੇ ਮੇਰੀ ਲੜਕੀ ਗੇਟ ਕੋਲ ਖੜ੍ਹੀਆਂ ਸਨ ਤਾਂ ਗੱਡੀਆਂ ’ਚੋਂ ਅਮਨਿੰਦਰ ਸਿੰਘ, ਜਸਕਰਨ ਸਿੰਘ ਪੁੱਤਰ ਨਰਪਿੰਦਰ ਸਿੰਘ ਵਾਸੀ ਘਨੌਰ ਖੁਰਦ, ਸੁਖਪ੍ਰੀਤ ਸਿੰਘ ਪੁੱਤਰ ਪਰਉਪਕਾਰ ਸਿੰਘ ਵਾਸੀ ਬਮਾਲ, ਜਸਵਿੰਦਰ ਸਿੰਘ ਪੁੱਤਰ ਹਰਦੇਵ ਸਿੰਘ ਵਾਸੀ ਘਨੌਰ ਖੁਰਦ ਅਤੇ 8-10 ਹੋਰ ਅਣਪਛਾਤੇ ਵਿਅਕਤੀ, ਜਿਨ੍ਹਾਂ ਕੋਲ ਕਿਰਪਾਨਾਂ, ਰਾਡਾਂ ਅਤੇ ਹੋਰ ਤੇਜ਼ਧਾਰ ਹਥਿਆਰ ਸਨ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਗੁਰਦੁਆਰਾ ਕੋਤਵਾਲੀ ਸਾਹਿਬ ਵਿਖੇ ਬੇਅਦਬੀ ਕਰਨ ਵਾਲੇ ਮੁਲਜ਼ਮ ਦੀ ਹੋਈ ਮੌਤ
ਪੀੜਤਾ ਨੇ ਦੱਸਿਆ ਕਿ ਅਮਰਿੰਦਰ, ਜਸਕਰਨ ਤੇ ਸੁਖਪ੍ਰੀਤ ਨੇ ਮੇਰੇ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ, ਜਿਸ ’ਤੇ ਮੈਂ ਥੱਲੇ ਡਿੱਗ ਪਈ। ਇਨ੍ਹਾਂ ਲੋਕਾਂ ਨੇ ਬਾਅਦ ’ਚ ਮੇਰੀ ਲੜਕੀ ’ਤੇ ਵੀ ਹਮਲਾ ਕਰ ਦਿੱਤਾ। ਇਸ ਤੋਂ ਬਾਅਦ ਇਨ੍ਹਾਂ ਸਾਡੇ ਘਰ ’ਚ ਵੜ ਕੇ ਮੇਰੇ ਪੁੱਤਰ ਅਮਨਦੀਪ ਸਿੰਘ ਅਤੇ ਉਸ ਦੇ ਦੋਸਤਾਂ ਚਮਕੀਲਾ ਤੇ ਗੋਬਿੰਦ ’ਤੇ ਹਮਲਾ ਬੋਲ ਦਿੱਤਾ, ਜਿਸ ’ਚ ਮੇਰੇ ਪੁੱਤਰ ਅਮਨਦੀਪ ਸਿੰਘ ਉਰਫ ਰਿੰਕੂ ਦੀ ਮੌਤ ਹੋ ਗਈ ਅਤੇ ਮੈਂ, ਮੇਰੀ ਲੜਕੀ ਅਤੇ ਮੇਰੇ ਲੜਕੇ ਦੇ 2 ਦੋਸਤ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਏ।
ਮ੍ਰਿਤਕ ਦੀ ਮਾਤਾ ਨੇ ਦੱਸਿਆ ਕਿ ਰੰਜਿਸ਼ ਇਹ ਹੈ ਕਿ ਮੇਰੇ ਦਿਉਰ ਸ਼ਮਸ਼ੇਰ ਸਿੰਘ ਪੁੱਤਰ ਗੁਰਦੇਵ ਸਿੰਘ ਨਾਲ ਜ਼ਮੀਨ ਵਾਲੀ ਮੋਟਰ ਦਾ ਝਗੜਾ ਚੱਲਦਾ ਹੈ, ਜੋ ਸਾਨੂੰ ਪਾਣੀ ਦੀ ਵਾਰੀ ਨਹੀਂ ਦਿੰਦੇ, ਜਿਸ ਕਰ ਕੇ ਮੇਰੇ ਦਿਓਰ ਸ਼ਮਸ਼ੇਰ ਸਿੰਘ ਦੇ ਲੜਕੇ ਹਰਮਨਦੀਪ ਸਿੰਘ, ਜੋ ਕੈਨੇਡਾ ’ਚ ਰਹਿੰਦਾ ਹੈ, ਨੇ ਸਾਜਿਸ਼ ਅਧੀਨ ਇਨ੍ਹਾਂ ਲੜਕਿਆਂ ਨੂੰ ਭੇਜ ਕੇ ਸਾਡੇ ’ਤੇ ਹਮਲਾ ਕਰਵਾਇਆ ਅਤੇ ਮੇਰੇ ਲੜਕੇ ਅਮਨਦੀਪ ਸਿੰਘ ਦਾ ਕਤਲ ਕਰਵਾਇਆ ਹੈ।
ਇਸ ਸਬੰਧੀ ਥਾਣਾ ਸ਼ੇਰਪੁਰ ਦੇ ਥਾਣਾ ਮੁਖੀ ਇੰਸ. ਜਗਤਾਰ ਸਿੰਘ ਨੇ ਦੱਸਿਆ ਕਿ ਜ਼ਖ਼ਮੀ ਵਿਅਕਤੀ ਸਿਵਲ ਹਸਪਤਾਲ ਸੰਗਰੂਰ ਵਿਖੇ ਦਾਖ਼ਲ ਸਨ, ਜਿਨ੍ਹਾਂ ’ਚ ਗੰਭੀਰ ਜ਼ਖ਼ਮੀ ਵਿਅਕਤੀਆਂ ਨੂੰ ਰਾਜਿੰਦਰਾ ਹਸਪਤਾਲ ਪਟਿਆਲਾ ਭੇਜਿਆ ਗਿਆ ਹੈ, ਜਿੱਥੇ ਦੇਰ ਸ਼ਾਮ ਚਮਕੀਲਾ ਵਾਸੀ ਹੇੜੀਕੇ ਦੀ ਮੌਤ ਹੋ ਗਈ ਅਤੇ ਗੋਬਿੰਦ ਅਤੇ ਮ੍ਰਿਤਕ ਦੀ ਮਾਤਾ ਦੀ ਹਾਲਤ ਵੀ ਗੰਭੀਰ ਬਣੀ ਹੋਈ ਹੈ ਅਤੇ ਮ੍ਰਿਤਕ ਅਮਨਦੀਪ ਸਿੰਘ ਦੀ ਮਾਤਾ ਦੇ ਬਿਆਨਾਂ ਦੇ ਆਧਾਰ ’ਤੇ ਪੁਲਸ ਵੱਲੋਂ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ।
ਇਹ ਵੀ ਪੜ੍ਹੋ : ਮੰਦਭਾਗੀ ਖ਼ਬਰ : ਅਮਰੀਕਾ ’ਚ ਪੰਜਾਬੀ ਨੌਜਵਾਨ ਦੀ ਹੋਈ ਮੌਤ
ਪਾਕਿਸਤਾਨ ਗਏ ਸਿੱਖ ਸ਼ਰਧਾਲੂਆਂ ਨਾਲ ਠੱਗੀ, ETPB ਅਧਿਕਾਰੀਆਂ ਨੇ ਕਰੰਸੀ ਐਕਸਚੇਂਜ 'ਚ ਕੀਤਾ ਘਪਲਾ
NEXT STORY