ਲਹਿਰਾਗਾਗਾ (ਜਿੰਦਲ,ਗਰਗ ) : ਟਰੱਕ ਦੇ ਥੱਲੇ ਆਉਣ ਕਾਰਨ ਇਕ ਬਜ਼ੁਰਗ ਔਰਤ ਦੀ ਮੌਤ ਹੋਣ ਦੀ ਖਬਰ ਪ੍ਰਾਪਤ ਹੋਈ ਹੈ। ਜਾਣਕਾਰੀ ਮੁਤਾਬਕ ਰੇਲਵੇ ਸਟੇਸ਼ਨ 'ਤੇ ਟਰੱਕਾਂ ਰਾਹੀਂ ਮਾਲ ਗੱਡੀ ਵਿੱਚ ਅਨਾਜ ਦੀਆ ਬੋਰੀਆ ਦੀ ਢੋਆ-ਢੁਆਈ ਕੀਤੀ ਜਾ ਰਹੀ ਸੀ। ਇਸ ਮੌਕੇ ਵਾਰਡ ਨੰਬਰ-2 ਦੀ ਇਕ ਬਜ਼ੁਰਗ ਔਰਤ ਨਾਨਕੀ ਦੇਵੀ ਉਮਰ ਕਰੀਬ (65) ਸਾਲ ਦੀ ਟਰੱਕ ਹੇਠਾਂ ਆਉਣ ਕਾਰਨ ਮੌਕੇ 'ਤੇ ਹੀ ਮੌਤ ਹੋ ਗਈ ਹੈ। ਇਸ ਘਟਨਾ ਦਾ ਪਤਾ ਲੱਗਦੇ ਹੀ ਰੇਲਵੇ ਪੁਲਸ ਵੱਲੋਂ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ ।ਪਰਿਵਾਰ ਦੇ ਬਿਆਨਾ ਮੁਤਾਬਕ ਨਾਨਕੀ ਦੀ ਲਾਸ਼ ਨੂੰ ਪੋਸਟ ਮਾਰਟਮ ਲਈ ਮੂਨਕ ਹਸਪਤਾਲ ਵਿਖੇ ਭੇਜਿਆ ਜਾਵੇਗਾ।
ਦਾਜ ਲਈ ਤੰਗ ਪ੍ਰੇਸ਼ਾਨ ਕਰਨ 'ਤੇ ਪਤੀ ਸਣੇ 5 ਖਿਲਾਫ਼ ਮਾਮਲਾ ਦਰਜ
NEXT STORY