ਲੁਧਿਆਣਾ (ਕੁਲਵੰਤ) : ਇੱਥੇ ਇਕ ਮਾਸੂਮ ਬੱਚੀ ਦੀ ਇੱਜ਼ਤ ਲੁੱਟਣ ਲੱਗੇ 70 ਸਾਲਾ ਬੁੱਢੇ ਦੇ ਪੈਰਾਂ ਹੇਠੋਂ ਉਦੋਂ ਜ਼ਮੀਨ ਖਿਸਕ ਗਈ, ਜਦੋਂ ਬੱਚੀ ਨੇ ਬਹਾਦਰੀ ਦਿਖਾਉਂਦੇ ਹੋਏ ਖੁਦ ਨੂੰ ਉਸ ਤੋਂ ਬਚਾ ਲਿਆ ਅਤੇ ਬਾਅਦ 'ਚ ਪੁਲਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ। ਜਾਣਕਾਰੀ ਮੁਤਾਬਕ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਬੱਚੀ ਦੇ ਪਿਤਾ ਨੇ ਦੱਸਿਆ ਕਿ ਉਸ ਦੀ 7 ਸਾਲਾ ਬੇਟੀ ਯੂ. ਕੇ. ਜੀ. 'ਚ ਪੜ੍ਹਦੀ ਹੈ। ਉਹ ਲੋਕਾਂ ਦੀਆਂ ਕੋਠੀਆਂ 'ਚ ਟਾਇਲਾਂ ਲਾਉਣ ਦਾ ਕੰਮ ਕਰਦਾ ਹੈ। ਬੀਤੀ ਦੁਪਹਿਰ ਜਦੋਂ ਉਹ ਕੰਮ ਤੋਂ ਵਾਪਸ ਘਰ ਆਇਆ ਤਾਂ ਉਸ ਨੇ ਘਰ ਦੇ ਕੋਲ ਹੀ ਇਕ ਦੁਕਾਨ ਤੋਂ ਧੀ ਨੂੰ ਲੱਸੀ ਦਾ ਪੈਕਟ ਲਿਆਉਣ ਲਈ ਕਿਹਾ। ਉਸ ਦੀ ਧੀ ਜਦੋਂ ਦੁਕਾਨ 'ਤੇ ਪੁੱਜੀ ਤਾਂ ਦੋਸ਼ੀ ਪਹਿਲਾਂ ਹੀ ਉੱਥੇ ਖੜ੍ਹਾ ਸੀ। ਬੱਚੀ ਨੂੰ ਦੇਖ ਕੇ ਉਸ ਦੀ ਨੀਅਤ 'ਚ ਖੋਟ ਆ ਗਿਆ ਤਾਂ ਉਸ ਨੇ ਬੱਚੀ ਨੂੰ 2 ਟੌਫੀਆਂ ਦਿੱਤੀਆਂ ਅਤੇ ਬਹਾਨੇ ਨਾਲ ਹੋਰ ਟੌਫੀਆਂ ਦੇਣ ਦਾ ਕਹਿ ਕੇ ਆਪਣੇ ਕਮਰੇ 'ਚ ਲੈ ਗਿਆ। ਉੱਥੇ ਦੋਸ਼ੀ ਨੇ ਟੌਫੀਆਂ ਦੇਣ ਦੀ ਬਜਾਏ ਆਪਣੇ ਕੱਪੜੇ ਉਤਾਰ ਕੇ ਬੱਚੀ ਨਾਲ ਅਸ਼ਲੀਲ ਹਰਕਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਆਪਣੇ ਨਾਲ ਜ਼ਬਰਦਸਤੀ ਹੋਣ 'ਤੇ ਬੱਚੀ ਨੇ ਬੁੱਢੇ ਦੇ ਹੱਥ 'ਤੇ ਦੰਦੀ ਵੱਢੀ ਅਤੇ ਰੌਲਾ ਪਾਉਂਦੀ ਹੋਈ ਘਰ ਵੱਲ ਨੂੰ ਭੱਜ ਗਈ। ਉਸ ਨੇ ਸਾਰੀ ਗੱਲ ਘਰਦਿਆਂ ਨੂੰ ਦੱਸੀ, ਜਿਸ ਤੋਂ ਬਾਅਦ ਪੁਲਸ ਨੂੰ ਸੂਚਨਾ ਦਿੱਤੀ ਗਈ। ਫਿਲਹਾਲ ਪੁਲਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ।
2 ਵਿਆਹੀਆਂ ਧੀਆਂ ਦਾ ਪਿਓ ਹੈ ਦੋਸ਼ੀ
ਸ਼ਰਮਨਾਮਕ ਪਹਿਲੂ ਇਹ ਹੈ ਕਿ ਬਰੋਟਾ ਰੋਡ ਦੇ ਰਹਿਣ ਵਾਲਾ ਬਿਰਧ ਗੁਰਚਰਨ ਸਿੰਘ ਆਪ 2 ਧੀਆਂ ਦਾ ਪਿਓ ਹੈ ਅਤੇ ਉਸ ਦੀਆਂ ਦੋਵੇਂ ਧੀਆਂ ਵਿਆਹੀਆਂ ਹੋਈਆਂ ਹਨ। ਉਸ ਦੀ ਪਤਨੀ ਦੀ ਅਹਿਮਦਗੜ੍ਹ 'ਚ 8 ਸਾਲ ਪਹਿਲਾਂ ਮੌਤ ਹੋ ਜਾਣ ਤੋਂ ਬਾਅਦ ਹੀ ਉਸ ਨੂੰ ਇਕ ਧੀ ਆਪਣੇ ਘਰ ਲੈ ਆਈ ਸੀ ਅਤੇ 3 ਸਾਲਾਂ ਤੋਂ ਉਹ ਬੇਟੀ ਦੇ ਘਰ ਕੋਲ ਹੀ ਕਿਰਾਏ ਦਾ ਕਮਰਾ ਲੈ ਕੇ ਇਕੱਲਾ ਰਹਿ ਰਿਹਾ ਸੀ।
ਲੋਕਾਂ ਨੇ ਬੱਚੀ ਦੀ ਜੰਮ ਕੇ ਕੀਤੀ ਤਾਰੀਫ
ਇਸ ਘਟਨਾ ਦਾ ਪਤਾ ਜਦੋਂ ਇਲਾਕੇ ਦੇ ਲੋਕਾਂ ਨੂੰ ਲੱਗਾ ਤਾਂ ਲੋਕਾਂ 'ਚ ਗੁੱਸੇ ਦੀ ਲਹਿਰ ਦੌੜ ਗਈ। ਜਦੋਂ ਉਨ੍ਹਾਂ ਨੂੰ ਸਾਰੀ ਗੱਲ ਪਤਾ ਲੱਗੀ ਕਿ ਕਿਸ ਤਰ੍ਹਾਂ ਬੱਚੀ ਨੇ ਆਪਣੀ ਬਹਾਦਰੀ ਨਾਲ ਆਪਣੀ ਇੱਜ਼ਤ ਬਚਾਈ ਹੈ ਤਾਂ ਲੋਕ ਵੀ ਬੱਚੀ ਦੀ ਤਾਰੀਫ ਕਰਦੇ ਹੋਏ ਕਹਿਣ ਲੱਗੇ ਕਿ ਨਰਾਤਿਆਂ ਕਾਰਨ ਅੱਜ ਖੁਦ ਮਾਂ ਨੇ ਇਕ ਬੱਚੀ ਨੂੰ ਦੋਸ਼ੀ ਦੇ ਚੁੰਗਲ 'ਚੋਂ ਛੁਡਵਾਇਆ ਹੈ। ਲੋਕ ਪੁਲਸ ਨੂੰ ਸਖਤ ਤੋਂ ਸਖਤ ਕਾਰਵਾਈ ਕਰਨ ਦਾ ਕਹਿ ਰਹੇ ਸਨ। ਮੌਕੇ 'ਤੇ ਪੁੱਜੀ ਪੁਲਸ ਨੇ ਲੋਕਾਂ ਨੂੰ ਦੋਸ਼ੀ 'ਤੇ ਸਖਤ ਕਾਰਵਾਈ ਕਰਨ ਦਾ ਭਰੋਸਾ ਦੇ ਕੇ ਸ਼ਾਂਤ ਕਰਵਾਇਆ।
ਪਟਿਆਲਾ : ਸੀਨੀ. ਡਿਪਟੀ ਮੇਅਰ 'ਤੇ ਡਾਂਗਾਂ ਨਾਲ ਹਮਲਾ, ਤਿੰਨ ਦੋਸ਼ੀ ਗ੍ਰਿਫਤਾਰ
NEXT STORY