ਖਰੜ (ਅਮਰਦੀਪ) : ਅੱਜ ਦੇ ਘੋਰ ਕਲਯੁੱਗ 'ਚ ਰਿਸ਼ਤੇ ਲੀਰੋ-ਲੀਰ ਹੋ ਰਹੇ ਹਨ। ਖਰੜ ਦੇ 84 ਸਾਲਾ ਬਜ਼ੁਰਗ ਬੁੱਧ ਰਾਮ ਵਾਸੀ ਜਨਤਾ ਚੌਂਕ ਖਰੜ ਨੇ ਇੱਥੇ ਗੱਲਬਾਤ ਕਰਦਿਆਂ ਦੱਸਿਆ ਕਿ ਉਸ ਦਾ ਪੁੱਤ ਅਤੇ ਨੂੰਹ ਸਮੇਤ ਪੋਤੇ ਉਨ੍ਹਾਂ ਨੂੰ ਘਰੋਂ ਕੱਢ ਰਹੇ ਹਨ ਅਤੇ ਉਨ੍ਹਾਂ ਦੀ ਕੁੱਟਮਾਰ ਵੀ ਕਰਦੇ ਹਨ ਇਸ ਸਬੰਧੀ ਉਨ੍ਹਾਂ ਪੁਲਸ ਨੂੰ ਸ਼ਿਕਾਇਤ ਵੀ ਦਰਜ ਕਰਵਾਈ ਹੈ।
ਇਹ ਵੀ ਪੜ੍ਹੋ : ਰਾਜ ਸਭਾ 'ਚ ਕੇਂਦਰ 'ਤੇ ਗਰਜੇ 'ਬਾਜਵਾ', 'ਕਿਸਾਨਾਂ ਦੀ ਮੌਤ ਦੇ ਵਾਰੰਟ 'ਤੇ ਦਸਤਖ਼ਤ ਨਹੀਂ ਕਰਾਂਗੇ'
ਉਨ੍ਹਾਂ ਦੱਸਿਆ ਕਿ ਉਹ ਇਕ ਸਾਬਕਾ ਫ਼ੌਜੀ ਹੈ ਅਤੇ ਉਸ ਦਾ ਇਕ ਬੇਟਾ ਪੁੱਛ ਪੜਤਾਲ ਨਹੀਂ ਕਰ ਰਿਹਾ। ਜਦੋਂ ਵੀ ਉਹ ਘਰ ਆਉਂਦਾ ਹੈ ਤਾਂ ਉਸ ਨੂੰ ਬੁਰਾ-ਭਲਾ ਕਹਿੰਦਾ ਹੈ ਅਤੇ ਘਰੋਂ ਨਿਕਲਣ ਲਈ ਦਬਾਅ ਪਾ ਰਿਹਾ ਹੈ।
ਇਹ ਵੀ ਪੜ੍ਹੋ : 'ਚੰਡੀਗੜ੍ਹ' 'ਚ ਪੈ ਰਹੀ ਜੂਨ ਵਰਗੀ ਤਪਿਸ਼, ਮੌਸਮ ਮਹਿਕਮੇ ਨੇ ਆਉਣ ਵਾਲੇ ਦਿਨਾਂ ਲਈ ਕੀਤੀ ਭਵਿੱਖਬਾਣੀ
ਉਨ੍ਹਾਂ ਦੱਸਿਆ ਕਿ ਇਸ ਸਬੰਧੀ ਉਨ੍ਹਾਂ ਖਰੜ ਦੀ ਸਮਾਜ ਸੇਵੀ ਸੰਸਥਾ ਰਾਇਲ ਸੋਸਾਇਟੀ ਦੀ ਪ੍ਰਧਾਨ ਲਕਸ਼ਮੀ ਦੇਵੀ ਅਤੇ ਮਨੀਸ਼ ਟਾਂਕ ਦੇ ਧਿਆਨ 'ਚ ਲਿਆਂਦਾ ਹੈ, ਉਹ ਇਸ ਮਾਮਲੇ 'ਚ ਉਸ ਦੀ ਮਦਦ ਕਰ ਰਹੇ ਹਨ। ਬਜ਼ੁਰਗ ਨੇ ਮੰਗ ਕੀਤੀ ਕਿ ਉਸ ਨੂੰ ਬਣਦਾ ਇਨਸਾਫ਼ ਪੁਲਸ ਪ੍ਰਸ਼ਾਸਨ ਦਿਵਾਏ। ਇਸ ਮੌਕੇ ਸੋਸਾਇਟੀ ਮੈਂਬਰ ਸ਼ਸ਼ੀ ਚੰਦੇਲ, ਮਾਇਆ ਦੇਵੀ, ਕੁਲਦੀਪ ਸ਼ਰਮਾ, ਰੇਖਾ ਦੇਵੀ ਵੀ ਹਾਜ਼ਰ ਸਨ।
ਇਹ ਵੀ ਪੜ੍ਹੋ : ਲੁਧਿਆਣਾ 'ਚ 'ਕੋਰੋਨਾ' ਨਾਲ ਆਈ ਨਵੀਂ ਆਫ਼ਤ ਨੇ ਹੋਰ ਵਿਗਾੜੇ ਹਾਲਾਤ, ਹੁਣ ਤੱਕ 4 ਲੋਕਾਂ ਦੀ ਮੌਤ
ਟਾਂਡਾ 'ਚ ਦੋਆਬਾ ਕਿਸਾਨ ਕਮੇਟੀ ਨੇ ਮੋਦੀ ਦਾ ਪੁਤਲਾ ਸਾੜ ਕੇ ਫੂਕੀਆਂ ਖੇਤੀ ਆਰਡੀਨੈਂਸਾਂ ਦੀਆਂ ਕਾਪੀਆਂ
NEXT STORY