ਜਲੰਧਰ/ਹੁਸ਼ਿਆਰਪੁਰ (ਵੈੱਬ ਡੈਸਕ)— ਅੱਜ ਦੇ ਦੌਰ 'ਚ ਤੁਸੀਂ ਸਾਰੇ ਜਾਣਦੇ ਹੀ ਹੋ ਕਿ ਉਮਰਾਂ ਕਿੰਨੀਆਂ ਕੁ ਰਹਿ ਗਈਆਂ ਹਨ। ਵਧੀਆ ਖੁਰਾਕਾਂ ਘੱਟ ਹੋਣ ਕਰਕੇ ਲੋਕ ਬੀਮਾਰੀਆਂ ਨਾਲ ਘਿਰੇ ਹੋਏ ਹਨ। ਇਸੇ ਕਰਕੇ ਹੀ ਵਿਅਕਤੀ ਦੀ ਉਮਰ 50 ਜਾਂ 60-65 ਦੇ ਕਰੀਬ ਰਹਿ ਗਈ ਹੈ। ਬਹੁਤ ਹੀ ਘੱਟ ਲੋਕ ਅਜਿਹੇ ਹੁੰਦੇ ਹਨ ਜੋ 100 ਤੋਂ ਵੱਧ ਦੀ ਉਮਰ ਭੋਗ ਕੇ ਦੁਨੀਆ ਨੂੰ ਅਲਵਿਦਾ ਕਹਿੰਦੇ ਹਨ। ਅਜਿਹਾ ਹੀ ਇਕ ਮਾਮਲਾ ਗੜ੍ਹਸ਼ੰਕਰ ਤੋਂ ਸਾਹਮਣੇ ਆਇਆ ਹੈ, ਜਿੱਥੇ ਇਕ ਬਜ਼ੁਰਗ ਵਿਅਕਤੀ ਆਪਣੀ 120 ਦੀ ਉਮਰ ਭੋਗ ਕੇ ਅੱਜ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ। ਗੜਸ਼ੰਕਰ ਦੇ ਸੰਤੋਖ ਨਗਰ ਦੇ ਰਹਿਣ ਵਾਲੇ ਮਿਲਖੀ ਰਾਮ ਦਾ ਜਨਮ ਸਾਲ 1900 'ਚ ਹੋਇਆ ਸੀ ਅਤੇ ਅੱਜ ਉਹ ਯਾਨੀ 29 ਨਵੰਬਰ 2018 'ਚ ਦੁਨੀਆ ਨੂੰ ਅਲਵਿਦਾ ਕਹਿ ਗਏ। ਸੰਭਾਵਨਾ ਮੁਤਾਬਕ ਮਿਲਖੀ ਰਾਮ ਪੰਜਾਬ ਦੇ ਸਭ ਤੋਂ ਵੱਡੀ ਉਮਰ ਵਾਲੇ ਬਜ਼ੁਰਗ ਸਨ।
47 ਦੀ ਉਮਰ 'ਚ ਝੱਲਿਆ ਸੀ 1947 ਦਾ ਦਰਦ, ਅੱਜ ਦੁਨੀਆ ਨੂੰ ਕਹਿ ਗਏ ਅਲਵਿਦਾ
ਦੱਸ ਦੇਈਏ ਕਿ ਜਿਸ ਸਮੇਂ ਭਾਰਤ-ਪਾਕਿ ਦੀ ਵੰਡ ਹੋਈ ਸੀ ਤਾਂ ਉਨ੍ਹਾਂ ਦੀ ਉਮਰ 47 ਸਾਲ ਸੀ ਅਤੇ ਉਹ ਹੁਣ ਤੱਕ ਕਰੀਬ 5 ਪੀੜ੍ਹੀਆਂ ਦਾ ਆਨੰਦ ਮਾਨ ਚੁੱਕੇ ਸਨ। ਜ਼ਿਕਰਯੋਗ ਹੈ ਕਿ ਮਿਲਖੀ ਸਿੰਘ ਖਾਣ-ਪੀਣ ਦੇ ਕਾਫੀ ਸ਼ੌਕੀਨ ਸਨ। ਪਹਿਲਾਂ ਉਹ ਮਾਸ-ਮੱਛੀ, ਘਿਓ-ਸ਼ੱਕਰ, ਲੱਡੂ ਖਾਣ ਦੇ ਬਹੁਤ ਹੀ ਸ਼ੌਕੀਨ ਸਨ। ਇਸ ਦੇ ਨਾਲ ਹੀ ਉਹ ਸ਼ਿਕਾਰ ਖੇਡਣ ਦਾ ਵੀ ਸ਼ੌਂਕ ਰੱਖਦੇ ਸਨ।
ਪੰਜਾਬ ਸਰਕਾਰ ਵਲੋਂ ਸੰਤ ਸੀਚੇਵਾਲ ਦੀ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਮੈਂਬਰੀ ਤੋਂ ਛੁੱਟੀ
NEXT STORY