ਮਲੋਟ (ਜ.ਬ.) : ਮਲੋਟ ਸਿਹਤ ਵਿਭਾਗ ਦੀ ਇਕ ਹੋਰ ਲਾਪਰਵਾਹੀ ਦਾ ਮਾਮਲਾ ਸਾਹਮਣੇ ਆਇਆ ਹੈ। ਵਿਭਾਗ ਨੇ ਇਕ 67 ਸਾਲਾ ਬਜ਼ੁਰਗ ਨੂੰ ਕੋਵੈਕਸੀਨ ਦੀ ਥਾਂ ਦੂਜੀ ਡੋਜ਼ ਕੋਵੀਸ਼ੀਲਡ ਦੀ ਲਾ ਦਿੱਤੀ ਹੈ। ਇਸ ਮਾਮਲੇ ’ਤੇ ਵਿਭਾਗ ਵੱਲੋਂ ਮਿੱਟੀ ਪਾਉਣ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਸਬੰਧੀ 67 ਸਾਲਾ ਨੱਥੂ ਰਾਮ ਪੁੱਤਰ ਕਾਲੂ ਰਾਮ ਵਾਸੀ ਏਕਤਾ ਨਗਰ ਮਲੋਟ ਨੇ ਦੱਸਿਆ ਕਿ ਉਸ ਨੂੰ ਦੂਜੀ ਡੋਜ਼ ਲੱਗਣੀ ਸੀ ਅਤੇ ਉਹ ਰਵਿਦਾਸ ਨਗਰ ਵਿਚ ਲੱਗੇ ਕੈਂਪ ਵਿਚ ਗਿਆ।
ਇਹ ਵੀ ਪੜ੍ਹੋ : 'ਸੁਮੇਧ ਸਿੰਘ ਸੈਣੀ' ਨੂੰ ਹਾਈਕੋਰਟ ਵੱਲੋਂ ਵੱਡੀ ਰਾਹਤ, ਵਿਧਾਨ ਸਭਾ ਚੋਣਾਂ ਤੱਕ ਨਹੀਂ ਹੋਵੇਗੀ ਗ੍ਰਿਫ਼ਤਾਰੀ
ਇੱਥੇ ਉਸ ਦੇ ਇੰਜੈਕਸ਼ਨ ਲਾ ਕੇ ਉਸ ਨੂੰ ਰਜਿਸਟ੍ਰੇਸ਼ਨ ਕਰਵਾਉਣ ਲਈ ਕਿਹਾ। ਜਦੋਂ ਘੰਟੇ ਬਾਅਦ ਵਾਰੀ ਆਈ ਤਾਂ ਰਜਿਸਟ੍ਰੇਸ਼ਨ ਕਰਨ ਵਾਲੇ ਨੇ ਕਿਹਾ ਕਿ ਤੇਰੀ ਰਜਿਸਟ੍ਰੇਸ਼ਨ ਨਹੀਂ ਹੋ ਸਕਦੀ ਕਿਉਂਕਿ ਪਹਿਲਾਂ ਤੇਰੇ ਕੋਵੈਕਸੀਨ ਲੱਗੀ ਹੈ ਅਤੇ ਅੱਜ ਕੋਵੈਕਸੀਨ ਉਨ੍ਹਾਂ ਕੋਲ ਰਿਕਾਰਡ ਵਿਚ ਨਹੀਂ ਹੈ। ਨੱਥੂ ਰਾਮ ਅਨੁਸਾਰ ਜਦੋਂ ਉਹ ਦੁਬਾਰਾ ਮੈਡਮ ਕੋਲ ਗਿਆ ਤਾਂ ਉਸ ਨੇ ਕਿਹਾ ਕਿ ਇਕੋ ਗੱਲ ਹੈ, ਜਿਸ ਦਿਨ ਦੂਜੀ ਵੈਕਸੀਨ ਆ ਗਈ, ਉਸ ਦਿਨ ਰਜਿਸਟ੍ਰੇਸ਼ਨ ਕਰ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ : ਜਵਾਨ ਪੁੱਤ ਨੂੰ ਸੰਗਲ ਪਾਉਣ ਵਾਲੀ ਵਿਧਵਾ ਮਾਂ ਲਈ ਇਸ ਤੋਂ ਦਰਦਨਾਕ ਪਲ ਹੋਰ ਕੀ ਹੋਵੇਗਾ (ਤਸਵੀਰਾਂ)
ਨੱਥੂ ਰਾਮ ਦਾ ਕਹਿਣਾ ਹੈ ਕਿ ਉਸ ਨੂੰ ਲੱਗਣੀ ਕੋਵੈਕਸੀਨ ਸੀ ਪਰ ਕੋਵੀਸ਼ੀਲਡ ਲਗਾ ਦਿੱਤੀ ਗਈ। ਇਸ ਸਬੰਧੀ ਜਦੋਂ ਸਬੰਧਿਤ ਕਰਮਚਾਰੀ ਜਸਵੀਰ ਕੌਰ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਉਸ ਵਿਅਕਤੀ ਨੇ ਕੰਪਿਊਟਰ ਵਿਚ ਐਂਟਰੀ ਕਰਵਾਉਣ ਤੋਂ ਪਹਿਲਾਂ ਇੰਜੈਕਸ਼ਨ ਲਵਾ ਲਿਆ ਅਤੇ ਬਾਅਦ ਵਿਚ ਪਤਾ ਲੱਗਾ ਤਾਂ ਇਸ ਲਈ ਮੇਰਾ ਕੋਈ ਕਸੂਰ ਨਹੀਂ ਹੈ।
ਇਹ ਵੀ ਪੜ੍ਹੋ : ਗੁਰਦਾਸਪੁਰ 'ਚ 15 ਸਾਲ ਦੇ ਮੁੰਡੇ ਦੀ ਦਰਿੰਦਗੀ, ਮਾਸੂਮ ਬੱਚੀ ਦੇ ਹੱਥ-ਪੈਰ ਬੰਨ੍ਹ ਕੇ ਕੀਤਾ ਜਬਰ-ਜ਼ਿਨਾਹ
ਉਨ੍ਹਾਂ ਕਿਹਾ ਕਿ ਇਹ ਵੈਕਸੀਨੇਸ਼ਨ ਕਰਵਾਉਣ ਆਏ ਲੋਕਾਂ ਦੀ ਕਾਹਲੀ ਕਰਕੇ ਹੋਇਆ ਹੈ। ਓਧਰ ਐੱਸ. ਐੱਮ. ਓ. ਰਸ਼ਮੀ ਚਾਵਲਾ ਦਾ ਕਹਿਣਾ ਕਿ ਉਸ ਵਿਅਕਤੀ ਨੂੰ ਸੋਮਵਾਰ ਭੇਜ ਦਿਓ ਚੈੱਕ ਕਰ ਲਵਾਂਗੇ। ਉਂਝ ਦੋਵਾਂ ਵੈਕਸੀਨ ਵਿਚ ਕੋਈ ਫਰਕ ਨਹੀਂ। ਉਨ੍ਹਾਂ ਕਿਹਾ ਕਿ ਜੇਕਰ ਸਬੰਧਿਤ ਵਿਅਕਤੀ ਨੂੰ ਕੋਈ ਤਕਲੀਫ਼ ਹੈ ਤਾਂ ਉਸ ਨੂੰ ਹਸਪਤਾਲ ਭੇਜ ਦਿਉ, ਉਸ ਦਾ ਚੈੱਕਅਪ ਕਰਵਾ ਦਿੱਤਾ ਜਾਵੇਗਾ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਜ਼ਿਆਦਤੀਆਂ ਤੋਂ ਅੱਕੀ ਐੱਨ. ਆਰ. ਆਈ. ਔਰਤ ਨੇ ਪੁਲਸ ’ਤੇ ਠੋਕਿਆ 8 ਕਰੋੜ ਮੁਆਵਜ਼ੇ ਦਾ ਕੇਸ
NEXT STORY