ਚੰਡੀਗੜ੍ਹ : ਪੰਜਾਬ ਮੰਤਰੀ ਮੰਡਲ 'ਚ ਹੋਏ ਵੱਡੇ ਫੇਰਬਦਲ ਤੋਂ ਬਾਅਦ ਸਭ ਤੋਂ ਜ਼ਿਆਦਾ ਚਰਚਾ 'ਚ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਰਹੇ ਹਨ ਕਿਉਂਕਿ ਉਨ੍ਹਾਂ ਨੇ ਅਜੇ ਤੱਕ ਆਪਣਾ ਨਵਾਂ ਅਹੁਦਾ ਨਹੀਂ ਸੰਭਾਲਿਆ ਹੈ ਪਰ ਸਿੱਧੂ ਦੇ ਨਾਲ ਹੀ ਕੈਬਨਿਟ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਵੀ ਅਜੇ ਤੱਕ ਆਪਣੇ ਨਵੇਂ ਅਹੁਦੇ ਦਾ ਚਾਰਜ ਨਹੀਂ ਲਿਆ ਹੈ। ਉਨ੍ਹਾਂ ਕੋਲੋਂ ਸਿੱਖਿਆ ਵਰਗਾ ਵੱਡਾ ਵਿਭਾਗ ਲੈ ਕੇ ਮੈਡੀਕਲ ਐਜੂਕੇਸ਼ਨ ਵਿਭਾਗ ਦੇ ਦਿੱਤਾ ਗਿਆ ਹੈ। ਇਸ਼ 'ਚ ਪਹਿਲਾਂ ਵੀ ਉਨ੍ਹਾਂ ਤੋਂ ਸਾਇੰਸ ਐਂਡ ਟੈਕਨਾਲੋਜੀ ਵਿਭਾਗ ਲੈ ਕੇ ਮੁੱਖ ਮੰਤਰੀ ਨੇ ਆਪਣੇ ਕੋਲ ਰੱਖ ਲਿਆ ਸੀ, ਜਿਸ ਅਧੀਨ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੀ ਆਉਂਦਾ ਹੈ।
ਪਿਛਲੇ ਇਕ ਸਾਲ ਤੋਂ ਸੋਨੀ ਦਾ 2 ਵਾਰ ਮਹਿਕਮਾ ਬਦਲੇ ਜਾਣ ਤੋਂ ਉਹ ਕਾਫੀ ਨਾਰਾਜ਼ ਹਨ। ਉਨ੍ਹਾਂ ਨੇ ਵੀ ਆਪਣੇ ਨਵੇਂ ਮਹਿਕਮੇ ਦਾ ਚਾਰਜ ਅਜੇ ਤੱਕ ਨਹੀਂ ਲਿਆ ਹੈ, ਹਾਲਾਂਕਿ ਜਾਣਕਾਰ ਸੂਤਰਾਂ ਮੁਤਾਬਕ ਉਨ੍ਹਾਂ ਨੇ ਗੈਰ ਰਸਮੀ ਤੌਰ 'ਤੇ ਮਹਿਕਮੇ ਦੇ ਸਕੱਤਰ ਸਤੀਸ਼ ਚੰਦਰਾ ਦੇ ਨਾਲ ਮੀਟਿੰਗ ਕਰ ਲਈ ਹੈ ਪਰ ਅਜੇ ਤੱਕ ਮਹਿਕਮੇ ਦੀਆਂ ਫਾਈਲਾਂ ਸਾਈਨ ਕਰਨੀਆਂ ਸ਼ੁਰੂ ਨਹੀਂ ਕੀਤੀਆਂ। ਦੱਸਿਆ ਜਾ ਰਿਹਾ ਹੈ ਕਿ ਉਹ ਮੁੱਖ ਮੰਤਰੀ 'ਤੇ ਇਸ ਗੱਲ ਦਾ ਦਬਾਅ ਬਣਾ ਰਹੇ ਹਨ ਕਿ ਜਾਂ ਤਾਂ ਉਨ੍ਹਾਂ ਨੂੰ ਸਥਾਨਕ ਸਰਕਾਰਾਂ ਬਾਰੇ ਵਿਭਾਗ ਦਿੱਤਾ ਜਾਵੇ ਜਾਂ ਫਿਰ ਮੈਡੀਕਲ ਐਜੂਕੇਸ਼ਨ ਦੇ ਨਾਲ-ਨਾਲ ਸਿਹਤ ਵਿਭਾਗ ਵੀ ਦਿੱਤਾ ਜਾਵੇ, ਜੋ ਕਿ ਪਹਿਲਾਂ ਬ੍ਰਹਮ ਮਹਿੰਦਰਾ ਕੋਲ ਸੀ। ਉਨ੍ਹਾਂ ਨੇ ਇਹ ਵੀ ਦਲੀਲ ਦਿੱਤੀ ਹੈ ਕਿ ਸਿਹਤ ਅਤੇ ਮੈਡੀਕਲ ਐਜੂਕੇਸ਼ਨ ਇਕ ਹੀ ਮੰਤਰੀ ਕੋਲ ਹੋਣੇ ਚਾਹੀਦੇ ਹਨ ਕਿਉਂਕਿ ਦੋਵੇਂ ਮਹਿਕਮੇ ਇਕ-ਦੂਜੇ ਦੇ ਪੂਰਕ ਹਨ।
ਕੈਪਟਨ ਦਾ ਟਾਰਗੈੱਟ ਅਕਾਲੀ ਦਲ ਤੇ ਭਾਜਪਾ, 'ਆਪ' ਨੂੰ ਮਿਲਿਆ ਸਾਫਟ ਕਾਰਨਰ
NEXT STORY