ਲੁਧਿਆਣਾ (ਗੌਤਮ) : ਸਰਾਫਾ ਬਾਜ਼ਾਰ ’ਚ ਗਹਿਣੇ ਤਿਆਰ ਕਰ ਕੇ ਦੁਕਾਨਦਾਰ ਨੂੰ ਵਾਪਸ ਕਰਨ ਜਾ ਰਹੇ ਕਾਰੀਗਾਰ ਨੂੰ ਇਕ ਠੱਗ ਨੇ ਕੁਝ ਸੁੰਘਾ ਕੇ ਉਸ ਦੇ ਗਹਿਣੇ ਚੋਰੀ ਕਰ ਲਏ। ਦੁਕਾਨਦਾਰਾਂ ਨੇ ਇਸ ਵਾਰਦਾਤ ਦੀ ਸੀ. ਸੀ. ਟੀ. ਵੀ. ਕੈਮਰਿਆਂ ਤੋਂ ਫੋਟੋ ਕੱਢ ਕੇ ਬਾਜ਼ਾਰ ’ਚ ਵਾਇਰਲ ਕਰ ਦਿੱਤੀ। ਜਦੋਂ ਠੱਗ ਅਗਲੇ ਦਿਨ ਨਵੇਂ ਸ਼ਿਕਾਰ ਦੀ ਭਾਲ ’ਚ ਬਾਜ਼ਾਰ ’ਚ ਘੁੰਮ ਰਿਹਾ ਸੀ ਤਾਂ ਦੁਕਾਨਦਾਰਾਂ ਨੇ ਉਸ ਨੂੰ ਕਾਬੂ ਕਰ ਲਿਆ ਅਤੇ ਪੁਲਸ ਹਵਾਲੇ ਕਰ ਦਿੱਤਾ।
ਥਾਣਾ ਡਵੀਜ਼ਨ ਨੰ. 4 ਦੀ ਪੁਲਸ ਨੇ ਦਸਮੇਸ਼ ਨਗਰ ਦੇ ਰਹਿਣ ਵਾਲੇ ਅਰਮਾਨ ਮਲਿਕ ਦੀ ਸ਼ਿਕਾਇਤ ’ਤੇ ਮਾਮਲਾ ਦਰਜ ਕਰ ਲਿਆ। ਪੁਲਸ ਨੇ ਮੁਲਜ਼ਮ ਦੀ ਪਛਾਣ ਰਤਲਾਮ ਜ਼ਿਲ੍ਹੇ ਦੇ ਰਹਿਣ ਵਾਲੇ ਇਕਬਾਲ ਹੁਸੈਨ ਵਜੋਂ ਕੀਤੀ ਹੈ। ਮੁਲਜ਼ਮ ਨੂੰ ਕੋਰਟ ’ਚ ਪੇਸ਼ ਕਰ ਕੇ ਰਿਮਾਂਡ ’ਤੇ ਲਿਆ ਗਿਆ ਹੈ। ਪੁਲਸ ਮੁਲਜ਼ਮ ਤੋਂ ਸਾਮਾਨ ਦੀ ਰਿਕਵਰੀ ਨੂੰ ਲੈ ਕੇ ਕਾਰਵਾਈ ਕਰ ਰਹੀ ਹੈ।
ਅਰਮਾਨ ਅਨੁਸਾਰ ਉਹ ਸੋਨੇ ਦੇ ਗਹਿਣੇ ਪਾਲਿਸ਼ ਕਰਨ ਦਾ ਕੰਮ ਕਰਦਾ ਹੈ। 2 ਦਸੰਬਰ ਦੀ ਸ਼ਾਮ ਨੂੰ 5 ਵਜੇ ਉਹ ਆਪਣੇ ਸੋਨੇ ਦੀਆਂ ਵਾਲੀਆਂ, ਅੰਗੂਠੀਆਂ ਪਾਲਿਸ਼ ਕਰ ਕੇ ਦੁਕਾਨਦਾਰ ਗੁਰਦੀਪ ਸਿੰਘ ਨੂੰ ਵਾਪਸ ਕਰਨ ਜਾ ਰਿਹਾ ਸੀ, ਉਸ ਨੂੰ ਰਾਹ ’ਚ 2 ਅਣਪਛਾਤੇ ਵਿਅਕਤੀ ਮਿਲੇ। ਉਨ੍ਹਾਂ ਨੇ ਉਸ ਨੂੰ ਕਿਸੇ ਦੇ ਪਤੇ ਬਾਰੇ ਪੁੱਛਿਆ ਅਤੇ ਆਪਣਾ ਬੈਗ ਉਸ ਨੂੰ ਫੜਾ ਦਿੱਤਾ।
ਇਹ ਵੀ ਪੜ੍ਹੋ : ਦੁੱਧ-ਦਹੀਂ ਹੀ ਨਹੀਂ, ਹੁਣ ਆਰਗੈਨਿਕ ਆਟਾ ਤੇ ਗੁੜ ਵੀ ਵੇਚੇਗੀ Mother Dairy, ਇਨ੍ਹਾਂ ਸ਼ਹਿਰਾਂ ਤੋਂ ਹੋਵੇਗੀ ਸ਼ੁਰੂਆਤ
ਉਸ ਨੇ ਜਿਉਂ ਹੀ ਬੈਗ ਫੜਿਆ ਤਾਂ ਉਸ ਨੂੰ ਕੁਝ ਵੀ ਪਤਾ ਨਹੀਂ ਲੱਗ ਸਕਿਆ। ਜਦੋਂ ਉਸ ਨੂੰ ਹੋਸ਼ ਆਇਆ ਤਾਂ ਉਸ ਨੇ ਆਪਣੀ ਜੇਬ ’ਚ ਰੱਖੇ ਸਾਮਾਨ ਦੀ ਜਾਂਚ ਕੀਤੀ ਤਾਂ ਜੇਬ ’ਚ ਰੱਖੇ ਗਹਿਣੇ ਗਾਇਬ ਸਨ। ਵਾਰਦਾਤ ਦਾ ਪਤਾ ਲੱਗਦੇ ਹੀ ਉਸ ਦਾ ਮਾਲਕ ਸੁਖਰਾਜਾ ਵੀ ਮੌਕੇ ’ਤੇ ਆ ਗਿਆ। ਉਨ੍ਹਾਂ ਨੇ ਆਲੇ-ਦੁਆਲੇ ਦੀ ਦੁਕਾਨਾਂ ਦੇ ਸੀ. ਸੀ. ਟੀ. ਵੀ. ਕੈਮਰਿਆਂ ਤੋਂ ਫੁਟੇਜ ਕੱਢਵਾ ਕੇ ਉਸ ਦੀ ਫੋਟੋ ਬਾਜ਼ਾਰ ’ਚ ਵਾਇਰਲ ਕਰ ਦਿੱਤੀ।
ਅਗਲੇ ਦਿਨ ਉਕਤ ਵਿਅਕਤੀ ਆਪਣੇ ਅਗਲੇ ਸ਼ਿਕਾਰ ਦੀ ਭਾਲ ’ਚ ਬਾਜ਼ਾਰ ’ਚ ਘੁੰਮ ਰਿਹਾ ਸੀ ਤਾਂ ਕਿਸੇ ਦੁਕਾਨਦਾਰ ਨੇ ਉਸ ਨੂੰ ਪਛਾਣ ਲਿਆ ਅਤੇ ਉਸ ਨੇ ਮਾਲਕ ਨੂੰ ਸੂਚਿਤ ਕੀਤਾ, ਜਿਸ ’ਤੇ ਉਨ੍ਹਾਂ ਨੇ ਉਕਤ ਮੁਲਜ਼ਮ ਨੂੰ ਫੜ ਕੇ ਪੁਲਸ ਹਵਾਲੇ ਕਰ ਦਿੱਤਾ। ਜਾਂਚ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਕੋਲੋਂ ਹੋਰਨਾਂ ਵਾਰਦਾਤਾਂ ਬਾਰੇ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਬੈਂਕ 'ਚੋਂ ਪੈਸੇ ਕਢਵਾ ਕੇ ਘਰ ਪਰਤ ਰਹੇ ਪਿਓ-ਪੁੱਤ ਨੂੰ ਬਣਾਇਆ ਨਿਸ਼ਾਨਾ, 2 ਲੱਖ 98 ਹਜ਼ਾਰ ਖੋਹ ਮੁਲਜ਼ਮ ਹੋਏ ਫ਼ਰਾਰ
NEXT STORY